ਥਾਣਾ ਅਜੀਤਵਾਲ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਾ ਭਰਾ ਰਾਜ ਕੁਮਾਰ ਉਮਰ 54 ਸਾਲ ਪੁੱਤਰ ਰੱਖਾ ਰਾਮ ਵਾਸੀ ਜਗਰਾਓ ਜਿਸਦੀ ਸ਼ਾਦੀ ਦੋਸ਼ਣ ਸੁਰਿੰਦਰ ਕੌਰ ਨਾਲ ਹੋਈ ਸੀ ਜਿਸਦੇ ਨਜਾਇਜ ਸ਼ਬੰਧ ਦੋਸ਼ੀ ਦਲਜੀਤ ਸਿੰਘ ਨਾਲ ਸਨ ਤਾਂ ਰਾਾਜ ਕੁਮਾਰ ਉਹਨਾਂ ਨੂੰ ਮਾੜੇ ਕੰਮ ਕਰਨ ਤੋਂ ਰੋਕਦਾ ਸੀ ਤਾਂ ਦੋਸ਼ੀਆਂ ਨੇ ਆਪਣੀ ਸਾਜ ਬਾਜ ਹੋ ਕੇ ਤੇਜਧਾਰ ਹਥਿਆਰ ਨਾਲ ਮੁਦਈ ਦੇ ਭਰਾ ਰਾਜ ਕੁਮਾਰ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਨੀਅਤ ਨਾਲ ਨਹਿਰ ਵਿੱਚ ਸੁੱਟ ਦਿੱਤੀ ਜਿਸਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਸੁਖਜਿੰਦਰ ਸਿੰਘ ਨੇ 1.ਸੁਰਿੰਦਰ ਕੌਰ ਉਰਫ ਰੇਖਾ ਪਤਨੀ ਰਾਜ ਕੁਮਾਰ ਵਾਸੀ ਲਧਾਈਕਾ ਵਾਰਡ ਜਗਰਾਓ 2.ਦਲਜੀਤ ਸਿੰਘ ਉਰਫ ਨਿੱਕ ਪੁੱਤਰ ਗੁਰਮੇਲ ਸਿੰਘ ਵਾਸੀ ਖਵਾਜਾ ਬਾਜੂ ਅਗਵਾੜ ਜਗਰਾਓ ਸਿਟੀ ਤੇ 43/05-07-2021 ਅ/ਧ 302/201/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਮੁੱਦਕੀ ਰੋਡ ਬਾਘਾਪੁਰਾਣਾ ਵਿਖੇ ਆਟਾ ਚੱਕੀ ਹੈ ਜਿਥੇ ਤਿੰਨੇ ਦੋਸ਼ੀ ਆਪਣੇ ਮੋਟਰ ਸਾਇਕਲ ਸਪਲੈਡਰ ਨੰਬਰੀ ਪੀ ਬੀ 29 ਸੀ 2688 ਪਰ ਆਏ ਅਤੇ ਉਸਦਾ ਵੀਵੋ ਮੋਬਾਇਲ ਫੋਨ ਖੋਹ ਕੇ ਲੈ ਗਏ।ਮਲਤੀ ਕਰੀਬ 5,000 ਰੁਪਏ। ਸ:ਥ:ਪਰਮਜੀਤ ਸਿੰਘ ਨੇ 1.ਅਜੇ ਸਿੰਘ ਉਰਫ ਗੱੁਗੂ ਪੁੱਤਰ ਧੀਰਾ ਸਿੰਘ 2.ਬਲਜੀਤ ਸਿੰਘ ਬੀਤਾ ਪੁੱਤਰ ਗੁਰਮੇਲ ਸਿੰਘ 3.ਰਮਨਦੀਪ ਸਿੰਘ ਉਰਫ ਕੱਟਾ ਪੁੱਤਰ ਹਰਨੇਕ ਸਿੰਘ ਵਾਸੀਆਨ ਪੰਜਗਰਾਈ ਖੁਰਦ ਤੇ 130/05-07-2021ਅ/ਧ 379ਬੀ/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਅਤੇ ਉਸਦੀ ਲੜਕੀ ਨਿਹਾਲ ਸਿੰਘ ਵਾਲਾ ਰੋਡ ਬਾਘਾਪੁਰਾਣਾ ਪੈਦਲ ਜਾ ਰਹੀਆਂ ਸਨ ਤਾਂ ਦੋਸ਼ੀਆਂ ਮੋਟਰ ਸਾਇਕਲ ਡੀਲਕਸ ਰੰਗ ਕਾਲਾ ਪਰ ਅਤੇ ਅਤੇ ਝਪਟ ਮਾਰ ਕੇ ਉਸਦੀ ਲੜਕੀ ਬੱਬੂ ਸ਼ਰਮਾ ਦੇ ਹੱਥੌ ਮੋਬਾਇਲ ਫੋਨ ਮਾਰਕਾ ਐਮ ਆਈ ਖੋਹ ਕੇ ਲੈ ਗਏ। ਕਰੀਬ 8,000 ਰੁਪਏ। ਐਸ ਆਈ ਗੁਰਤੇਜ ਸਿੰਘ ਨੇ 1.