ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਸਕੂਟਰੀ ਪਰ ਸਵਾਰ ਹੋ ਕੇ ਮੋਗਾ ਤੋਂ ਪਿੰਡ ਨੂੰ ਚੁਗਾਵਾਂ ਨੂੰ ਜਾ ਰਿਹਾ ਸੀ ਜਦ ਉਹ ਲਿੰਕ ਰੋਡ ਚੁਗਾਵਾਂ ਪੁਜਾ ਤਾਂ ਤਿੰਨ ਨੋਜਵਾਨ ਮੋਟਰ ਸਾਇਕਲ ਪਰ ਰਸਤੇ ਵਿੱਚ ਖੜੇ ਸਨ ਜਿਨਾਂ ਨੇ ਉਸਦੀ ਸਕੂਟਰੀ ਰੁਕਵਾ ਕੇ ਉਸ ਕੋਲੋ 57,000 ਰੁਪਏ ਨਗਦੀ ਅਤੇ 1 ਮੋਬਾਇਲ ਫੋਨ ਆਈਟੈਲ ਅਤੇ ਉਸਦਾ ਪਰਸ ਜਿਸ ਵਿੱਚ ਜਰੂਰੀ ਕਾਗਜਾਤ ਸਨ ਖੋਹ ਕੇ ਲੈ ਗਏ।ਮਲੀਤੀ 60,000 ਰੁਪਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਲਖਵੀਰ ਸਿੰਘ ਨੇ 3 ਨਾਮਾਲੂਮ ਆਦਮੀ ਤੇ 123/08-10-2021 ਅ/ਧ 379ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਨੋਰੀਆ ਰਾਇਸ ਮਿੱਲ ਦਾ ਮਾਲਿਕ ਹੈ ਅਤੇ ਆਪਣੇ ਕੰਮ ਦੇ ਸਬੰਧ ਵਿੱਚ ਗੁਜਰਾਤ ਗਿਆ ਸੀ ਜਦ ਉਹ ਮਿਤੀ 07-07-2021 ਨੂੰ ਵਾਪਿਸ ਆਇਆ ਤਾਂ ਉਸਨੇ ਦੇਖਿਆ ਕੇ ਦੋਸ਼ੀ ਸੁਖਦੇਵ ਸਿੰਘ ਨੇ ਦੋਸ਼ੀਆਂ ਦੀ ਮਦਦ ਨਾਲ ਉਸਦੇ ਸੈਲਰ ਵਿੱਚੋਂ ਇੱਕ ਵਿੰਡੋ ਏ.ਸੀ,ਇੱਕ ਐਲ ਸੀ ਡੀ,ਗੈਸ ਸਿਲੰਡਰ, 2 ਮੁਸ਼ਚਰਾਇਜਰ ਮੀਟਰ, ਲਬਾਟਰੀ ਦਾ ਸਮਾਨ, 50 ਹਾਰਸ ਪਾਵਰ ਦੀਆਂ 3 ਮੋਟਰਾਂ,60 ਹਾਰ ਪਾਵਰ ਦੀ ਇੱਕ ਮੋਟਰ, 7.5 ਹਾਰਸ ਪਾਰਵਰ ਦੀਆਂ 9 ਮੋਟਰਾਂ, 3 ਹਾਰਸ ਪਾਵਰ ਦੀਆਂ 2 ਮੋਟਰਾਂ, 35 ਹਾਰਸ ਪਾਵਰ ਦੀ ਇੱਕ ਮੋਟਰ,15 ਹਾਰਸ ਪਾਵਰ ਦੀਆਂ 3 ਮੋਟਰਾਂ, 2 ਡਰਾਇਰਾਂ, ਅਲਟੀਨੇਟ ਪਰ ਲੱਗੀਆਂ 2 ਮੋਟਰਾਂ 25 ਹਾਰਸ ਪਾਵਰ ਦੀਆਂ, ਅਤੇ ਮਸ਼ੀਨਾਂ ਦਾ ਕੀਮਤੀ ਸਮਾਨ, ਸਾਰੇ ਇੰਨਜੈਕਟਰ ਅਤੇ ਕੈਮਰੇ, ਐਲ ਈ ਡੀ ਲਾਇਟਾਂ ਅਤੇ ਹੋਰ ਜਰੂਰੀ ਸਮਾਨ ਚੋਰੀ ਕਰਕੇ ਲੈ ਗਏ।ਕੱੁਲ ਮਲੀਤੀ ਕਰੀਬ 28/30 ਲੱਖ ਰੁਪਏ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਦੇਵ ਸਿੰਘ ਨੇ 1.ਸੁਖਦੇਵ ਸਿੰਘ ਉਰਫ ਦੇਬੀ ਪੁੱਤਰ ਨਾਮਾਲੂਮ ਵਾਸੀ ਬੁੱਟਰ ਖੁਰਦ 2.ਕੁਲਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਾਘਾਪੁਰਾਣਾ ਅਤੇ 4/5 ਨਾਮਾਲੂਮ ਆਦਮੀ ਤੇ 142/08-10-2021 ਅ/ਧ 457/380/120ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਸ਼ੀ ਜੋ ਮੁੱਕਦਮਾ ਨੰਬਰ 01 ਮਿਤੀ 01-01-2017 ਅ/ਧ 380/457 ਥਾਣਾ ਬਾਘਾਪੁਰਾਣਾ ਦੇ ਸਬੰਧ ਵਿੱਚ ਕੇਦਰੀ ਜੇਲ ਸ੍ਰੀ ਮੁਕਸਤਰ ਸਾਹਿਬ ਵਿਖੇ ਸਜਾ ਕੱਟ ਰਿਹਾ ਸੀ ਅਤੇ ਪਰੋਲ ਪਰ ਆਇਆ ਹੋਇਆ ਸੀ ਜੋ ਵਾਪਿਸ ਨਹੀ ਗਿਆ ਜਿਸਤੇ ਦੋਸ਼ੀ ਖਿਲਾਫ 174ਏ ਦਾ ਮੁੱਕਦਮਾ ਦਰਜ ਰਜਿਸਟਰ ਕੀਤਾ। ਸ:ਥ: ਕੁਲਵੰਤ ਸਿੰਘ ਨੇ ਜਸਵੀਰ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਸਮਾਧ ਭਾਈ ਤੇ 215/08-10-2021 ਅ/ਧ 174ਏ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮਕੁੱਦਮਾ ਦ/ਨੰਬਰੀ 363 ਲਿਟੀਗੇਸ਼ਨ ਮਿਤੀ 09-02-2021 ਬਾਅਦ ਪੜਤਾਲ ਡੀ ਐਸ ਪੀ ਸਿਟੀ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦਾ ਵਿਆਹ ਸ਼ਹਿਨਾਜ ਨਾਲ ਮਿਤੀ 25-06-2019 ਨੂੰ ਰੀਤੀ ਰਿਵਾਜਾਂ ਨਾਲ ਹੋਇਆ ਸੀ ਲੜਕੀ ਸਟੱਡੀ ਬੇਸ ਤੇ ਕਨੈਡਾ ਗਈ ਹੋਣ ਕਰਕੇ ਪੜਾਈ ਦਾ ਸਾਰਾ ਖਰਚਾ ਕਰੀਬ 24 ਲੱਖ ਰੁਪਏ ਦਰਖਾਸਤੀ ਬਲਜਿੰਦਰ ਸਿੰਘ ਵੱਲੋ ਕੀਤਾ ਗਿਆ।ਪਰ ਦੋਸ਼ਣ ਨੇ ਸਾਜਬਾਜ ਹੋ ਕੇ ਦਰਖਾਸਤੀ ਬਲਜਿੰਦਰ ਸਿੰਘ ਨੂੰ ਨਾ ਹੀ ਵਿਦੇਸ਼ ਕਨੈਡਾ ਲੈ ਕੇ ਗਈ ਅਤੇ ਨਾਂ ਹੀ ਪੈਸੇ ਵਾਪਿਸ ਕੀਤੇ ਜਿਸਤੇ ਦੋਸ਼ੀਆਂ ਖਿਲਾਫ ਉਕਤ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪੂਰਨ ਸਿੰਘ ਨੇ ਸ਼ਹਿਨਾਜ ਪੁੱਤਰੀ ਅਨਿਲ ਕੁਮਾਰ ਕੁਮਾਰ ਵਾਸੀ ਬੀਬੀਵਾਲਾ ਰੋਡ ਬਠਿੰਡਾ ਹਾਲ ਕਨੈਡਾ 2.ਵੀਨਾ ਰਾਣੀ ਪਤਨੀ ਅੀਨਲ ਕੁਮਾਰ ਵਾਸੀ ਬੀਬੀਵਾਲਾ ਰੋਡ ਬਠਿੰਡਾ ਤੇ 180/08-10-2021 ਅ/ਧ 420/120ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਕਿਰਚ,ਬੇਸਬਾਲ,ਡੰਡਾ,ਕੁਹਾੜੀ ਨਾਲ ਸੱਟਾਂ ਮਾਰ ਕੇ ਉਸਨੂੰ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਦੋਸ਼ੀ ਹਰਮਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਮੁਦਈ ਦੀ ਮੋਟਰ ਤੇ ਜਾ ਕੇ ਬਹਿੰਦਾ ਸੀ ਮੁਦਈ ਉਹਨਾਂ ਨੂੰ ਰੋਕਦਾ ਸੀ।ਜਿਸਤੇ ਦੋਸ਼ੀਆਂ ਖਿਲ਼ਾਫ ਉਕਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ: ਰਾਜਾ ਸਿੰਘ ਨੇ 1.ਹਰਮਿੰਦਰ ਸਿੰਘ ਉਰਫ ਹਿੰਦਾ ਪੁੱਤਰ ਨਾਮਾਲੂਮ ਵਾਸੀ ਕੁੱਸਾ 2.ਜਗਜੀਤ ਸਿੰਘ ਉਰਫ ਨਿੱਕਾ ਪੁੱਤਰ ਸੁਦਾਗਰ ਸਿੰਘ 3.ਪਰਮਜੀਤ ਸਿੰਘ ਪੁੱਤਰ ਹਰਨੇਕ ਸਿੰਘ 4.ਸਿਕੰਦਰ ਸਿੰਘ ਪੁੱਤਰ ਤੋਤਾ ਸਿੰਘ 5.ਬਿੰਦਰ ਸਿੰਘ ਪੁੱਤਰ ਦੇਵ ਸਿੰਘ 6.