ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਸੀ ਤਾਂ ਦੋਸ਼ੀਆਨ ਟਰੈਕਟਰ 5911 ਅਤੇ ਸੋਨਾਲੀਕਾ ਪਿਛੇ ਰੋਟਾਵੀਟਰ ਅਤੇ ਹਲ੍ਹ ਪਾ ਕੇ ਆ ਗਏ ਅਤੇ ਮੁਦਈ ਦਾ ਖੇਤ ਵਹੁਣ ਲੱਗ ਗਏ। ਮੁਦਈ ਵੱਲੋਂ ਰੋਕਣ ਤੇ ਦੋਸ਼ੀਆਨ ਮੁਦਈ ਦੇ ਗਲ ਪੈ ਗਏ। ਇਨੇ ਨੂੰ ਦੋ ਚਿੱਟੇ ਰੰਗ ਦੀਆਂ ਕਾਰਾਂ ਪਰ ਹੋਰ ਨਾਮਲੂਮ ਵਿਅਕਤੀ ਆਏ। ਜਿਹਨਾ ਵਿਚੋਂ ਇਕ ਨੇ ਬੰਦੂਕ ਨਾਲ ਦੋ ਫਾਇਰ ਕੀਤੇ।ਜਿਸ ਉਪਰੰਤ ਹਰਪਿੰਦਰ ਸਿੰਘ ਪੁੱਤਰ ਬਖਤੌਰ ਸਿੰਘ ਵਾਸੀ ਡਗਰੂ ਵੀ ਆਪਣੇ ਮੋਟਰਸਾਈਕਲ ਮੋਕਾ ਪਰ ਆ ਗਿਆ। ਰੋਲਾ ਪਾਉਣ ਤੇ ਦੋਸ਼ੀਆਂ ਮੋਕਾ ਤੋਂ ਫਰਾਰ ਹੋ ਗਏ ਜਿਹਨਾ ਵਿਚੋਂ 3 ਨਾਮਲੂਮ ਵਿਅਕਤੀ ਖੇਤਾਂ ਵੱਲ ਨੂੰ ਭੱਜ ਗਏ। ਜਦ ਮੁਦਈ ਅਤੇ ਹਰਪਿੰਦਰ ਸਿੰਘ ਉਹਨਾ ਦੇ ਪਿਛਾ ਕੀਤਾ ਤਾਂ ਦੋਸ਼ੀਆਨ ਪਿਸਤੋਲ ਦੀ ਨੋਕ ਤੇ, ਮੁਦਈ ਧਿਰ ਦਾ ਮੋਟਰਸਾਈਕਲ ਨੰਬਰੀ ਪੀ.ਬੀ 29-ਐਲ-2910 ਅਤੇ ਮੁਦਈ ਦਾ ਮੋਬਾਇਲ ਫੋਨ ਖੋਹ ਕੇ ਮੋਕਾ ਤੋਂ ਫਰਾਰ ਹੋ ਗਏ। ਵਜ੍ਹਾ ਰੰਜਿਸ਼:- ਜਮੀਨ ਸਬੰਧੀ ਝਗੜਾ। ਸ:ਥ: ਬੂਟਾ ਸਿੰਘ ਨੇ 1.ਬਸੰਤ ਸਿੰਘ ਪੁੱਤਰ ਜੰਗੀਰ ਸਿੰਘ 2.ਜਸਵੰਤ ਸਿੰਘ ਪੁੱਤਰ ਜੰਗੀਰ ਸਿੰਘ 3.ਸੁਖਮੰਦਰ ਸਿੰਘ ਪੁੱਤਰ ਬਸੰਤ ਸਿੰਘ 4.ਸੁਖਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ 5.ਬਲਜਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ 6.ਰਣਜੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀਆਨ ਪਿੰਡ ਡੱਗਰੂ ਜਿਲ੍ਹਾ ਅਤੇ 5/6 ਨਾਮਲੂਮ ਵਿਅਕਤੀ ਤੇ 75/02-07-2021 ਅ/ਧ 336, 379(ਬੀ), 148, 149 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਪਿੰਡ ਨੱਥੂਵਾਲਾ ਗਰਬੀ ਦੀ ਧਰਮਸ਼ਾਲਾ ਵਿਖੇ ਕਬੂਤਰਬਾਜੀ ਕਰ ਰਹੇ ਹਨ। ਜਿਹਨਾ ਨੇ ਕੋਵਿਡ-19 ਮਹਾਂਮਾਰੀ ਦੋਰਾਨ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਹੋਲ: ਮੰਗਲ ਸਿੰਘ ਨੇ 1.ਹਰਪ੍ਰੀਤ ਸਿੰਘ ਉਰਫ ਲੱਭੀ ਉਰਫ ਲਵਪ੍ਰੀਤ ਸਿੰਘ ਪੁੱਤਰ ਸੇਵਾ ਸਿੰਘ 2.ਦੀਪ ਸਿੰਘ ਪੱੁੱਤਰ ਭੁਪਿੰਦਰ ਸਿੰਘ ਵਾਸੀਆਨ ਨੱਥੂਵਾਲਾ ਗਰਬੀ3.ਹਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਭਲੂਰ4.ਗੁਰਜੰਟ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਰੀਕੇ ਥਾਣਾ ਬਰੀਵਾਲਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ 5.ਦਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਜੰਡਸਰ ਜਿਲ੍ਹਾ ਬਰਨਾਲਾ6.ਬਲਜਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਨਾਥੇਵਾਲਾ ਜਿਲ੍ਹਾ ਮੋਗਾ ਤੇ 126/02-07-2021 ਅ/ਧ 188, 270 ਭ:ਦ: 51(ਬੀ) ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਉਸਦਾ ਮੇਨ ਬਜਾਰ ਵਿੱਚ ਕਾਰ ਪਾਰਕਿੰਗ ਅਤੇ ਕਾਰ ਵਾਸ਼ਿੰਗ ਦਾ ਕੰਮ ਹੈ।ਮਿਤੀ 30-06-2021 ਨੂੰ ਦੋਸ਼ੀ ਮਨਜੀਤ ਸਿੰਘ ਉਰਫ ਸੰਨੀ ਆਪਣੀ ਸਵਿਫਟ ਕਾਰ ਨੰਬਰੀ ਪੀ.ਬੀ 29-ਏ.ਸੀ-4812 ਪਰ ਸਵਾਰ ਹੋ ਕੇ ਆਇਆ। ਜਿਸਨੇ ਆਪਣੀ ਕਾਰ ਮੁਦਈ ਦੇ ਕਾਰ-ਪਾਰਕਿੰਗ ਦੇ ਗੇਟ ਅੱਗੇ ਖੜੀ ਕਰ ਦਿੱਤੀ। ਮੁਦਈ ਵੱਲੋਂ ਰੋਕਣ ਤੇ ਦੋਸ਼ੀ ਮਾੜਾ ਚੰਗਾ ਬੋਲਣ ਲੱਗ ਗਿਆ ਅਤੇ ਕੁੱਝ ਸਮਾਂ ਬਾਅਦ ਦੋਸ਼ੀ ਬਾਕੀ ਦੋਸ਼ੀਆਂ ਨਾਲ ਆ ਗਿਆ ਅਤੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਸੰਨੀ ਦਾਤਾ ਨੇ ਡੱਬ ਵਿਚੋਂ ਪਿਸਤੋਲ ਕੱਢ ਕੇ ਮੁਦਈ ਵੱਲ ਸਿਧਾ ਕਰ ਦਿੱਤਾ ਅਤੇ ਧਮਕੀਆਂ ਦਿੱਤੀਆਂ। ਲੋਕਾਂ ਦਾ ਇਕੱਠ ਹੁੰਦਾ ਦੇਖ ਕੇ, ਦੋਸ਼ੀ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ।ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ।ਵਜ੍ਹਾ ਰੰਜਿਸ਼: ਦੋਸ਼ੀ ਮਨਜੀਤ ਸਿੰਘ ਨੇ ਮੁਦਈ ਦੀ ਕਾਰਪਾਰਕਿੰਗ ਦੇ ਗੇਟ ਅੱਗੇ ਗੱਡੀ ਖੜੀ ਕੀਤੀ ਸੀ। ਜਿਸ ਕਰਕੇ ਦੋਨਾ ਧਿਰਾਂ ਵਿੱਚ ਬਹਿਸ ਹੋ ਗਈ। ਸ:ਥ: ਗੁਰਦੀਪ ਸਿੰਘ ਨੇ 1.ਮਨਜੀਤ ਸਿੰਘ ਉਰਫ ਸੰਨੀ ਪੁੱਤਰ ਗੁਰਮੇਲ ਸਿੰਘ ਵਾਸੀ ਦਾਤਾ ਥਾਣਾ ਮਹਿਣਾ 2.ਗੁਰਪ੍ਰੀਤ ਸਿੰਘ ਉਰਫ ਪੱਪਲ ਪੁੱਤਰ ਨਾਮਲੂਮ ਵਾਸੀ ਨਾਮਲੂਮ 3.ਸੋਰਵ ਡੀ.ਸੀ ਪੁੱਤਰ ਨਾਮਲੂਮ ਵਾਸੀ ਨਾਮਲੂਮ 4.ਮੋਨੂੰ ਪੁੱਤਰ ਨਾਮਲੂਮ ਵਾਸੀ ਨਾਮਲੂਮ
ਤੇ 100/02-07-2021 ਅ/ਧ 452, 323, 148, 149 ਭ:ਦ: 25,27-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੌਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਕਿਲੋਗ੍ਰਾਂਮ ਅਫੀਮ ਅਤੇ ਇਕ ਡਿਸਕਵਰ ਮੋਟਰਸਾਈਕਲ ਨੰਬਰੀ ਪੀ.