ਪੰਜਾਬ ਵਿੱਚ ਰਿਸ਼ਵਤਖੋਰੀ ਬੰਦ ਹੋਣ ਨਾਮ ਨੀ ਲੈ ਰਹੀ। ਪਰ ਵਿਜੀਲੈਂਸ ਵਿਭਾਗ ਵਾਲੇ ਵੀ ਗੇੜਾ ਨੀ ਖਾਣ ਦਿੰਦੇ, ਰਿਸ਼ਵਤਖੋਰਾਂ ਨੂੰ ਕਾਬੂ ਕਰ ਹੀ ਲੈਂਦੇ ਹੈ। ਪੰਜਾਬ ਦੇ ਜ਼ਿਲ੍ਹਾ ਖੰਨਾ ਦੇ ਬਲਾਕ ਮਲੌਦ ਅਧੀਨ ਪੈਂਦੇ ਪਿੰਡ ਸੋਹੀਆਂ ਦੇ ਸਰਪੰਚ ਜਗਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਦੀ ਵਿਜੀਲੈਂਸ ਵਿਭਾਗ ਟੀਮ ਨੇ ਪੇਂਡੂ ਬਲਾਕ ਤੇ ਵਿਕਾਸ ਅਫ਼ਸਰ ਸੁਖਜੀਤ ਕੌਰ ਨੂੰ ਵਿਜੀਲੈਂਸ ਦੀ ਟੀਮ ਵਲੋਂ ਅੱਜ ਮਲੌਦ ਦਫਤਰ ਵਿਖੇ 15 ਹਜਾਰ ਰੁਪਏ ਪਿੰਡ ਸੋਹੀਆਂ ਦੇ ਸਰਪੰਚ ਤੋਂ ਇੰਟਰਲਾਕ ਇੱਟਾਂ ਦਾ ਬਿੱਲ ਪਾਸ ਕਰਵਾਉਣ ਦੇ ਬਦਲੇ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਤੀ ਇੱਟ ਇੱਕ ਰੁਪਏ ਅਤੇ ਘਾਹ ਲਗਾਉਣ ਦੇ ਵੱਖਰੇ 5 ਹਜਾਰ ਰੁਪਏ ਪਹਿਲਾਂ ਦਿੱਤੇ ਗਏ ਸਨ। ਅੱਜ ਵਿਜੀਲੈਂਸ ਦੀ ਪੁਲਿਸ ਟੀਮ ਲੁਧਿਆਣਾ ਦਫਤਰ ਲਈ ਉਕਤ ਕਥਿਤ ਦੋਸ਼ੀ ਅਫ਼ਸਰ ਨੂੰ ਨਾਲ ਲੈ ਕੇ ਰਵਾਨਾ ਹੋਏ। ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
PUNJAB




INDIA








WORLD










