ਥਾਣਾ ਅਜੀਤਵਾਲ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਤੇ ਉਸਦਾ ਦੋਸਤ ਸੁਖਚੈਨ ਸਿੰਘ ਚੈਨਾ ਉਮਰ 21 ਸਾਲ ਪੁੱਤਰ ਨਿੱਕਾ ਸਿੰਘ ਵਾਸੀ ਚੂਹੜਚੱਕ ਆਪਣੇ ਮੋਟਰ ਸਾੲਕਿਲ ਡੀਲਕਸ ਨੰਬਰੀ ਪੀ ਬੀ 25 ਜੀ 6731 ਪਰ ਸਵਾਰ ਹੋ ਕੇ ਅਜੀਤਵਾਲ ਤੋਂ ਢੁੱਡੀਕੇ ਨੂੰ ਜਾ ਰਹੇ ਸੀ ਤਾਂ ਦੋਸ਼ੀ ਬਲਤੇਜ ਸਿੰਘ ਨੇ ਆਪਣਾ ਕੈਂਟਰ ਬਿਨਾਂ ਨੰਬਰੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਹਨਾਂ ਦੇ ਮੋਟਰ ਸਾਇਕਲ ਵਿੱਚ ਮਾਰਿਆ ਜਿਸ ਨਾਲ ਉਹ ਅਤੇ ਉਸਦਾ ਦੋਸਤ ਸੁਖਚੈਨ ਸਿੰਘ ਜਖਮੀ ਹੋ ਗਏ ਅਤੇੇ ਉਸਦੇ ਦੋਸਤ ਸੁਖਚੈਨ ਸਿੰਘ ਦੀ ਦੋਰਾਨੇ ਇਲਾਜ ਸਿਵਲ ਹਸਤਪਾਲ ਮੋਗਾ ਵਿਖੇ ਮੌਤ ਹੋ ਗਈ ਅਤੇ ਮੋਟਰ ਸਾਇਕਲ ਟੁੱਟ ਭੱਜ ਗਿਆ। ਸ:ਥ:ਮੁੱਖਵਿੰਦਰ ਸਿੰਘ ਨੇ ਬਲਤੇਜ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਘੱਲ ਕਲਾਂ ਤੇ 86/04-10-2021 ਅ/ਧ 304ਏ/279/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਦਿਨ ਸਮੇ ਉਹਨਾਂ ਦੇ ਪਲਾਟ ਵਿੱਚ ਦਾਖਿਲ਼ ਹੋ ਕੇ ਪਲਾਟ ਦੀ ਕੰਧਾਂ ਢਾਹ ਦਿੱਤੀਆਂ ਅਤੇ ਪਲਾਟ ਨੂੰ ਲੱਗਾ ਲੋਹੇ ਦਾ ਦਰਵਾਜਾ ਤੋੜ ਕੇ ਚੋਰੀ ਕਰਕੇ ਲੈ ਗਏ।ਵਜ੍ਹਾ ਰੰਜਿਸ਼ ਦੋਸ਼ੀ ਸੁਨੀਤ ਇੰਦਰ ਸਿੰਘ ਗਿੱਲ ਉਹਨਾਂ ਦੇ ਪਲਾਟ ਤੇ ਕਬਜਾ ਕਰਨਾ ਚਾਉਦਾ ਸੀ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪੂਰਨ ਸਿੰਘ ਨੇ ਸੁਨੀਤ ਇੰਦਰ ਸਿੰਘ ਗਿੱਲ ਪੁੱਤਰ ਗੁਰਪਾਲ ਸਿੰਘ ਵਾਸੀ ਮੁਹਾਲੀ (ਐਸ ਏ ਐਸ ਨਗਰ) ਅਤੇ 5/7 ਨਾਮਾਲੂਮ ਆਦਮੀ ਤੇ 177/04/10/2021 ਅ/ਧ 380/427/454 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਐਸ ਆਈ ਲਖਵੀਰ ਸਿੰਘ ਨੇ ਸੁਖਚੈਨ ਸਿੰਘ ਉਰਫ ਚੈਨਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਡਾਲਾ ਤੇ 119/04/10/2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