ਟਿੱਡਾ ਉਰਫ ਮਾਹੀ ਪੁੱਤਰ ਨਾਮਾਲੂਮ ਵਾਸੀ ਮਾਣੂੰਕੇ ਗਿੱਲ 2.ਕੁਲਵੰਤ ਸਿੰਘ ਬਲੀ ਪੁੱਤਰ ਰੇਸ਼ਮ ਸਿੰਘ ਵਾਸੀ ਮਾਣੂੰਕੇ ਤੇ 131/05-07-2021ਅ/ਧ 379ਬੀ/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 150 ਨਸ਼ੀਲੀਆਂ ਗੋਲੀਆ ਮਾਰਕਾ ਟਰਾਮਾਂਡੋਲ 100 ਐਸ.ਆਰ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਗੁਰਬਖਸ਼ ਸਿੰਘ ਨੇ ਜਸਵੀਰ ਸਿੰਘ ਉਰਫ ਕਾਲੂ ਪੁੱਤਰ ਅਮਨਪਾਲ ਸਿੰਘ ਵਾਸੀ ਸਮਾਲਸਰ ਤੇ 61/05-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਕਸ਼ਮੀਰ ਸਿੰਘ ਨੇ ਸੋਮਾ ਰਾਣੀ ਪਤਨੀ ਸਵਰਨ ਸਿੰਘ ਵਾਸੀ ਮਡਾਰ ਸੇਰੇ ਮੁੱਖੂ )ਫਿਰੋਜਪੁਰ) ਤੇ 39/05-07-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 11 ਬੋਤਲਾ ਸ਼ਰਾਬ ਮਾਰਕਾ 111 ਏ ਐਸ ਵਿਸਕੀ ਚੰਡੀਗੜ੍ਹ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਜਸਵਿੰਦਰ ਸਿੰਘ ਨੇ ਰਮੇਸ਼ ਕੁਮਾਰ ਪੁੱਤਰ ਨਿਰਮਲ ਸਿੰਘ ਵਾਸੀ ਬੁੱਕਣਵਾਲਾ ਰੋਡ ਹਾਕਮ ਕਾ ਅਗਵਾੜ ਮੋਗਾ ਤੇ 141/05-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਬੋਤਲਾ ਸ਼ਰਾਬ ਮਾਰਕਾ ਪੰਜਾਬ ਸੋਫੀਆਂ ਨੰਬਰ 1 ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਗੁਰਚਰਨ ਸਿੰਘ ਨੇ ਅਮਰਜੀਤ ਕੌਰ ਪਤਨੀ ਦਲੇਰ ਸਿੰਘ ਵਾਸੀ ਲਹੋਰੀਆਂ ਦਾ ਮਹੱਲਾ ਮੋਗਾ ਤੇ 142/05-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਸਵਾ 9 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਚਰਨ ਸਿੰਘ ਨੇ ਸੁੱਖਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਅੰਮੀਵਾਲਾ ਤੇ 121/05-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