ਬੀ 29-ਜੇ-2413 ਬ੍ਰਾਂਮਦ ਕਰ ਲਿਆ ਗਿਆ। ਥਾਣੇਦਾਰ ਇਕਬਾਲ ਸਿੰਘ ਨੇ ਛਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਤਲਵੰਡੀ ਮੱਲ੍ਹੀਆਂ ਜਿਲ੍ਹਾ ਮੋਗਾ ਤੇ 42/02-07-2021 ਅ/ਧ 18-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਜਸਵੀਰ ਸਿੰਘ ਉਰਫ ਸੋਨੀ ਪਾਸੋਂ 500 ਗ੍ਰਾਂਮ ਅਫੀਮ ਅਤੇ ਦੋਸ਼ੀ ਰਾਜਵਿੰਦਰ ਸਿੰਘ ਉਰਫ ਰਾਜੂ ਪਾਸੋਂ 500 ਗ੍ਰਾਂਮ ਅਫੀਮ (ਕੁੱਲ ਇਕ ਕਿਲੋਗ੍ਰਾਂਮ ਅਫੀਮ) ਅਤੇ ਇਕ ਮੋਟਰਸਾਈਕਲ ਨੰਬਰੀ ਪੀ.ਬੀ29-ਐਮ-5416 ਬ੍ਰਾਂਮਦ ਕਰ ਲਿਆ ਗਿਆ। ਥਾਣੇਦਾਰ ਜੈਪਾਲ ਸਿੰਘ ਨੇ 1.ਜਸਵੀਰ ਸਿੰਘ ਉਰਫ ਸੋਨੀ ਪੁੱਤਰ ਤੋਤਾ ਸਿੰਘ 2.ਰਾਜਵਿੰਦਰ ਸਿੰਘ ਉਰਫ ਰਾਜੂ ਪੁੱਤਰ ਹਰਬੰਸ ਸਿੰਘ ਵਾਸੀਆਨ ਪਿੰਡ ਬੌਡੇ ਜਿਲ੍ਹਾ ਮੋਗਾ ਤੇ 87/02-07-2021 ਅ/ਧ 18-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਗੁਰਮਿੰਦਰ ਸਿੰਘ ਉਰਫ ਬਿੰਦੀ ਪਾਸੋਂ 500 ਨਸ਼ੀਲੀਆ ਗੋਲੀਆਂ ਮਾਰਕਾ ਟਰਾਮਾਂਡੋਲ ਅਤੇ ਦੋਸ਼ੀ ਗੁਰਮੁੱਖ ਸਿੰਘ ਉਰਫ ਭੋਲਾ ਪਾਸੋਂ 120 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ (ਕੁੱਲ 620 ਨਸ਼ੀਲੀਆਂ ਗੋਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਦਿਲਬਾਗ ਸਿੰਘ ਨੇ 1.ਗੁਰਮਿੰਦਰ ਸਿੰਘ ਉਰਫ ਬਿੰਦੀ ਪੁੱਤਰ ਲਾਲ ਸਿੰਘ 2.ਗੁਰਮੁੱਖ ਸਿੰਘ ਉਰਫ ਭੋਲਾ ਪੁੱਤਰ ਜਗਦੀਸ਼ ਸਿੰਘ ਵਾਸੀਆਨ ਦੋਧਰ ਸ਼ਰਕੀ ਜਿਲ੍ਹਾ ਮੋਗਾ ਤੇ 88/02-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 130 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਬੇਅੰਤ ਸਿੰਘ ਨੇ ਇੰਦਰਜੀਤ ਕੌਰ ਉਰਫ ਛਿੰਦੀ ਪਤਨੀ ਜਗਜੀਤ ਸਿੰਘ ਵਾਸੀ ਮਾਛੀਕੇ ਜਿਲ੍ਹਾ ਮੋਗਾ ਤੇ 109/02-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਨਾਇਬ ਸਿੰਘ ਨੇਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਲਖਵੀਰ ਸਿੰਘ ਵਾਸੀ ਚੁਗਾਵਾਂ ਜਿਲ੍ਹਾ ਮੋਗਾ ਤੇ 61/02-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਖਾਸਾ (ਪੰਜਾਬ) ਬ੍ਰਾਂਮਦ ਕਰ ਲਈਆਂ ਗਈਆਂ। ਸ:ਥ: ਜਸਵੰਤ ਸਿੰਘ ਨੇ ਨਿਰਮਲ ਸਿੰਘ ਉਰਫ ਨਿੰਮਾ ਪੁੱਤਰ ਤੇਜਾ ਸਿੰਘ ਵਾਸੀ ਸਮਾਲਸਰ ਜਿਲ੍ਹਾ ਮੋਗਾ ਤੇ 59/02-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਬਲਵਿੰਦਰ ਸਿੰਘ ਨੇ ਅਮਨਦੀਪ ਸਿੰਘ ਉਰਫ ਕਾਲੂ ਪੁੱਤਰ ਗਿਆਨ ਸਿੰਘ ਵਾਸੀ ਡਰੋਲੀ ਭਾਈ ਜਿਲ੍ਹਾ ਮੋਗਾ ਤੇ 76/02-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









