ਥਾਣਾ ਸਿਟੀ ਮੋਗਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਮਿਤੀ 27-09-2021 ਨੂੰ ਬੱਸ ਸਟੈਡ ਮੋਗਾ ਤੋਂ ਰਿਕਸ਼ਾ ਲੈ ਕੇ ਆਪਣੀ ਭੈਣ ਨੂੰ ਮਿਲਣ ਜਾ ਰਹੀ ਸੀ ਤਾਂ ਦੋਸ਼ੀਆਂਨ ਪਿੱਛੇ ਤੋਂ ਮੋਟਰ ਸਾਇਕਲ ਪਰ ਆਏ ਅਤੇ ਝਪਟ ਮਾਰ ਕੇ ਕੰਨ ਦੀਆਂ ਵਾਲੀਆਂ ਅਤੇ ਪਰਸ ਖੋਹ ਕੇ ਲੈ ਗਏ।ਜਿਸ ਵਿੱਚ 2,000 ਰੁਪਏ ਨਗਦੀ,ਪਿੰਨ ਕਾਰਡ,ਅਧਾਰ ਕਾਰਡ,ਚੈਕ ਬੁੱਕ, 1 ਮੋਬਾਇਲ ਫੋਨ ਮਾਰਕਾ ਓਪੋ ਅਤੇ 1 ਮੋਬਾਇਲ ਫੋਨ ਮਾਰਕਾ ਸੈਮਸੰਗ ਆਦਿ ਸਨ ਖੋਹ ਕੇ ਲੈ ਗਏ।ਮਲੀਤੀ ਕਰੀਬ 20,000 ਰੁਪਏ।ਜਿਸਤੇ ਦੋਸ਼ੀਆਂ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ। ਸ:ਥ:ਗੁਰਦੀਪ ਸਿੰਘ ਨੇ 1.ਬੱਬੂ ਉਰਫ ਜੂੜੀ ਪੁੱਤਰ ਬੂਟਾ ਸਿੰਘ 2.ਸੋਨੂੰ ਪੁੱਤਰ ਬੂਟਾ ਸਿੰਘ ਵਾਸੀਆਨ ਨਹਿਰ ਝੁੱਗੀਆਂ ਮੋਗਾ 3.ਅਜੇ ਪੁੱਤਰ ਕਮਲ ਲਾਲ ਵਾਸੀ ਮਲਸੀਆਂ (ਜਲੰਧਰ) ਤੇ 178/05-10-2021 ਅ/ਧ 379ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਰੇਤਾ ਚੋਰੀ ਕਰਕੇ ਅੱਗੇ ਵੇਚਣ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਨਾਕਾਬੰਦੀ ਕਰਕੇ ਦੋਸ਼ੀ ਨੂੰ ਇੱਕ ਟਰੈਕਟਰ ਮਹਿੰਦਰਾ 575 ਡੀ ਆਈ ਬਿਨਾਂ ਨੰਬਰੀ ਸਮੇਤ ਰੇਤਾ ਦੀ ਭਰੀ ਟਰਾਲੀ ਬ੍ਰਾਂਮਦ ਕੀਤੀ ਗਈ। ਸ:ਥ:ਨਿਰਮਲ ਸਿੰਘ ਨੇ ਗੁਰਮੀਤ ਸਿੰਘ ਉਰਫ ਗੀਤੂ ਪੁੱਤਰ ਬਲਦੇਵ ਸਿੰਘ ਵਾਸੀ ਕਾਦਰਵਾਲਾ ਤੇ 174/05-10-2021 ਅ/ਧ 379/411 ਭ:ਦ, 21 ਮਾਇਨਿੰਗ ਐਕਟ 1952 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਿਜਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਨੂੰ ਰਸਤੇ ਵਿੱਚ ਘੇਰ ਕੇ ਲੋਹੇ ਦੀ ਪਾਇਪ, ਡੰਡੇਆਂ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤਾ ਮੁਦਈ ਵੱਲੋ ਰੋਲਾ ਪਾਉਣ ਤੇ ਦੋਸ਼ੀ ਮੋਕਾ ਤੋਂ ਫਰਾਰ ਹੋ ਗਏ।ਵਜ੍ਹਾ ਰੰਜਿਸ਼ ਪੁਰਾਣਾ ਝਗੜਾ। ਸ:ਥ:ਜਸਵਿੰਦਰ ਸਿੰਘ ਨੇ 1.ਰਾਹੁਲ 2.ਰਕੇਸ਼ 3.ਵਿੱਕੀ 4.ਬੱਬਲੂ ਪੁੱਤਰਾਨ ਓਮ ਪ੍ਰਕਾਸ਼ ਵਾਸੀਆਨ ਬੱਗੇਆਣਾ ਬਸਤੀ ਮੋਗਾ ਤੇ 246/05-10-2021 ਅ/ਧ 341/506/323/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾਂ ਸ਼ਰਾਬ ਮਾਰਕਾ ਮੋਟਾ ਸੰਤਰਾ ਪੰਜਾਬ ਦੀਆਂ ਬਰਾਂਮਦ ਕੀਤੀਆਂ ਗਈਆਂ। ਸ:ਥ:ਪਰਮਿੰਦਰ ਸਿੰਘ ਨੇ ਲੱਕੀ ਪੁੱਤਰ ਸੇਰ ਸਿੰਘ ਵਾਸੀ ਬਾਲਮੀਕ ਕਲੋਨੀ ਮੋਗਾ ਤੇ 245/05-10-2201 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









