ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਰਾਤ ਘਰ ਵਿੱਚ ਸੁੱਤੇ ਪਏ ਸੀ ਤਾਂ ਦੋਸ਼ੀਆਂਨ ਉਸ ਦੇ ਘਰ ਅੰਦਰ ਦਾਖਿਲ ਹੋ ਕੇ ਘਰ ਵਿੱਚੋ ਓ.ਪੋ ਕੰਪਨੀ ਦਾ ਮੋਬਾਇਲ ਫੋਨ ਚੋਰੀ ਕਰਕੇ ਲੈ ਗਏ।ਮਲੀਤੀ 9990 ਰੁਪਏ ਹੈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਦੀਪ ਸਿੰਘ ਨੇ 1.ਰਣਜੀਤ ਸਿੰਘ ਪੁੱਤਰ ਪਰਮਜੀਤ ਸਿੰਘ 2.ਜਗਜੀਤ ਸਿੰਘ ਉਰਫ ਜੱਗਾ ਪੁੱਤਰ ਲਾਲ ਸਿੰਘ 3.ਹਰਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀਆਨ ਮਾਹਲਾ ਕਲਾਂ ਤੇ 49/02-04-2021 ਅ/ਧ 457/380 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਸ:ਥ: ਤਰਸੇਮ ਸਿੰਘ 46/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੇ ਘਰ ਵਿੱਚ ਨਜਾਇਜ ਸ਼ਰਾਬ ਕੱਢ ਕੇ ਵੇਚਣ ਅਤੇ ਗਾਂਜਾ ਵੇਚਣ ਦਾ ਆਦੀ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਦੇ ਘਰ ਵਿੱਚੋਂ ਗਾਂਜਾ ਅਤੇ ਨਜਾਇਜ ਸ਼ਰਾਬ ਬ੍ਰਾਂਮਦ ਹੋ ਸਕਦੀ ਹੈ। ਜਿਸਤੇ ਅਗਲੀ ਕਾਰਵਾਈ ਲਈ ਥਾਣੇਦਾਰ ਬਲਵਿੰਦਰ ਸਿੰਘ 736/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 300 ਗ੍ਰਾਂਮ ਗਾਂਜਾ ਅਤੇ 12 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਥਾਣੇਦਾਰ ਬਲਵਿੰਦਰ ਸਿੰਘ ਨੇ ਹਰਮੇਸ਼ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਦੋਲਤਪੁਰਾ ਉੱਚਾ ਜਿਲ੍ਹਾ ਮੋਗਾ ਤੇ32/03-04-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਤੇ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਸ:ਥ: ਅਸ਼ੋਕ ਕੁਮਾਰ 615/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਮੱਲ੍ਹੀਆਂ ਵਾਲਾ ਦੀ ਤਰਫੋਂ ਦੋਸ਼ੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ, ਘਬਰਾ ਕੇ, ਕਣਕ ਦੇ ਖੇਤਾਂ ਵੱਲ ਨੂੰ ਮੁੜਨ ਲੱਗਾ ਤਾਂ ਦੋਸ਼ੀ ਦੇ ਸੱਜੇ ਹੱਥ ਵਿੱਚ ਫੜਿਆ ਕਾਲੇ ਰੰਗ ਦਾ ਲਿਫਾਫਾ ਹੇਠਾ ਡਿੱਗ ਗਿਆ। ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਲਈ ਥਾਣੇਦਾਰ ਜੈਪਾਲ ਸਿੰਘ ਮੁੱਖ ਅਫਸਰ ਆਰਜੀ ਥਾਣਾ ਚੜਿੱਕ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਦੇ ਡਿੱਗੇ ਹੋਏ ਕਾਲੇ ਰੰਗ ਦੇ ਲਿਫਾਫੇ ਵਿਚੋਂ 220 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਬ੍ਰਾਂਮਦ ਹੋਈਆਂ।ਥਾਣੇਦਾਰ ਜੈਪਾਲ ਸਿੰਘ ਨੇਕੀਮਤੀ ਲਾਲ ਪੁੱਤਰ ਮੰਗਤ ਰਾਏ ਪੁੱਤਰ ਬਾਲਕ ਰਾਮ ਵਾਸੀ ਪੱਤੀ ਧੱਲਾ ਪਿੰਡ ਸਿੰਘਾਂਵਾਲਾ ਜਿਲ੍ਹਾ ਮੋਗਾ ਤੇ46/03-04-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਾਹਰੋ ਸ਼ਰਾਬ ਠੇਕਾ ਲਿਆ ਕੇ ਵੇਚਣ ਦਾ ਆਦੀ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਪਾਸੋਂ ਸ਼ਰਾਬ ਠੇਕਾ ਬ੍ਰਾਂਮਦ ਹੋ ਸਕਦੀ ਹੈ। ਜਿਸ ਉਪਰੰਤ ਮੁਖਬਰ ਦੀ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ, ਦੋਸ਼ੀ ਨੂੰ ਗ੍ਰਿਫਤਾਰ ਕਰਕੇ, ਉਸ ਪਾਸੋਂ 9 ਬੋਤਲਾਂ ਸ਼ਰਾਬ ਠੇਕਾ ਮਾਰਕਾ ਸੋਂਫੀਆ (ਪੰਜਾਬ) ਬ੍ਰਾਂਮਦ ਕਰ ਲਈ ਗਈ।