ਥਾਣਾ ਸਮਾਲਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਸਵਿਫਟ ਕਾਰ ਨੰਬਰੀ ਪੀ ਬੀ 08 ਈ ਡੀ 0399 ਪਰ ਸਵਾਰ ਹੋ ਕੇ ਗੰਗਾ ਨਗਰ ਤੋਂ ਜਲੰਧਰ ਨੂੰ ਵਾਪਿਸ ਆ ਰਹੇ ਸਨ ਤਾਂ ਜਦ ਉਹ ਸਮਾਲਸਰ ਨੇੜੇ ਪਹੁੰਚੇ ਤਾਂ ਪਿੰਛੇ ਤੋਂ ਇੱਕ ਸਵਿਫਟ ਕਾਰ ਬਿਨਾਂ ਨੰਬਰੀ ਆਈ ਅਤੇ ਉਹਨਾਂ ਦੀ ਗੱਡੀ ਅੱਗੇ ਗੱਡੀ ਲਾ ਕੇ ਪਿਸਤੌਲ ਦੀ ਨੋਕ ਪਰ ਉਸਦੀ ਗੱਡੀ ਖੋਹ ਕੇ ਮੋਕਾ ਤੋਂ ਫਰਾਰ ਹੋ ਗਏ।ਬਾਅਦ ਵਿੱਚ ਪੁਲਿਸ ਦੁਆਰਾ ਗੱਡੀ ਨੂੰ ਬ੍ਰਾਂਮਦ ਕੀਤਾ ਗਿਆ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਨੈਬ ਸਿੰਘ ਨੇ 2 ਨਾਮਾਲੂਮ ਆਦਮੀ ਤੇ 28/11-04-2021 ਅ/ਧ 379 ਬੀ ਭ:ਦ, 25/54/59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕੇ ਦੋਸ਼ੀ ਮੋਟਰ ਸਾਇਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੇ ਮੋਟਰ ਸਾਇਕਲ ਬ੍ਰਾਂਮਦ ਕੀਤੇ ਜਾ ਸਕਦੇ ਹਨ।ਦੋਸ਼ੀਆਂ ਨੂੰ ਨਾਕਾਬੰਦੀ ਦੋਰਾਨ ਗ੍ਰਿਫਤਾਰ ਕਰਕੇ ਇੱਕ ਮੋਟਰ ਸਾਇਕਲ ਡੀਲਕਸ ਬਿਨਾਂ ਨੰਬਰੀ ਚੋਰੀ ਦਾ ਬ੍ਰਾਂਮਦ ਕੀਤਾ ਗਿਆ। ਮਲੀਤੀ 20,000 ਰੁਪਏ। ਸ:ਥ:ਚਰਨਜੀਤ ਸਿੰਘ ਨੇ 1.ਗੁਰਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਬੂਟਾ ਸਿੰਘ 2.ਗੁਰਮੱਖ ਸਿੰਘ ਉਰਫ ਸੋਨੀ ਪੁੱਤਰ ਨਿਰੰਦਰ ਸਿੰਘ ਵਾਸੀਆਨ ਪਿੰਡ ਗਲੋਟੀ ਤੇ 40/11-04-2021 ਅ/ਧ 379/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਉਸਦੇ ਘਰ ਦੇ ਸਹਮਣੇ ਤੋਂ ਉਸਦਾ ਮੋਟਰ ਸਾਇਕਲ ਪਲਟੀਨਾ ਨੰਬਰੀ ਪੀ ਬੀ 29 ਪੀ 2935 ਚੋਰੀ ਕਰਕੇ ਲੈ ਗਏ।ਮਲੀਤੀ ਕਰੀਬ 15000 ਰੁਪਏ।ਮੁਦਈ ਦੋਸ਼ੀਆਂ ਦੀ ਪਹਿਲਾਂ ਆਪਣੇ ਤੌਰ ਪਰ ਭਾਲ ਕਰ ਰਿਹਾ ਸੀ। ਸ:ਥ:ਜਸਪਾਲ ਸਿੰਘ ਨੇ 1.ਸੰਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਦੁਸਾਝ 2.ਸ਼ਾਮਾ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਬਾਘਾਪੁਰਾਣਾ 3.ਸੁਖਪਾਲ ਸਿੰਘ ਪੁੱਤਰ ਬੋਬੀ ਪੁੱਤਰ ਅਮ੍ਰਿੰਤਪਾਲ ਸਿੰਘ ਵਾਸੀ ਡਾਲਾ ਤੇ 53/11-04-2021 ਅ/ਧ 379 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਲਾਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 220 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਰਾਜ ਸਿੰਘ ਨੇ ਜਗਸੀਰ ਸਿੰਘ ਪੁੱਤਰ ਮੇਘ ਸਿੰਘ ਵਾਸੀ ਠੱਠੀ ਭਾਈ ਤੇ 29/11-04-2021 ਅ/ਧ 22/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।