ਥਾਣਾ ਸਿਟੀ ਮੋਗਾ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦੇ ਪਾਸੀ ਸ਼ਿਵਰਾਜ ਸਿੰਘ ਉਮਰ ਕ੍ਰੀਬ: 48/49 ਸਾਲ ਦਾ ਦੋਸ਼ੀਆਂਨ ਨਾਲ ਗਲੀ ਸਬੰਧੀ ਝਗੜਾ ਚਲਦਾ ਸੀ। ਦੋਸ਼ੀ ਹਰਪ੍ਰੀਤ ਸਿੰਘ ਉਰਫ ਸਚਿੱਨ, ਜਸਪ੍ਰੀਤ ਸਿੰਘ ਉਰਫ ਜੱਸਾ ਅਤੇ ਗੁਰਪ੍ਰੀਤ ਕੌਰ ਉਰਫ ਮੀਤੀ ਗਲੀ ਪਰ ਕਬਜਾ ਕਰਨ ਚਾਹੁੰਦੇ ਸਨ ਅਤੇ ਦੋਸ਼ੀ ਬਲਦੇਵ ਸਿੰਘ ਉਹਨਾ ਦੀ ਮਦਦ ਕਰਦਾ ਸੀ। ਮਿਤੀ 21-06-2021 ਨੂੰ ਮੁਦੈਲਾ ਦਾ ਪਤੀ ਸ਼ਿਵ ਰਾਈਸ ਮਿੱਲ ਨਿਹਾਲ ਸਿੰਘ ਵਾਲਾ ਤੋਂ ਟਰੱਕ ਲੈ ਕੇ, ਐਫ.ਸੀ.ਆਈ ਡਿਪੂ ਮੋਗਾ ਵਿਖੇ ਆਇਆ ਸੀ। ਜਿਥੇ ਸ਼ਿਵਰਾਜ ਸਿੰਘ ਨੇ ਦੋਸ਼ੀਆਂ ਤੋਂ ਤੰਗ ਆ ਕੇ, ਕਿਸੇ ਜਹਿਰੀਲੀ ਦਵਾਈ ਦਾ ਸੇਵਕ ਕਰਕੇ ਆਤਮਹੱਤਿਆ ਕਰ ਲਈ। ਜਿਸਦੀ ਲਾਸ਼ ਮਿਤੀ 22-06-2021 ਨੂੰ ਐਫ.ਸੀ.ਆਈ ਦੇ ਪੁਰਾਣੇ ਕੁਆਟਰਾਂ ਵਿੱਚ ਕਾਗਜਾਂ ਦੀ ਰੱਦੀ ਵਿਚ ਪਈ ਮਿਲੀ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਅਸ਼ੋਕ ਕੁਮਾਰ ਨੇ 1.ਬਲਦੇਵ ਸਿੰਘ ਪੁੱਤਰ ਅਮਰਜੀਤ ਸਿੰਘ 2.ਹਰਪ੍ਰੀਤ ਸਿੰਘ ਉਰਫ ਸਚਿਨ ਪੁੱਤਰ ਚਮਕੌਰ ਸਿੰਘ 3.ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਚਮਕੌਰ ਸਿੰਘ ਵਾਸੀਆਨ ਮੱਧੇਕੇ4.ਗੁਰਪ੍ਰੀਤ ਕੌਰ ਉਰਫ ਮੀਤੀ ਪਤਨੀ ਧੰਨਾ ਵਾਸੀ ਮੱਧੇਕੇ ਹਾਲ ਅਬਾਦ ਨਿਹਾਲ ਸਿੰਘ ਵਾਲਾ ਤੇ 93/22-06-2021 ਅ/ਧ 306 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਦੇ ਦੋ ਲੜਕੇ ਹਨ ਅਤੇ ਸਾਧਾਂ ਵਾਲੀ ਬਸਤੀ ਵਿਖੇ ਮੁਦਈ ਦਾ 2-1/2 ਮਰਲੇ ਵਿੱਚ ਮਕਾਨ ਹੈ ਜਿਸਦੇ ਹੇਠਾ ਦੋ ਕਮਰੇ ਅਤੇ ਇਕ ਚੁਬਾਰਾ ਪਾਇਆ ਹੋਇਆ ਹੈ। ਇਕ ਕਮਰੇ ਵਿੱਚ ਮੁਦਈ ਅਤੇ ਦੂਜੇ ਕਮਰੇ ਵਿੱਚ ਮੁਦਈ ਦਾ ਲੜਕਾ ਅਵਤਾਰ ਸਿੰਘ, ਭੋਲੀ (ਜਿਸਨੂੰ ਉਸਦੇ ਪਤੀ ਨੇ ਬੇਦਖਲ ਕੀਤਾ ਹੋਇਆ ਹੈ) ਨਾਲ ਰਹਿੰਦਾ ਹੈ ਅਤੇ ਚੁਬਾਰੇ ਵਿੱਚ ਮੁਦਈ ਦਾ ਲੜਕਾ ਜਗਸੀਰ ਸਿੰਘ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ।ਮੁਦਈ ਦਾ ਲੜਕਾ ਅਵਤਾਰ ਸਿੰਘ ਮੁਦਈ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਮਿਤੀ 21-06-2021 ਨੂੰ ਮੁਦਈ ਦਾ ਲੜਕਾ ਜਗਸੀਰ ਸਿੰਘ ਪਰਿਵਾਰ ਸਮੇਤ ਕਿਤੇ ਗਿਆ ਸੀ ਤਾਂ ਅਵਤਾਰ ਸਿੰਘ ਦੋਨਾ ਹੱਥਾਂ ਵਿੱਚ ਨੰਗੀਆਂ ਕਿਰਪਾਨਾ ਲੈ ਕੇ ਆ ਗਿਆ ਅਤੇ ਅਵਤਾਰ ਸਿੰਘ ਅਤੇ ਭੋਲੀ ਧਮਕੀਆਂ ਦੇਣ ਲੱਗੇ ਕਿ ਅਸੀਂ ਘਰ ਸਾੜ ਦੇਣਾ ਹੈ। ਮੁਦਈ ਅਤੇ ਉਸਦੀ ਪਤਨੀ ਆਪਣੇ ਕਮਰੇ ਨੂੰ ਜਿੰਦਰਾ ਲਗਾ ਕੇ ,ਡਰਦੇ ਘਰ ਬਾਹਰ ਆ ਗਏ ਤਾਂ ਅਵਤਾਰ ਸਿੰਘ ਅਤੇ ਭੋਲੀ ਨੇ ਚੁਬਾਰੇ ਦੇ ਕਮਰੇ ਦਾ ਲੋਕ ਤੋੜ ਕੇ ਕਮਰੇ ਵਿੱਚ ਅੱਗ ਲਗਾ ਦਿੱਤੀ। ਮੁਦਈ ਆਪਣੀ ਪਤਨੀ ਅਤੇ ਗੁਆਂਢੀ ਜਗਦੀਸ਼ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਜਦ ਗੁਰੂਦੁਆਰਾ ਬਾਬਾ ਜੀਵਨ ਸਿੰਘ ਵੱਲ ਨੂੰ ਹੋਣ ਲੱਗੇ ਤਾਂ ਦੋਸ਼ੀ ਅਵਤਾਰ ਸਿੰਘ ਨੇ ਉਹਨਾ ਦੇ ਮਗਰ ਆ ਕੇ, ਜਗਦੀਸ਼ ਸਿੰਘ ਨੂੰ ਕਿਰਪਾਨ ਨਾਲ ਸੱਟਾਂ ਮਾਰੀਆਂ। ਮੁਦਈ ਅਤੇ ਉਸਦੀ ਪਤਨੀ ਡਰਦੇ ਹੋਏ ਮੋਕਾ ਤੋਂ ਭੱਜ ਗਏ। ਜਗਦੀਸ਼ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰੋਿਜਸ਼:- ਘਰੇਲੂ ਝਗੜਾ। ਥਾਣੇਦਾਰ ਬਲਵਿੰਦਰ ਸਿੰਘ ਨੇ 1.