ਸ:ਥ: ਜਸਵਿੰਦਰ ਸਿੰਘ ਨੇ ਬਲਦੇਵ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਦੋਲਤਪੁਰਾ ਨੀਵਾਂ ਜਿਲ੍ਹਾ ਮੋਗਾ ਤੇ 31/03-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਜਗਤਾਰ ਦਾਸ ਆਪਣੇ ਘਰ ਵਿੱਚ ਨਜਾਇਜ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਪਾਸੋਂ ਭਾਰੀ ਮਾਤਰਾ ਵਿੱਚ ਲਾਹਣ ਜਾਂ ਸ਼ਰਾਬ ਬ੍ਰਾਂਮਦ ਹੋ ਸਕਦੀ ਹੈ। ਜਿਸਤੇ ਦੋਸ਼ੀ ਜਗਤਾਰ ਦਾਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ ਅਤੇ ਜਗਤਾਰ ਦਾਸ ਦੀ ਪੁੱਛਗਿੱਛ ਉਪਰੰਤ ਦੋਸ਼ੀ ਜੀਵਨ ਸਿੰਘ ਨੂੰ ਮੁਕੱਦਮਾਂ ਵਿੱਚ ਬਤੌਰ ਦੋਸ਼ੀ ਨਾਮਜਦ ਕਰ ਲਿਆ ਗਿਆ। ਸ:ਥ: ਨਾਇਬ ਸਿੰਘ ਨੇ 1.ਜਗਤਾਰ ਦਾਸ ਪੁੱਤਰ ਇੰਦਰ ਦਾਸ ਵਾਸੀ ਰਾਮੂਵਾਲਾ ਕਲਾਂ ਜਿਲ੍ਹਾ ਮੋਗਾ 2.ਜੀਵਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਰਾਮੂਵਾਲਾ ਕਲਾਂ ਜਿਲ੍ਹਾ ਮੋਗਾ ਤੇ 24/03-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ੀ ਮੋਢੇ ਪਰ ਗੱਟਾ ਪਲਾਸਟਿਕ ਰੱਖੀ ਪਿੰਡ ਝੰਡੇਵਾਲਾ ਤੋਂ ਪਿੰਡ ਚੜਿੱਕ ਨੂੰ ਆਉਂਦਾ ਦਿਖਾਈ ਦਿੱਤਾ। ਜਿਸਤੇ ਦੋਸ਼ੀ ਨੂੰ ਸ਼ੱਕ ਦੇ ਅਧਾਰ ਤੇ ਚੈਕ ਕਰਨ ਤੇ, ਦੋਸ਼ੀ ਦੇ ਮੋਢੇ ਉਤੇ ਰੱਖੇ ਗੱਟਾ ਪਲਾਸਟਿਕ ਵਿਚੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ ਫਸਟ ਚੁਆਇਸ (ਹਰਿਆਣਾ) ਬ੍ਰਾਂਮਦ ਹੋਈ। ਸ:ਥ: ਪਿੱਪਲ ਸਿੰਘ ਨੇ ਸੁੱਖਾ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਝੰਡੇਵਾਲਾ ਜਿਲ੍ਹਾ ਮੋਗਾ ਤੇ 47/03-04-2021 ਅ/ਧ ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਜਾਇਜ ਸ਼ਰਾਬ ਕਸ਼ੀਦ ਕਰਕੇ ਅੱਗੇ ਵੇਚਣ ਦਾ ਆਦੀ ਹੈ ਜੋ ਅੱਜ ਵੀ ਪਿੰਡ ਚੋਟੀਆਂ ਨਾਥਾਂ ਤੋਂ ਫਤਿਹਗੜ੍ਹ ਪੰਜਤੂਰ ਵੱਲ ਨੂੰ ਆ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 7 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਹੋਲ: ਮਨਜਿੰਦਰ ਸਿੰਘ ਨੇ ਦਿਲਬਾਗ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਚੋਟੀਆਂ ਨਾਥਾਂ ਜਿਲ੍ਹਾ ਮੋਗਾ ਤੇ 14/03-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਦੱੜਾ ਸੱਟਾ ਲਗਾਉਣਾ ਦੇ ਆਦੀ ਹਨ। ਜੋ ਅੱਜ ਦਾਣਾ ਮੰਡੀ ਮੋਗਾ ਵਿਖੇ ਉੱਚੀ-ਉੱਚੀ ਅਵਾਜਾਂ ਮਾਰਕੇ ਲੋਕਾਂ ਨੂੰ ਆਪਣੇ ਪਾਸ ਦੜਾ ਸੱਟਾ ਲਗਾਉਣ ਲਈ ਬੁਲਾ ਰਹੇ ਹਨ। ਜਿਸਤੇ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ 2530/- ਰੁਪਏ ਦੱੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਸਾਹਿਬ ਸਿੰਘ ਨੇ1.ਜੋਗਿੰਦਰ ਸਿੰਘ ਪੁੱਤਰ ਸੱਝੂ ਸਿੰਘ ਵਾਸੀ ਪਿੰਡ ਦੁੰਨੇਕੇ ਜਿਲ੍ਹਾ ਮੋਗਾ 2.ਮਨਦੀਪ ਸਿੰਘ ਪੁੱਤਰ ਪੱਪੂ ਸਿੰਘ ਵਾਸੀ ਪਿੰਡ ਲੰਢੇਕੇ ਜਿਲ੍ਹਾ ਮੋਗਾ ਤੇ 43/03-04-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।