ਥਾਣਾ ਸਿਟੀ ਸਾਊਥ ਮੋਗਾ
ਇਹ ਮਕੁੱਦਮਾ ਦ/ਨੰਬਰੀ 2047 ਪੀ ਸੀ 7/21 ਮਿਤੀ 20-05-2021 ਬਾਅਦ ਪੜਤਾਲ ਮੁੱਖ ਅਫਸਰ ਥਾਣਾ ਚੜਿੱਕ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਦੀ ਲੜਕੀ ਸ਼ਰਨਜੀਤ ਕੌਰ ਉਮਰ 15 ਸਾਲ ਨੂੰ ਦੋਸ਼ੀ ਦਰਸ਼ਨ ਸਿੰਘ ਆਪਣੇ ਸਾਥੀਆਂ ਦੀ ਮਦਦ ਨਾਲ ਵਿਆਹ ਦਾ ਝੰਸਾ ਦੇ ਕੇ ਵਰਗਲਾ ਫੁਸਲਾ ਕੇ ਕਿੱਧੇ ਲੈ ਗਿਆ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਦਵਿੰਦਰਜੀਤ ਸਿੰਘ ਨੇ 1.ਗੁਰਪ੍ਰੀਤ ਸਿੰਘ ਪੁੱਤਰ ਭਗਵਾਨ ਸਿੰਘ 2.ਕੰਮੋ ਪਤਨੀ ਲਸ਼ਮਣ ਸਿੰਘ ਵਾਸੀਆਨ ਚੁੱਪਕੀਤੀ 3.ਦਰਸ਼ਨ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਖੋਟੇ ਤੇ 116/09-06-2021 ਅ/ਧ 363/366ਏ/120 ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦਾ ਟਰੈਕਟਰ ਇੰਡੋ ਫਾਰਮ ਨੰਬਰੀ ਪੀ ਬੀ 29 ਏ ਸੀ 8077 ਸਮੇਤ ਟਰਾਲਾ ਪਰ ਰੇਤਾ ਦੀ ਢੋਆ ਢੁਆਈ ਦਾ ਕੰਮ ਕਰਦਾ ਹੈ ਮਿਤੀ 08-06-2021 ਨੂੰ ਉਹ ਆਪਣੇ ਟਰੈਕਟਰ ਪਰ ਰੇਤਾ ਭਰਣ ਲਈ ਆਦਰਾਮਾਨ ਰੇਤਾ ਦਾ ਖੰਡਾ ਸਤਲੁਜ ਦਰਿਆ ਪਰ ਜਾ ਰਿਹਾ ਸੀ ਤਾਂ ਵਕਤ ਕਰੀਬ 1.30 ਵਜੇ ਸਵੇਰ ਦਾ ਹੋਵੇਗਾ ਜਦ ਉਹ ਬਾਬਾ ਗੇਦੀ ਰਾਮ ਦੀ ਜਗ੍ਹਾ ਧਰਮਕੋਟ ਪੁੱਜਾ ਤਾਂ ਪਿਛੇ ਤੋ ਇੱਕ ਸਕਾਰਪਿਓ ਗੱਡੀ ਪਰ 4 ਨਾਮਾਲੂਮ ਦੋਸ਼ੀ ਆਏ ਅਤੇ ਉਸਦੇ ਟਰੈਕਟਰ ਦੇ ਅੱਗੇ ਆ ਕੇ ਰੋਕੀ ਕੇ ਉਸਦਾ ਟਰੈਕਟਰ ਟਰਾਲੀ ਖੌਹ ਕੇ ਲੈ ਗਏ।ਜਦ ਮੋਕਾ ਪਰ ਤਫਤੀਸ਼ ਕਰਨ ਮਨ ਇੰਸ:ਦਿਲਜੀਤ ਸਿੰਘ ਮੁੱਖ ਅਫਸਰ ਥਾਣਾ ਅਤੇ ਤਫਤੀਸ਼ੀ ਸ:ਥ:ਜਸਵੀਰ ਸਿੰਘ 440 ਮੋਗਾ ਮੋਕਾ ਪਰ ਪੁੱਜਾ ਅਤੇ ਤਫਤੀਸ਼ ਕਰਨ ਪਰ ਪਤਾ ਲੱਗਾ ਕਿ ਮੁਦਈ ਨੇ ਇਹ ਝੂੱਠੀ ਕਹਾਣੀ ਬਣਾਈ ਹੈ ਜਿਸਨੇ ਆਪਣੇ ਟਰੈਕਟਰ ਇੰਡੋ ਫਾਰਮ 5 ਮਹਿਨੇ ਪਹਿਲਾ ਹੀ ਕਵਾੜੀਆਂ ਨੂੰ ਵੇਚ ਦਿੱਤਾ ਹੈ।ਜਿਸਤੇ ਦੋਸ਼ੀ ਨੂੰ ਮੋਕਾ ਪਰ ਹੀ ਗ੍ਰਿਫਤਾਰ ਕਰਕੇ ੳਸਦੇ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਸਵੀਰ ਸਿੰਘ ਨੇ ਜਸਕਰਨ ਸਿੰਘ ਉਮਰ 39 ਸਾਲ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਲੰਡੇ ਤੇ 101/09-06-2021 ਅ/ਧ 379ਬੀ/ ਘਾਟਾ ਜੁਰਮ ਵਾਧਾ ਜੁਰਮ 182/420/199/
203 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗੈਰ ਕਨੂੰਨੀ ਢੰਗ ਨਾਲ ਆਪਣੀ ਜਮੀਨ ਵਿੱਚੋ ਚੋਰੀ ਰੇਤਾ ਕੱਢ ਕੇ ਅੱਗੇ ਵੇਚਣ ਦਾ ਆਦੀ ਹੈ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ ਰੇਡ ਕਰਕੇ ਇੱਕ ਟਰੈਕਟਰ ਸਵਰਾਜ 855 ਬ੍ਰਾਂਮਦ ਕੀਤਾ ਗਿਆ ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ। ਸ:ਥ: ਸੁਖਵਿੰਦਰ ਸਿੰਘ ਨੇ ਜਗਰੂਪ ਸਿੰਘ ਉਰਫ ਰੂਪਾ ਭੁੱਲਰ ਪੁੱਤਰ ਸ਼ਿੰਦਾ ਸਿੰਘ ਵਾਸੀ ਕੋਟ ਈਸੇ ਖਾਂ ਤੇ 77/09-06-2021 ਅ/ਧ 379 ਭ:ਦ 21 ਮਾਇਨਿੰਗ ਐਕਟ 1957 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੋਟਰ ਸਾਇਕਲ ਚੋਰੀ ਕਰਨ ਦਾ ਆਦੀ ਹੈ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਦੋਸ਼ੀ ਚੋਰੀ ਦੇ ਮੋਟਰ ਸਾਇਕਲ ਸਮੇਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ।ਜਿਸਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦਾ ਮੋਟਰ ਸਾਇਕਲ ਡੀਲਕਸ ਬਿਨਾਂ ਨੰੰਬਰੀ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਅਸ਼ੋਕ ਕੁਮਾਰ ਨੇ ਹੁਸਨਪ੍ਰੀਤ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਬਸਤੀ ਗੋਬਿੰਦਗੜ੍ਹ ਮੋਗਾ ਤੇ 81/09-06-2021 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 800 ਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ। ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਗੁਰਬਸ਼ਖ ਸਿੰਘ ਨੇ 1.ਅਸ਼ੋਕ ਕੁਮਾਰ ਉਰਫ ਸ਼ੋਕੀ ਪੁੱਤਰ ਦਿਵਾਨ ਚੰਦ ਵਾਸੀ ਢੁੱਡੀਕੇ 2.ਸਰਬਜੀਤ ਸਿੰਘ ਉਰਫ ਸਰਬਾ ਪੁੱਤਰ ਨੱਥਾ ਸਿੰਘ ਵਾਸੀ ਢੁੱਡੀਕੇ ਤੇ 34/09-06-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 200 ਨਸ਼ੀਲੀਆਂ ਗੋਲੀਆਂ ਮਾਰਕਾ ਕਲੈਵੀਡੋਲ 100 ਅੇਸ ਆਰ ਬ੍ਰਾਂਮਦ ਕੀਤੀਆਂ ਗਈਆਂ। ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਜੈਪਾਲ ਸਿੰਘ ਨੇ ਗੁਰਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਲੰਗੇਆਣਾ ਨਵਾਂ ਤੇ 102/09-06-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਕਿੱਲੋਗ੍ਰਾਂਮ ਭੁੱਕੀ ਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ। ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪ੍ਰੀਤਮ ਸਿੰਘ ਨੇ ਜਗਦੀਸ਼ ਚੰਦ ਪੁੱਤਰ ਮਦਨ ਲਾਲ ਵਾਸੀ ਆਕਲੀਆ (ਬਠਿੰਡਾ) ਤੇ 93/09-06-2021 ਅ/ਧ 15/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਐਕਟਿਵਾ ਸਕੂਟਰੀ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬੇਅੰਤ ਸਿੰਘ ਨੇ ਜਗਸੀਰ ਸਿੰਘ ਉਰਫ ਸੀਰਾ ਪੁੱਤਰ ਰੂੜ ਸਿੰਘ ਵਾਸੀ ਤਖਤੂਪੁਰਾ ਤੇ 95/09-06-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਦੋਸ਼ੀਆਂ ਨੂੰ ਦੜਾ ਸੱਟਾ ਲਗਾਊਦੇ ਸਮੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 1000 ਰੁਪਏ ਦੜਾ ਸੱਟਾ ਦਾ ਬ੍ਰਾਂਮਦ ਕੀਤੇ ਗਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਰਜੀਤ ਸਿੰਘ ਨੇ 1.ਵਿਨੋਦ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਨੇੜੇ ਮਾਹਾਵੀਰ ਮੰਦਰ ਰਾਜਪੁਰਾ (ਪਟਿਆਲਾ) 2.ਸੁਸ਼ੀਲ ਕੁਮਾਰ ਯਾਦਵ ਪੁੱਤਰ ਦੁਲੀ ਚੰਦ ਯਾਦਵ ਵਾਸੀ ਗਲੀ ਨੰਬਰ 1 ਕੈਥਲ ਕਰਨਾਲ ਰੋਡ ਹਰਿਆਣਾ ਤੇ 78/09-06-2021 ਅ/ਧ 13ਏ/3/67 ਜੂਆ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ: ਰਛਪਾਲ ਸਿੰਘ ਨੇ ਸੁਖਵਿੰਦਰ ਸਿੰਘ ਉਰਫ ਮੰਦਰ ਪੁੱਤਰ ਪਿਆਰਾ ਸਿੰਘ ਵਾਸੀ ਤਖਤੂਪੁਰਾ ਤੇ 94/09-06-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