ਅਵਤਾਰ ਸਿੰਘ ਪੁੱਤਰ ਵਿੱਕੀ ਪੁੱਤਰ ਚਰਨਜੀਤ ਸਿੰਘ ਵਾਸੀ ਨੇੜੇ ਪਿਆਰਾ ਸਿੰਘ ਐਮ.ਸੀ ਦਾ ਘਰ, ਸਾਧਾਂ ਵਾਲੀ ਬਸਤੀ ਮੋਗਾ 2.ਭੋਲੀ ਪਤਨੀ ਹਰਜਿੰਦਰ ਸਿੰਘ ਵਾਸੀ ਸੰਧੂਆ ਵਾਲਾ ਮੁਹੱਲਾ, ਨੇੜੇ ਪੁਰਾਣੀ ਚੂੰਗੀ ਨੰ:3, ਮੋਗਾ ਤੇ 129/22-06-2021 ਅ/ਧ 436,506,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 390 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਹਾਈਡਰੋਕਲੋਰਾਈਡ 100 ਐਮ.ਜੀ ਕਲੋਵੀਡੋਲ 100 ਐਸ.ਆਰ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਲਖਵੀਰ ਸਿੰਘ ਨੇ ਅਰਜਨ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਰਾਮੂਵਾਲਾ ਕਲਾਂ ਜਿਲ੍ਹਾ ਮੋਗਾ ਤੇ 52/22-06-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 15 ਗ੍ਰਾਂਮ ਹੈਰੋਇਨ ਅਤੇ 10,000/- ਰੁਪਏ ਡਰੱਗ ਮਨੀ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਕਸ਼ਮੀਤ ਸਿੰਘ ਨੇ ਹਰਸ਼ਦੀਪ ਪੁੱਤਰ ਮੰਗਤ ਰਾਏ ਵਾਸੀ ਜੱਸੋਵਾਲ ਵਾਲੀ ਗਲੀ, ਨੇੜੇ ਸ਼ਿਵ ਮੰਦਰ, ਮੋਗਾ ਰੋਡ, ਬਾਘਾਪੁਰਾਣਾ ਜਿਲ੍ਹਾ ਮੋਗਾ ਤੇ 114/22-06-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦੜਾ ਸੱਟਾ ਲਗਾਉਣ ਦਾ ਆਦੀ ਹੈ। ਜੋ ਅੱਜ ਵੀ ਰੇਲਵੇ ਸਟੇਸ਼ਨ ਪਿੰਡ ਡਗਰੂ ਦੇ ਨਜਦੀਕ ਉਚੀ-ਉਚੀ ਅਵਾਜਾਂ ਮਾਰਕੇ ਲੋਕਾਂ ਨੂੰ ਆਪਣੇ ਪਾਸ ਦੜਾ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 450/- ਰੁਪਏ ਦੱੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਤਰਸੇਮ ਸਿੰਘ ਨੇ ਵੀਰੂ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਦੋਲਤਪੁਰਾ ਨੀਵਾਂ ਜਿਲ੍ਹਾ ਮੋਗਾ ਤੇ 70/22-06-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਤਜੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 9 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋੋਲ: ਮਨਜਿੰਦਰ ਸਿੰਘ ਨੇ ਤਰਸੇਮ ਸਿੰਘ ਉਰਫ ਸੇਮਾਂ ਪੁੱਤਰ ਤਾਰਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਤੇ 33/22-06-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









