ਥਾਣਾ ਸਿਟੀ ਮੋਗਾ
ਮਨ ਸ:ਥ:ਇਕਬਾਲ ਸਿੰਘ ਨੰਬਰ 340 ਮੋਗਾ ਸਮੇਤ ਸਿਪਾਹੀ:ਰਾਵਿੰਦਰ ਸਿੰਘ 38 ਮੋਗਾ ਜੋ ਮੋਟਰ ਸਾਇਕਲ ਲੀਮਾ 6 ਪਰ ਰਾਤ ਸਮੇ ਡਿਊਟੀ ਪਰ ਤਾਇਨਾਤ ਸਨ ਮਿਤੀ 23.04-2021 ਨੂੰ ਵਕਤ ਕਰੀਬ 2.30 ਵਜੇ ਰਾਤ ਨੂੰ ਜਦ ਸ਼ੱਕੀ ਪਰਸ਼ਾ ਦੀ ਤਲਾਸ਼ ਵਿੱਚ ਗਸ਼ਤ ਕਰ ਰਹੇ ਸਨ ਤਾਂ ਉਨਾਂ ਨੇ ਦੇਖਿਆ ਕਿ ਬਾਂਸਲ ਹਸਪਤਾਲ ਅਕਾਲਸਰ ਰੋਡ ਦੇ ਸਹਮਣੇ ਮੈਡੀਕਲ ਸਟੋਰ ਦਾ ਤਾਲਾ ਟੁਟੇ ਹੋਏ ਸਨ ਅਤੇ ਸ਼ਟਰ ਖੁਲਿਆ ਪਿਆ ਸੀ ਤਾਂ ਉਹਨਾਂ ਨੇ ਦੇੀਖਆ ਕੇ ਇਨ ਨੌਜਵਾਨ ਮੈਡੀਕਲ ਸਟੋਰ ਦੇ ਅੰਦਰ ਚੋਰੀ ਕਰਨ ਦੀ ਨੀਅਤ ਨਾਲ ਵੜਿਆ ਹੋਇਆ ਸੀ ਉਹਨਾਂ ਨੂੰ ਦੇਖ ਕੇ ਬੁਹਤ ਤੇਜੀ ਨਾਲ ਬਾਹਰ ਨਿਕਲਿਆ ਜਿਸ ਕੋਲ ਤੇਜਧਾਰ ਹਥਿਆਰ ਸੀ ਜਿਸਨੇ ਆਪਣੇ ਸਾਥੀ ਨਾਲ ਐਕਟਿਵਾ ਸਕੂਟਰੀ ਪਰ ਬੈਠ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਦ ਉਹਨਾਂ ਨੇ ਉਹਨਾਂ ਦਾ ਪਿੱਛਾ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਤੇਜਧਾਰ ਹਥਿਆਰ ਨਾਲ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਤਾਂ ਮਨ ਏ ਐਸ ਆਈ ਇਕਬਾਲ ਸਿੰਘ ਨੇ ਆਪਣੇ ਬਚਾ ਲਈ ਸਰਕਾਰੀ ਪਿਸਟਲ ਕੱਢ ਕੇ ਉਸਦੀ ਸਕੂਟਰੀ ਦੇ ਟਾਇਰ ਪਰ ਫਾਇਰ ਕੀਤਾ ਜੋ ਸਕੂਟਰੀ ਪਰ ਸਵਾਰ ਦੋਸ਼ੀ ਜਸਪਿੰਦਰ ਸਿੰਘ ਦੀ ਲੱਤ ਵਿੱਚ ਲੱਗਾ।ਤਾਂ ਉਕਤ ਦੋਸ਼ੀ ਸਕੂਟਰੀ ਤੋਂ ਥੱਲੇ ਡਿੱਗ ਪਏ।ਜਿਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ। ਇੰਸ:ਗੁਰਪ੍ਰੀਤ ਸਿੰਘ ਨੇ 1.ਜਸਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਟੀਚਰ ਕਲੋਨੀ ਮੋਗਾ 2.ਸਾਹਿਲਜੋਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਵੱਡਾਘਰ ਹਾਲ ਸਿਵਲ ਹਸਪਤਾਲ ਮੋਗਾ ਤੇ 52/23-04-2021 ਅ/ਧ 457/380/511/186/353/307 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 600 ਨਸ਼ੀਲੀਆਂ ਗੋਲੀਆਂ ਮਾਰਕਾ ਆਰ ਐਲ ਐਸ ਆਰ ਬ੍ਰਾਂਮਦ ਕੀਤੀਆਂ ਗਈਆਂ। ਐਸ ਆਈ ਜੈਪਾਲ ਸਿੰਘ ਨੇ 1.