ਥਾਣਾ ਸਿਟੀ ਸਾਊਥ ਮੋਗਾ
ਮੁਦੈਲਾ ਨੇ ਦਰਜ ਕਰਾਇਆ ਕਿ ਉਹ ਆਪਣੇ ਲੜਕੇ ਸਹਿਜਦੀਪ ਸਿੰਘ ਉਮਰ ਕ੍ਰੀਬ: 3 ਸਾਲ ਅਤੇ ਸੁਖਦੀਪ ਸਿੰਘ ਨਾਲ ਆਪਣੇ ਘਰ ਨੂੰ ਜਾ ਰਹੀ ਸੀ। ਮੁਦੈਲਾ ਨੇ ਸੁਖਦੀਪ ਸਿੰਘ ਨੂੰ ਕੁੱਛੜ ਚੁੱਕਿਆ ਹੋਇਆ ਸੀ ਅਤੇ ਸਹਿਦੀਪ ਸਿੰਘ ਮੁਦੈਲਾ ਦੀ ਉਂਗਲ ਫੜ ਕੇ ਨਾਲ ਆ ਰਿਹਾ ਸੀ। ਜਦ ਮੁਦੈਲਾ ਰੋਡ ਕਰਾਸ ਕਰਨ ਲੱਗੀ ਤਾਂ ਦੋਸ਼ੀ ਨੇ ਆਪਣਾ ਕੈਂਟਰ ਨੰਬਰੀ ਪੀ.ਬੀ 05-ਏ.ਐਮ-2221 ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ ਮੁਦੈਲਾ ਦੇ ਲੜਕੇ ਸਹਿਜਦੀਪ ਸਿੰਘ ਵਿੱਚ ਮਾਰਿਆ। ਜਿਸ ਨਾਲ ਮੁਦੈਲਾ ਦੇ ਲੜਕੇ ਸਹਿਜਦੀਪ ਸਿੰਘ ਦੀ ਮੋਕਾ ਪਰ ਮੌਤ ਹੋ ਗਈ। ਦੋਸ਼ੀ ਕੈਂਟਰ ਸਮੇਤ ਮੋਕਾ ਤੋਂ ਫਰਾਰ ਹੋ ਗਿਆ। ਸ:ਥ: ਬਲਧੀਰ ਸਿੰਘ ਨੇ ਸਿਕੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਚੱਕ ਬਖਤੂਵਾਲਾ ਜਿਲ੍ਹਾ ਬਠਿੰਡਾ ਤੇ 50/06-04-2021 ਅ/ਧ 279,304(ਏ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਸ:ਥ: ਵਰਿੰਦਰ ਕੁਮਾਰ 676/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੌਸ਼ੀਆਨ ਹੈਰੋਇਨ ਵੇਚਣ ਦੇ ਆਦੀ ਹਨ ਅਤੇ ਦੋਸ਼ੀ ਸੁਖਜਿੰਦਰ ਸਿੰਘ ਉਰਫ ਸੁੱਖਾ ਅੱਜ ਇਨੋਵਾ ਗੱਡੀ ਨੰਬਰੀ ਪੀ.ਬੀ 29-ਐਮ-0600 ਪਰ ਹੈਰੋਇਨ ਸਪਲਾਈ ਕਰਨ ਲਈ ਫਿਰੋਜਪੁਰ ਦੀ ਤਰਫੋਂ ਮੋਗਾ ਵੱਲ ਨੂੰ ਆ ਰਿਹਾ ਹੈ। ਜਿਸਤੇ ਅਗਲੀ ਕਾਰਵਾਈ ਲਈ ਸ:ਥ: ਮਲਕੀਤ ਸਿੰਘ 726/ਮੋਗਾ ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 800 ਗ੍ਰਾਂਮ ਹੈਰੋਇਨ ਅਤੇ ਇਕ ਇਨੋਵਾ ਗੱਡੀ ਬ੍ਰਾਂਮਦ ਕਰ ਲਈ ਗਈ। ਸ:ਥ: ਮਲਕੀਤ ਸਿੰਘ ਨੇ 1. ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਹਰਭਜਨ ਸਿੰਘ ਵਾਸੀ ਆਲੇਵਾਲਾ ਜਿਲ੍ਹਾ ਫਿਰੋਜਪੁਰ
2.ਲਵਪ੍ਰੀਤ ਸਿੰਘ ਉਰਫ ਲਵੀ ਪੁੱਤਰ ਅਮਰੀਕ ਸਿੰਘ ਵਾਸੀ ਨਾਰੰਗ ਕੇ ਸਿਆਲ ਨੇੜੇ ਡੇਅਰੀ, ਮਿਲਟਰੀ ਏਰੀਆ ਫਿਰੋਜਪੁਰ ਕੈਂਟ ਜਿਲ੍ਹਾ ਫਿਰੋਜਪੁਰ ਤੇ 33/06-04-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਬਾਹਰਲੀ ਸਟੇਟ ਤੋਂ ਸ਼ਰਾਬ ਠੇਕਾ ਲਿਆ ਕੇ ਵੇਚਣ ਦੇ ਆਦੀ ਹਨ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀਆਂ ਦੇ ਘਰੋਂ ਭਾਰੀ ਮਾਤਰਾ ਵਿੱਚ ਸ਼ਰਾਬ ਬ੍ਰਾਂਮਦ ਹੋ ਸਕਦੀ ਹੈ। ਜਿਸਤੇ ਦੋਸ਼ੀਆਂ ਦੇ ਘਰ ਰੇਡ ਕਰਕੇ 35 ਬੋਤਲਾਂ ਸ਼ਰਾਬ ਠੇਕਾ ਮਾਰਕਾ ਸ਼ੋਕੀਨ (ਹਰਿਆਣਾ) ਅਤੇ 11 ਬੋਤਲਾਂ ਸ਼ਰਾਬ ਠੇਕਾ ਮਾਰਕਾ ਮਾਲਟਾ (ਹਰਿਆਣਾ) (ਕੁੱਲ 46 ਬੋਤਲਾ ਸ਼ਰਾਬ ਠੇਕਾ) ਬ੍ਰਾਮਦ ਕੀਤੀ ਗਈ। ਦੋਸ਼ੀ ਨਿਰਮਲ ਸਿੰਘ ਨੂੰ ਮੋਕਾ ਪਰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋਸ਼ੀ ਕੁਲਦੀਪ ਸਿੰਘ ਮੋਕਾ ਪਰ ਘਰ ਹਾਜਰ ਨਹੀ ਮਿਿਲਆ।ਸ:ਥ: ਸੁਰਜੀਤ ਸਿੰਘ ਨੇ 1.ਕੁਲਦੀਪ ਸਿੰਘ ਉਰਫ ਟੁੰਡਾ 2.ਨਿਰਮਲ ਸਿੰਘ ਉਰਫ ਨਿਰਮਲੀ ਪੁੱਤਰਾਨ ਮੁਨਸ਼ੀ ਸਿੰਘ ਵਾਸੀਆਨ ਪਿੰਡ ਸੈਦੋਕੇ ਜਿਲ੍ਹਾ ਮੋਗਾ ਤੇ 50/06-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।