ਗਗਨਦੀਪ ਸਿੰਘ ਪੁੱਤਰ ਬੂਟਾ ਸਿੰਘ ਵਾਸੀਆਨ ਪਿੰਡ ਭਾਗੀਕੇ ਤੇ 191/08-10-2021 ਅ/ਧ 458/324/323/ 148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਕਰੀਬ 8/10 ਦਿਨ ਪਹਿਲਾਂ ਉਸਦੀ ਦੋਸ਼ਣ ਅਮਨਦੀਪ ਕੌਰ ਨਾਲ ਫੋਨ ਤੇ ਗਲਬਾਤ ਹੋਈ ਸੀ ਅਤੇ ਮਿਤੀ 02-10-2021 ਨੂੰ ਦੋਸ਼ਣ ਅਮਨਦੀਪ ਕੌਰ ਨੇ ਫੋਨ ਕਰਕੇ ਕਿਹਾ ਕੇ ਮੈ ਤੈਨੂੰ ਦੇਖਣਾ ਚਹਾਉਦੀ ਹਾਂ ਕਹਿ ਕੇ ਮੁਦਈ ਨੂੰ ਧੂਰਕੋਟ ਰਣਸੀਹ ਕਿਸੇ ਘਰ ਬੁਲਾ ਲਿਆ। ਜਿਥੇ ਤਿੰਨ ਵਿਅਕਤੀ ਆਏ ਜਿਨਾਂ ਨੇ ਉਸਦੀ ਵੀਡੀਓਗ੍ਰਾਫੀ ਕੀਤੀ ਅਤੇ ਉਸ ਕੋਲੋ 13,000 ਰੁਪਏ ਨਗਦੀ ਅਤੇ ਏ.ਟੀ.ਐਮ ਖੋਹ ਲਿਆ ਅਤੇ ਬਾਅਦ ਵਿੱਚ ਮੁਦਈ ਨੂੰ ਵੱਟਸਐਪ ਕਾਲ ਕਰਕੇ ਬੈਲਕਮੈਲ ਕਰਕੇ ਹੋਰ ਪੈਸਿਆ ਦੀ ਮੰਗ ਕਰ ਰਹੇ ਹਨ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਕਰਮਜੀਤ ਕੌਰ ਨੇ 1.ਅਮਨਦੀਪ ਕੌਰ ਵਾਸੀ ਨਾਮਾਲੂਮ ਅਤੇ 3 ਨਾਮਾਲੂਮ ਆਦਮੀ ਤੇ 192/08-10-2021 ਅ/ਧ 384/420/388/ 379ਭ:ਦ, 67 ਆਈ.ਟੀ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਵਰਿੰਦਰ ਸਿੰਘ ਨੇ ਲਵਪ੍ਰੀਤ ਸਿੰਘ ਉਰਫ ਲਵਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪਿੰਡ ਮੱਖੂ ਤੇ 181/08-10-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 13 ਗ੍ਰਾਂਮ ਸਮੈਕ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੇਵਕ ਸਿੰਘ ਨੇ ਬੂਟਾ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਢੁੱਡੀਕੇ ਰੋਡ ਅਜੀਤਵਾਲ ਤੇ 87/08-10-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਮਾਰਕਾ ਖਾਸਾ ਮੋਟਾ ਸੰਤਰਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਹੋਲ: ਨਛੱਤਰ ਸਿੰਘ ਨੇ ਮਿੰਟੂ ਪੁੱਤਰ ਕਾਲਾ ਸਿੰਘ ਵਾਸੀ ਨਿਗਾਹਾ ਰੋਡ ਮੋਗਾ ਤੇ 250/08-10-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 09 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ: ਤਰਸੇਮ ਸਿੰਘ ਨੇ ਇੰਦਰਜੀਤ ਸਿੰਘ ਉਰਫ ਨੋਗਾ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਰੱਤੀਆਂ ਤੇ 129/08-10-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









