ਥਾਣਾ ਕੋਟ ਈਸੇ ਖਾਂ
ਮੁਦਈ ਨੇ ਦਰਜ ਕਰਾਇਆ ਕਿ ਪਿੰਡ ਖੋਸਾ ਜਲਾਲ ਸਿੰਘ ਵਾਲਾ ਵਿਖੇ ਮੁਦਈ ਦਾ ਏ.ਵੀ.ਓਵਰਸੀਜ ਨਾਮ ਦਾ ਸੈਲਰ ਹੈ। ਜਿਥੇ ਮੁਦਈ ਨੇ ਬਾਸਮਤੀ ਚੋਲ ਤਿਆਰ ਕਰਕੇ ਡੰਪ ਕੀਤੇ ਹੋਏ ਹਨ ਅਤੇ ਮਿਤੀ 10,11,12-05-2021 ਦੀ ਦਰਮਿਆਨੀ ਰਾਤ ਨੂੰ ਕੋਈ ਨਾਮਲੂਮ ਵਿਅਕਤੀ ਸੈਲਰ ਦੀ ਕੰਧ ਵਿੱਚ ਕ੍ਰੀਬ ਦੋ ਫੁੱਟ ਦਾ ਪਾੜ ਪਾ ਕੇ, ਸੈਲਰ ਵਿਚੋਂ 30 ਗੱਟੇ ਚੋਲਾਂ ਦੇ ਚੋਰੀ ਕਰਕੇ ਲੈ ਗਏ। ਜਿਹਨਾ ਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ। ਸ:ਥ: ਸੁਰਜੀਤ ਸਿੰਘ ਨੇ ਨਾਮਲੂਮ ਵਿਅਕਤੀ ਤੇ 74/29-05-2021 ਅ/ਧ 457,380 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਮੁਦੈਲਾ ਨੇ ਦਰਜ ਕਰਾਇਆ ਕਿ ਦੋਸ਼ੀ ਮੁਦੈਲਾ ਦੀ ਲੜਕੀ ਪਵਨਪ੍ਰੀਤ ਕੌਰ ਉਮਰ ਕਰੀਬ 17-1/2 ਨੂੰ ਵਰਗਲਾ ਕੇ, ਵਿਆਹ ਕਰਾਉਣ ਦਾ ਝਾਸਾ ਦੇ ਕੇ, ਘਰੋਂ ਭਜਾ ਕੇ ਲੈ ਗਿਆ। ਜਿਸਦੀ ਭਾਲ ਹੁਣ ਤੱਕ ਮੁਦੈਲਾ ਆਪਣੇ ਤੌਰ ਤੇ ਕਰਦੀ ਰਹੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਨਪ੍ਰੀਤ ਕੌਰ ਨੇ ਬਿੰਦਰ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਨੱਥੂਵਾਲਾ ਜਦੀਦ ਜਿਲ੍ਹਾ ਮੋਗਾ ਤੇ 32/29-05-2021 ਅ/ਧ 363,366(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 25 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਮੇਜਰ ਸਿੰਘ ਨੇ ਕੁਲਵੰਤ ਸਿੰਘ ਉਰਫ ਕੰਤਾ ਪੁੱਤਰ ਮੋਹਨ ਸਿੰਘ ਵਾਸੀ ਨਸੀਰਪੁਰ ਜਾਨੀਆਂ ਜਿਲ੍ਹਾ ਮੋਗਾ ਤੇ 73/29-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਗੁਰਲਾਲ ਸਿੰਘ ਗਾਲੀ ਪਾਸੋਂ 600 ਗ੍ਰਾਂਮ ਅਫੀਮ ਅਤੇ ਦੋਸ਼ੀ ਸੁਖਵਿੰਦਰ ਸਿੰਘ ਸੁੱਖਾ ਪਾਸੋਂ 400 ਗ੍ਰਾਂਮ ਅਫੀਮ (ਕੁੱਲ 1 ਕਿਲੋਗ੍ਰਾਂਮ ਅਫੀਮ) ਬ੍ਰਾਂਮਦ ਕਰ ਲਈ ਗਈ। ਸ:ਥ: ਵਰਿੰਦਰ ਕੁਮਾਰ ਨੇ 1.ਗੁਰਲਾਲ ਸਿੰਘ ਗਾਲੀ ਪੁੱਤਰ ਜਗਰੂਪ ਸਿੰਘ ਵਾਸੀ ਸੈਨਪਾਲ ਕੋਠੇ ਤਹਿ: ਰਾਣੀਆਂ ਜਿਲ੍ਹਾ ਸਿਰਸਾ (ਹਰਿਆਣਾ), 2.ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਗੁਰਦੀਪ ਸਿੰਘ ਵਾਸੀ ਸੈਨਪਾਲ ਕੋਠੇ ਤਹਿ: ਰਾਣੀਆਂ ਜਿਲ੍ਹਾ ਸਿਰਸਾ (ਹਰਿਆਣਾ) ਤੇ 742/29-05-2021 ਅ/ਧ 18-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਬਲਰਾਜ ਸਿੰਘ ਨੇ ਗੋਪਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਧਰਮਕੋਟ ਜਿਲ੍ਹਾ ਮੋਗਾ ਤੇ 93/29-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਦੋਸ਼ੀ ਡੀਲੈਕਸ ਮੋਟਰਸਾਈਕਲ ਨੰਬਰੀ ਪੀ.ਬੀ 79-7759 ਪਰ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ, ਘਬਰਾ ਕੇ, ਪਿਛੇ ਮੁੜਨ ਲੱਗਾ ਤਾਂ ਦੋਸ਼ੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ ਤੇ, ਦੋਸ਼ੀ ਪਾਸੋਂ 1500 ਨਸ਼ੀਲੀਆ ਗੋਲੀਆ ਮਾਰਕਾ ਅਲਟਰਾਡੋਲ 100-ਐਸ.ਆਰ ਬ੍ਰਾਂਮਦ ਹੋਈਆਂ। ਥਾਣੇਦਾਰ ਸੇਵਕ ਸਿੰਘ ਨੇ ਨਵਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਢੀਮਾਂ ਵਾਲੀ ਜਿਲ੍ਹਾ ਫਰੀਦਕੋਟ ਤੇ 95/29-05-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰ ਵਿਚੋਂ 60 ਕਿਲੋਗ੍ਰਾਂਮ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਨਿਰਮਲ ਸਿੰਘ ਨੇ ਜਸਪਾਲ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ ਤੇ 72/29-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰ ਵਿਚੋਂ 35 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਸ:ਥ: ਅਸ਼ੋਕ ਕੁਮਾਰ ਨੇ ਬੂਟਾ ਸਿੰਘ ਪੁੱਤਰ ਨਰੰਜਣ ਸਿੰਘ ਵਾਸੀ ਪੱਤੀ ਸਰਕਾਰ ਚੜਿੱਕ ਜਿਲ੍ਹਾ ਮੋਗਾ ਤੇ 105/29-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









