ਥਾਣਾ ਬੱਧਨੀ ਕਲਾਂ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਰੋਜਾਨਾ ਦੀ ਤਰਾਂ ਸਕੂਲ ਗਈ ਸੀ ਜਦ ਮੁਦੈਲਾ ਸਕੂਲ ਤੋਂ ਵਾਪਿਸ ਘਰ ਆ ਰਹੀ ਸੀ ਤਾਂ ਦੋਸ਼ੀ ਸਿਕੰਦਰ ਸਿੰਘ ਨੇ ਉਸਨੂੰ ਰਸਤੇ ਵਿੱਚ ਘੇਰ ਕੇ ਕੁੱਟ ਮਾਰ ਕੀਤੀ ਅਤੇ ਉਸਦੀ ਕਮੀਜ ਪਾੜ ਦਿੱਤਾ ਅਤੇ ਧਮਕੀਆਂ ਦਿੱਤੀਆਂ ਵਜ੍ਹਾ ਰੰਜਿਸ਼ ਦੋਸ਼ੀ ਧੱਕੇ ਨਾਲ ਮੁਦੈਲਾ ਨਾਲ ਫਰੈਡਸ਼ਿਪ ਕਰਨ ਨੂੰ ਕਹਿੰਦਾ ਸੀ ਮੁਦੈਲਾ ਉਸਨੂੰ ਮਨਾ ਕਰ ਰਹੀ ਸੀ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਰੁਘਵਿੰਦਰ ਪ੍ਰਸ਼ਾਦ ਨੇ ਸਿਕੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਰਣੀਆਂ ਤੇ 138/30-09-2021 ਅ/ਧ 354ਡੀ/341/323/506 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ ਨਾਕਾਬੰਦੀ ਕਰਕੇ ਦੋਸ਼ੀ ਨੂੰ ਂ ਅਰਜੁਣ ਟਰੈਕਟਰ ਬਿਨਾਂ ਨੰਬਰੀ ਸਮੇਤ ਰੇਤਾ ਦੀ ਭਰੀ ਟਰਾਲੀ ਗ੍ਰਿਫਤਾਰ ਕੀਤਾ ਗਿਆ। ਸ:ਥ: ਮੇਜਰ ਸਿੰਘ ਨੇ ਬੂਟਾ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਕੋਟ ਸਦਰ ਖਾਂ ਤੇ 172/30-09-2021 ਅ/ਧ 379 ਭ:ਦ, 21 ਮਾਇਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਬਾਬਾ ਖੇਤਰਫਲ ਦੀ ਜਗ੍ਹਾ ਪਰ ਆਇਆ ਅਤੇ 2 ਸੀ.ਸੀ.ਟੀ.ਵੀ ਕੈਮਰੇ ਪੁੱਟ ਕੇ ਚੋਰੀ ਕਰਕੇ ਲੈ ਗਿਆ ਮਲੀਤੀ 5,000 ਰੁਪਏ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਚਰਨ ਸਿੰਘ ਨੇ ਵਿੱਕੀ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੋਹਨ ਸਿੰਘ ਬਸਤੀ ਮੋਗਾ ਤੇ 240/30-09-2021 ਅ/ਧ 457/380/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਇਹ ਮਕੁੱਦਮਾ ਦ/ਨੰਬਰੀ 1038 ਪੀ ਸੀ 7/21 ਮਿਤੀ 23-03-2021 ਬਾਅਦ ਪੜਤਾਲ ਡੀ ਐਸ ਪੀ ਵੋਮੈਨ ਐਂਡ ਚਿਲਡਰਨ ਮੋਗਾ ਬਾਅਦ ਰਾਇ ਡੀ.ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਦਾ ਵਿਆਹ ਦੋਸ਼ੀ ਸੁਖਵੀਰ ਸਿੰਘ ਨਾਲ ਮਿਤੀ 30-11-2019 ਨੂੰ ਰੀਤੀ ਰਿਵਾਜਾਂ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਹੀ ਦੋਸ਼ੀ ਨੇ ਦਹੇਜ ਵਿੱਚ ਗੱਡੀ ਦੀ ਮੰਗ ਕਰਨ ਲੱਗ ਪਿਆ ਮੰਗ ਪੂਰੀ ਨਾਂ ਹੋਣ ਤੇ ਦੋਸ਼ੀ ਨੇ ਦਰਖਾਸਤ ਨੂੰ ਘਰੋਂ ਕੱਢ ਦਿੱਤਾ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਨਜੀਤ ਸਿੰਘ ਨੇ ਸੁਖਵੀਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਤਰਫ ਕੋਟਲੀ (ਜਗਰਾਓ) ਤੇ 206/30-09-2021 ਅ/ਧ 498ਏ/406 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 4 ਕਿੱਲੋਗ੍ਰਾਂਮ ਭੁੱਕੀ ਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ। ਐਸ ਆਈ ਸੰਦੀਪ ਸਿੰਘ ਨੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਬਿੱਕਰ ਸਿੰਘ ਵਾਸੀ ਬੱਧਨੀ ਕਲਾਂ ਤੇ 139/30-09-2021 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 300 ਗ੍ਰਾਂਮ ਹੈਰੋਇਨ ਅਤੇ ਇੱਕ ਪਿਸਟਲ ਬਰੇਟਾ 9 ਐਮ ਐਮ, 4 ਰੋਂਦ ਜਿੰਦਾ ਬ੍ਰਾਂਮਦ ਕੀਤੇ ਗਏ। ਐਸ ਆਈ ਗੁਰਤੇਜ ਸਿੰਘ ਨੇ ਅਮਨਦੀਪ ਸਿੰਘ ਉਰਫ ਗੋਰਾ ਮੱਛਰ ਪੁੱਤਰ ਮਹਿੰਦਰ ਸਿੰਘ ਵਾਸੀ ਨੇੜੇ ਬੰਸੀ ਗੇਟ ਫਿਰੋਜਪੁਰ ਤੇ 118/30-09-2021 ਅ/ਧ 21/61/85 ਐਨ ਡੀ ਪੀ ਐਸ ਐਕਟ, 25 (6)/25 (7)/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਖਾਸਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਜਸਵਿੰਦਰ ਸਿੰਘ ਨੇ ਜਸਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਇੰਦਰਾ ਕਲੋਨੀ ਮੋਗਾ ਤੇ 239/30-09-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਜੂਆ ਖੇਡਦੇ ਸਮੇ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 3900 ਰੁਪਏ ਸਮੇਤ 52 ਪੱਤੇ ਤਾਸ਼ ਦੇ ਬ੍ਰਾਂਮਦ ਕੀਤੇ ਗਏ। ਸ:ਥ: ਬਸੰਤ ਸਿੰਘ ਨੇ 1.ਵੀਰਪਾਲ ਸਿੰਘ ਪੁੱਤਰ ਮੱਲ ਸਿੰਘ ਵਾਸੀ ਬਹਾਦਰ ਬਸਤੀ ਮੋਗਾ 2.ਜਸਵੀਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਬਹਾਦਰ ਬਸਤੀ ਮੋਗਾ 3.ਮੱਖਾ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪੁੱਲੀ ਵਾਲਾ ਮਹੱਲਾ ਮੋਗਾ 4.ਸਚਿਨ ਪੁੱਤਰ ਜਗਦੀਸ਼ ਕੁਮਾਰ ਵਾਸੀ ਚੁੰਗੀ ਨੰਬਰ 3 ਮੋਗਾ ਤੇ 241/30-09-2021 ਅ/ਧ 13ਏ/3/67 ਜੂਆ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 400 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ। ਸ:ਥ: ਨੈਬ ਸਿੰਘ ਨੇ ਰਾਮਪਾਲ ਸਿੰਘ ਉਰਫ ਰਾਮਾ ਪੁੱਤਰ ਗੁਰਮੇਲ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ 185/30-09-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