ਮੰਗਤ ਸਿੰਘ ਉਰਫ ਮੰਗਾ ਪੁੱਤਰ ਅਜਮੇਰ ਸਿੰਘ ਵਾਸੀ ਸੰਗਤਪੁਰਾ 2.ਰਮਨਦੀਪ ਸਿੰਘ ਉਰਫ ਨਿੱਕਾ ਪੁੱਤਰ ਜੋਗਿੰਦਰ ਸਿੰਘ ਵਾਸੀ ਸਮਾਧ ਭਾਈ ਤੇ 62/23-04-2021 ਅ/ਧ 22/29/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ੳਸ ਪਾਸੋਂ 12 ਬੋਤਲਾਂ ਸ਼ਰਾਬ ਮਾਰਕਾ ਸੋਫੀਆਂ ਪੰਜਾਬ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ਣ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਦਵਿੰਦਰਜੀਤ ਸਿੰਘ ਨੇ ਪਰਮਜੀਤ ਸਿੰਘ ਉਰਫ ਰਾਜਾ ਪੁੱਤਰ ਬਿੱਕਰ ਸਿੰਘ ਵਾਸੀ ਮਡੀਰਾਂ ਵਾਲਾ ਨਵਾਂ ਤੇ 66/22-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 8 ਬੋਤਲਾਂ ਨਜਾਇਜ ਸ਼ਰਾਬ ਦੀਆਂ ਕੀਤੀਆਂ ਗਈਆਂ। ਸ:ਥ:ਗੁਰਦੇਵ ਸਿੰਘ ਨੇ ਦਿਲਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਨਹਿਰ ਵਾਲੀ ਬਸਤੀ ਜੀਰਾ (ਫਿਰੋਜਪੁਰ) ਹਾਲ ਦੋਲਤਪੁਰਾ ਉੱਚਾ ਤੇ 36/22-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਜੋ ਮੁਕੱਦਮਾ ਨੰਬਰ 90/01-09-2005 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ ਜੋ ਫਰੀਦਕੋਟ ਕੇਦਰੀ ਜੇਲ ਵਿੱਚੋਂ ਛੁੱਟੀ ਕੱਟਣ ਆਇਆ ਸੀ ਅਤੇ ਵਾਪਿਸ ਨਹੀ ਗਿਆ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ।ਜਿਸਨੂੰ ਗ੍ਰਿਫਤਾਰ ਕਰਕੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਪ੍ਰੀਤਮ ਸਿੰਘ ਨੇ ਗੁਰਮੇਲ ਸਿੰਘ ਉਰਫ ਗੇਲਾ ਪੁੱਤਰ ਸਾਧੂ ਸਿੰਘ ਵਾਸੀ ਖਾਈ ਤੇ 58/20-04-2021 ਅ/ਧ 9 ਦੀ ਪੰਜਾਬ ਗੂਡ ਆਫ ਕੰਨਡੰਕਟ ਪਰੀਸਨਰ ਟ੍ਰਪਰੇਰੀ ਰਲੀਜ ਐਕਟ 1952 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।