ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹਨਾਂ ਦੀ ਡਿਸਪੋਜਲ ਕਰਿਆਨਾ ਸਟੋਰ ਦੀ ਦੁਕਾਨ ਹੈ ਮਿਤੀ 26-06-2021 ਨੂੰ ਉਸਦਾ ਪਿਤਾ ਹਰਮੀਤ ਸਿੰਘ ਉਮਰ 65 ਸਾਲ ਪੁੱਤਰ ਤਰਲੋਚਨ ਸਿੰਘ ਦੁਕਾਨ ਤੋਂ ਘਰ ਵਾਪਿਸ ਆਇਆ ਸੀ ਜਿਸਨੂੰ ਫੋਨ ਆਇਆ ਤੇ ਫੋਨ ਸੁਣ ਕੇ ਘਰੋਂ ਚਲਾ ਗਿਆ ਜੋ ਬਾਅਦ ਵਿਚ ਘਰ ਵਾਪਿਸ ਨਹੀ ਆਇਆ ਜਦ ਮੁਦਈ ਨੇ ਥਾਣਾ ਸਿਟੀ ਸਾਊਥ ਜਾ ਕੇ ਇਤਲਾਹ ਦਿੱਤੀ ਤਾਂ ਪੁਲਿਸ ਵੱਲੋ ਮੁਦਈ ਨੂੰ ਇਤਲਾਹ ਦਿੱਤੀ ਕਿ ਸਿਵਲ ਹਸਤਪਾਲ ਮੋਗਾ ਵਿਖੇ ਇੱਕ ਡਿੱਡਬੋਡੀ ਪਈ ਹੈ ਜਿਸਨੂੰ ਮੁਦਈ ਨੇ ਮੋਕਾ ਪਰ ਜਾ ਕੇ ਦੇਖਿਆ ਤਾਂ ਉਹ ਲਾਸ਼ ਉਸਦੇ ਪਿਤਾ ਹਰਮੀਤ ਸਿੰਘ ਦੀ ਸੀ।ਜਿਸਦੇ ਸਰੀਰ ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ।ਜਿਸਦਾ ਤਫਤੀਸ਼ ਕਰਨ ਪਰ ਪਤਾ ਲੱਗਾ ਕਿ ਉਸਦੇ ਪਿਤਾ ਹਰਮੀਤ ਸਿੰਘ ਦਾ ਆਪਣੇ ਹੀ ਦੋਸਤ ਸੁਖਦੇਵ ਸਿੰਘ ਨਾਲ ਪੈਸਿਆ ਦਾ ਰੋਲਾ ਚੱਲ ਰਿਹਾ ਸੀ ਜਿਸ ਕਰਕੇ ਦੋਸ਼ੀ ਸੁਖਦੇਵ ਸਿੰਘ ਨੇ ਹੀ ਪੈਸਿਆ ਕਰਕੇ ਉਸਦੇ ਪਿਤਾ ਦਾ ਕਤਲ ਕੀਤਾ ਹੈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ:ਬਲਰਾਜ ਮੋਹਨ ਨੇ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪੀਪੇਆਂ ਵਾਲੀ ਗਲੀ ਮੋਗਾ ਤੇ 137/29-06-2021 ਅ/ਧ 302/201 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਲਾਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਮੋਟਰ ਸਾਇਕਲ ਸੀ ਟੀ 100 ਨੰਬਰੀ ਆਰ ਜੇ 31 ਐਸ ਕੇ 7044 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 1 ਕਿੱਲੋਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ। ਜਿਸਤੇ ਦੋਸ਼ੀਆਂ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਵਰਿੰਦਰ ਕੁਮਾਰ ਨੇ 1.ਸ਼ੰਕਰ ਲਾਲ ਉਰਫ ਸ਼ੰਕਰ ਪੁੱਤਰ ਫਕੀਰਾ ਰਾਮ ਵਾਸੀ ਕਮਾਲਾ ਜਿਲਾਂ ਹਨੂੰਮਾਨਗੜ੍ਹ (ਰਾਜਿਸਥਾਨ) 2.ਸੋਨੂੰ ਪੁੱਤਰ ਵੀਰੂ ਰਾਮ ਵਾਸੀ ਜੰਡਾਂਵਾਲੀ ਜਿਲਾਂ ਹਨੂੰਮਾਨਗੜ੍ਹ (ਰਾਜਿਸਥਾਨ) ਤੇ 56/29-06-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਗ੍ਰਿਫਤਾਰ ਕਰਕੇ ਉਸ ਪਾਸੋਂ 510 ਨਸ਼ੀਲੀਆਂ ਗੋਲੀਆਂ ਮਾਰਕਾ ਐਂਟੀਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ। ਜਿਸਤੇ ਦੋਸ਼ੀ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਪਾਲ ਸਿੰਘ ਨੇ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਸੰਤੋਖ ਸਿੰਘ ਵਾਸੀ ਭੋਏਪੁਰ ਤੇ 35/29-06-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਬ੍ਰੀਜਾ ਗੱਡੀ ਨੰਬਰੀ ਪੀ ਬੀ 47 ਐਫ 0639 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 5 ਕਿੱਲੋਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ। ਜਿਸਤੇ ਦੋਸ਼ੀਆਂ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਇੰਸ:ਜਸਵੰਤ ਸਿੰਘ ਨੇ 1.ਗੁਰਸੇਵਕ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੀਹਾਂ ਸਿੰਘ ਵਾਲਾ (ਫਿਰੋੋਜਪੁਰ) 2.ਬੂਟਾ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਤਲਵੰਡੀ ਭਾਈ ਤੇ 101/29-06-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 80 ਬੋਤਲਾਂ ਸ਼ਰਾਬ ਮਾਰਕਾ ਦਮਦਾਰ ਸੋਫੀ ਦੇਸੀ ਸ਼ਰਾਬ ਸੇਲ ਫਾਰ ਚੰਡੀਗੜ੍ਹ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਜਿਸਤੇ ਦੋਸ਼ੀ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ:ਰਾਜਾ ਸਿੰਘ ਨੇ ਜਸਵੰਤ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਮਾਣੂੰਕੇ ਗਿੱਲ ਤੇ 106/29-06-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਲੀਟਰ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਜਿਸਤੇ ਦੋਸ਼ੀ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸੁਖਪਾਲ ਸਿੰਘ ਨੇ ਲਵਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਮੀਨੀਆਂ ਤੇ 58/29-06-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 36 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ। ਜਿਸਤੇ ਦੋਸ਼ੀ ਖਿਲ਼ਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ:ਸਿਕੰਦਰ ਸਿੰਘ ਨੇ ਕੁਲਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਮੀਨੀਆਂ ਤੇ 59/29-06-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









