ਥਾਣਾ ਸਿਟੀ ਸਾਊਥ ਮੋਗਾ
ਦੋਰਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਾਹਰੋ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ। ਜੋ ਅੱਜ ਵੀ ਸ਼ਮਸ਼ਾਨਘਾਟ ਵਿੱਚ ਬੈਠਾ ਆਪਣੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਜਿਸਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ ਦੋਸ਼ੀ ਪਾਸੋਂ 24 ਬੋਤਲਾਂ ਸ਼ਰਾਬ ਠੇਕਾ ਮਾਰਕਾ 999 ਚੰਡੀਗੜ੍ਹ ਬ੍ਰਾਂਮਦ ਕਰ ਲਈ ਗਈ। ਸ:ਥ: ਹਰਜਿੰਦਰ ਸਿੰਘ ਨੇ ਸੰਦੀਪ ਸਿੰਘ ਉਰਫ ਰਾਮ ਪੁੱਤਰ ਉਜਾਗਰ ਸਿੰਘ ਵਾਸੀ ਵਿਸ਼ਵਕਰਮਾਂ ਨਗਰ, ਮੋਗਾ ਜਿਲ੍ਹਾ ਮੋਗਾ ਤੇ 54/13-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਂਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਕਈ ਮੁਕੱਦਮਿਆਂ ਵਿੱਚ ਭਗੋੜਾ ਹੈ ਅਤੇ ਉਸ ਪਾਸ ਨਜਾਇਜ ਅਸਲਾ ਵੀ ਹੈ। ਜੋ ਅੱਜ ਮੋਟਰਸਾਈਕਲ ਪਰ ਸਵਾਰ ਹੋ ਕੇ ਪਿੰਡ ਰੋਂਤਾ ਤੋਂ ਮਾਣੂੰਕੇ ਵੱਲ ਨੂੰ ਆ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ 32 ਬੌਰ ਦੇਸੀ ਪਿਸਤੌਲ ਸਮੇਤ 10 ਰੋਂਦ ਜਿੰਦਾ 32 ਬੌਰ ਅਤੇ ਇੱਕ ਮੋਟਰਸਾਈਕਲ ਬ੍ਰਾਂਮਦ ਕਰ ਲਿਆ। ਸ:ਥ:ਬੇਅੰਤ ਸਿੰਘ ਨੇ ਜੋਗਿੰਦਰ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਪਿੰਡ ਰੋਂਤਾ ਜਿਲ੍ਹਾ ਮੋਗਾ ਤੇ 53/13-04-2021 ਅ/ਧ 25-54-59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।