ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਅੰਮ੍ਰਿਤਸਰ ਰੋਡ ਮੋਗਾ ਵਿਖੇ ਕਿਰਾਏ ਤੇ ਰਹਿੰਦਾ ਸੀ।ਜਿਥੇ ਉਸਦੀ ਜਾਣ ਪਛਾਣ ਅਮਰਜੀਤ ਕੌਰ ਪਤਨੀ ਗੁਰਦਿਆਲ ਸਿੰਘ ਵਾਸੀ ਸੰਤ ਨਗਰ ਮੋਗਾ (ਦੋਸ਼ੀ ਜਸਵਿੰਦਰ ਸਿੰਘ ਦੀ ਮਾਤਾ) ਨਾਲ ਹੋ ਗਈ ਸੀ। ਜਿਸਨੇ ਮੁਦਈ ਨੂੰ ਆਪਣੇ ਪਲਾਟ (ਮਕਾਨ) ਵਿੱਚ ਕਿਰਾਏ ਪਰ ਰੱਖ ਲਿਆ ਸੀ।ਮੁਦਈ ਨੇ ਕ੍ਰੀਬ: 6/7 ਸਾਲ ਉਸਦੀ ਸੇਵਾ ਕੀਤੀ ਅਤੇ ਫਰਵਰੀ 2020 ਵਿੱਚ ਅਮਰਜੀਤ ਕੌਰ ਦੀ ਮੌਤ ਹੋ ਗਈ ਸੀ। ਦੋਸ਼ੀ ਜਸਵਿੰਦਰ ਸਿੰਘ ਵਿਦੇਸ਼ ਜਰਮਨੀ ਵਿੱਚ ਗਿਆ ਸੀ ਜਿਸਨੇ ਵਾਪਿਸ ਆ ਕੇ ਮੁਦਈ ਪਾਸੋਂ ਉਕਤ ਪਲਾਟ ਦਾ ਅਡਵਾਂਸ ਕਿਰਾਇਆ ਲੈ ਲਿਆ ਸੀ ਅਤੇ ਬਾਅਦ ਵਿੱਚ ਉਹ ਮੁਦਈ ਨੂੰ ਪਲਾਟ (ਮਕਾਨ)ਖਾਲੀ ਕਰਨ ਲਈ ਕਹਿਣ ਲੱਗ ਗਿਆ। ਜਿਸ ਸਬੰਧੀ ਮੁਦਈ ਦਾ ਦੋਸ਼ੀ ਜਸਵਿੰਦਰ ਸਿੰਘ ਨਾਲ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਮਿਤੀ 05-6-2021 ਨੂੰ ਸਾਰੇ ਦੋਸ਼ੀਆਨ ਇਕ ਵਰਨਾ ਕਾਰ ਨੰਬਰੀ ਪੀ.ਬੀ 13-ਆਰ-5500,4/5 ਮੋਟਰਸਾਈਕਲਾਂ ਪਰ ਅਤੇ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਪਰ ਸਵਾਰ ਹੋ ਕੇ ਆਏ। ਜਿਹਨਾ ਨੇ ਉਕਤ ਪਲਾਟ ਵਿੱਚ ਦਾਖਲ ਹੋ ਕੇ, ਮੁਦਈ ਦੀ ਕੁੱਟਮਾਰ ਕੀਤੀ ਅਤੇ ਘਰ ਦੇ ਸਮਾਨ ਦੀ ਭੰਨਤੋੜ ਕਰਨ ਲੱਗ ਗਏ। ਦੋਸ਼ੀਆਂ ਵਿਚੋਂ ਇਕ ਭਾਰੇ ਵਿਅਕਤੀ ਨੇ ਮੁਦਈ ਨੂੰ ਮਾਰ ਦੇਣ ਦੀ ਨੀਯਤ ਨਾਲ ਆਪਣੇ ਪਿਸਟਲ ਦਾ ਸਿੱਧਾ ਵਾਰ ਮੁਦਈ ਵੱਲ ਕੀਤਾ। ਜੋ ਮੁਦਈ ਦੇ ਖੱਬੇ ਪੱਟ ਦੇ ਅੰਦਰਲੇ ਪਾਸੇ ਲੱਗ ਕੇ ਨਿਕਲ ਗਿਆ। ਮੁਦਈ ਵੱਲੋਂ ਰੋਲਾ ਪਾਉਣ ਤੇ ਦੋਸ਼ੀਆ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਅ। ਵਜ੍ਹਾ ਰੰਜਿਸ਼:- ਪਲਾਟ ਖਾਲੀ ਕਰਵਾਉਣ ਸਬੰਧੀ ਝਗੜਾ।ਸ:ਥ: ਗੁਰਜਿੰਦਰ ਸਿੰਘ ਨੇ 1.ਜਸਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸੁਭਾਸ਼ ਨਗਰ, ਦੱਤ ਰੋਡ ਮੋਗਾ ਜਿਲ੍ਹਾ ਮੋਗਾ 2.ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਕੇਵਲ ਸਿੰਘ ਵਾਸੀ ਭਿੰਡਰ ਕਲਾਂ ਜਿਲ੍ਹਾ ਮੋਗਾ ਅਤੇ 79/05-06-2021 ਅ/ਧ 307, 452, 148, 149, 427 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਪੁਲਿਸ ਪਾਰਟੀ ਨੂੰ ਦੋਸ਼ੀ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸਨੂੰ ਸ਼ੱਕ ਦੇ ਅਧਾਰ ਤੇ ਚੈਕ ਕਰਨ ਤੇ ਦੋਸ਼ੀ ਪਾਸੋਂ 210 ਨਸ਼ੀਲੀਆਂ ਗੋਲੀਆਂ ਬ੍ਰਾਂਮਦ ਹੋਈਆਂ।ਸ:ਥ: ਬਲਧੀਰ ਸਿੰਘ ਨੇ ਜਗਸੀਰ ਸਿੰਘ ਉਰਫ ਸੋਨੀ ਪੁੱਤਰ ਜੀਤਾ ਸਿੰਘ ਵਾਸੀ ਡੋਗਰ ਬਸਤੀ ਚੜਿੱਕ ਜਿਲ੍ਹਾ ਮੋਗਾ ਤੇ 112/05-06-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਬ੍ਰਾਂਮਦ ਕੀਤੀਆਂ ਗਈਆਂ ਸ:ਥ: ਮੇਜਰ ਸਿੰਘ ਨੇ ਮਨਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਚੂਹੜਚੱਕ ਥਾਣਾ ਕੋਟ ਈਸੇ ਖਾਂ ਜਿਲ੍ਹਾ ਮੋਗਾ ਤੇ 76/05-06-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1250 ਗ੍ਰਾਂਮ ਗਾਂਜਾ ਬ੍ਰਾਂਮਦ ਕਰ ਲਿਆ ਗਿਆ।ਥਾਣੇਦਾਰ ਬਲਰਾਜ ਸਿੰਘ ਨੇ ਸੁਰਜੀਤ ਕੁਮਾਰ ਪੁੱਤਰ ਗਰੀਬ ਦਾਸ ਵਾਸੀ ਮੁਹੱਲਾ ਸੰਤ ਨਗਰ, ਧਰਮਕੋਟ ਜਿਲ੍ਹਾ ਮੋਗਾ ਤੇ 99/05-06-2021 ਅ/ਧ 20-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









