ਨਿਹਾਲ ਸਿੰਘ ਵਾਲਾ 6 ਦਸੰਬਰ (ਜਗਵੀਰ ਆਜ਼ਾਦ)-ਮੋਗਾ ਜ਼ਿਲ੍ਹੇ ਵਿੱਚ ਪੈਂਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡ ਪਿੰਡ ਮਾਛੀਕੇ ਵਿੱਚ ਚਾਚੇ ਨੇ ਭਤੀਜੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮਾਛੀਕੇ ਦਾ ਰਹਿਣ ਵਾਲਾ, ਅਮਰੀਕਾ ਦਾ ਸਿਟੀਜਨ ਬਹਾਦਰ ਸਿੰਘ ਸੇਖੋਂ ਨੇ ਆਪਣੇ ਭਤੀਜੇ ਦੀਪ ਦੇ ਮੱਥੇ ਵਿੱਚ ਗੋਲੀ ਮਾਰ ਕੇ ਪਹਿਲਾਂ ਕਤਲ ਕੀਤਾ ਉਸ ਤੋਂ ਬਾਅਦ ਲਾਸ਼ ਉਪਰ ਗੱਡੀ ਲੰਘਾਈ। ਪਤਾ ਲੱਗਾ ਹੈ ਕਿ ਚਾਚੇ ਭਤੀਜੇ ਦਾ ਆਪਸ ਵਿੱਚ ਜ਼ਮੀਨ ਦਾ ਝਗੜਾ ਚਲਦਾ ਸੀ। ਉਸ ਦੇ ਚਲਦਿਆਂ ਬਹਾਦਰ ਸਿੰਘ ਦਾ ਆਪਣੇ ਭਤੀਜੇ ਦੀਪ ਸਿੰਘ ਨਾਲ ਖੇਤ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ,ਜਿਸ ਦੌਰਾਨ ਬਹਾਦਰ ਸਿੰਘ ਨੇ ਆਪਣੀ ਲਾਇਸੰਸੀ ਪਿਸਤੌਲ ਨਾਲ ਦੀਪ ਸਿੰਘ ਦੇ ਮੱਥੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ, ਤੇ ਮੌਕੇ ਉਪਰ ਹੀ ਦੀਪ ਸਿੰਘ ਦੀ ਮੌਤ ਹੋ ਗਈ। ਉਸ ਉਪਰੰਤ ਬਹਾਦਰ ਸਿੰਘ ਹੋਰ ਨੇ ਹੋਰ ਗੁੱਸਾ ਦਿਖਾਉਂਦਿਆਂ ਦੀਪ ਦੀ ਲਾਸ਼ ਉਪਰ ਦੀ ਆਪਣੀ ਗੱਡੀ ਵੀ ਚੜਾਈ।

ਉਸ ਸਾਰੀ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਬਹਾਦਰ ਸਿੰਘ ਨੇ ਵਾਰਦਾਤ ਨੂੰ ਅੰਜਾਮ ਦੇ ਕੇ ਆਪਣੇ ਘਰ ਤੋਂ ਪਾਸਪੋਰਟ ਚੱਕ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਪਿੰਡ ਦੇ ਲੋਕਾਂ ਨੇ ਬਹਾਦਰ ਸਿੰਘ ਨੂੰ ਘੇਰ ਲਿਆ ਤੇ ਪੁਲਿਸ ਨੇ ਮੌਕੇ ਤੇ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀਪ ਸਿੰਘ ਪਿੰਡ ਮਾਛੀਕੇ ਵਿਖੇ ਆੜਤ ਦਾ ਕੰਮ ਕਰਦਾ ਸੀ।
PUNJAB




INDIA








WORLD










