ਥਾਣਾ ਬਾਘਾਪੁਰਾਣਾ
ਇਹ ਮੁਕੱਦਮਾਂ ਦਰਖਾਸਤ ਨੰਬਰੀ 784/ਪੀ.ਸੀ 4/20 ਮਿਤੀ 11-09-2020 ਬਾਅਦ ਪੜਤਾਲ ਉਪ ਕਪਤਾਨ ਪੁਲਿਸ ਵੋਮੈਨ ਐਂਡ ਚਿਲਡਰਨ ਮੋਗਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤਨ ਦੀ ਸ਼ਾਦੀ ਮਿਤੀ 13-08-2018 ਨੂੰ ਦੋਸ਼ੀ ਤਲਵਿੰਦਰ ਸਿੰਘ ਨਾਲ ਹੋਈ ਸੀ ਅਤੇ ਦਰਖਾਸਤਨ ਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਮੁਤਾਬਿਕ ਦਾਜ ਦਹੇਜ ਦਿੱਤਾ ਸੀ। ਪਰ ਦੋਸ਼ੀਆਨ ਘੱਟ ਦਾਜ ਦਹੇਜ ਦਾ ਬਹਾਨਾ ਬਣਾਕੇ ਦਰਖਾਸਤਨ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਏ ਅਤੇ ਹੋਰ ਦਾਜ ਦਹੇਜ ਦੀ ਮੰਗ ਕਰਨ ਲੱਗ ਗਏ। ਦਰਖਾਸਤਨ ਦੇ ਪੇਕੇ ਪਰਿਵਾਰ ਵੱਲੋਂ ਦਿੱਤਾ ਦਾਜ ਦਹੇਜ ਖੁਰਦ-ਬੁਰਦ ਕਰ ਦਿੱਤਾ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ।ਇੰਸ: ਅੰਗਰੇਜ ਕੌਰ ਨੇ 1.ਸੰਜੇ ਸਿੰਘ ਪੁੱਤਰ ਸੁਖਮੰਦਰ ਸਿੰਘ 2.ਅਕਾਸ਼ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀਆਨ ਪਿੰਡ ਖੋਟੇ ਜਿਲ੍ਹਾ ਮੋਗਾ 1.ਤਲਵਿੰਦਰ ਸਿੰਘ ਪੁੱਤਰ ਸਵਰਨਜੀਤ ਸਿੰਘ 2.ਜਸਵਿੰਦਰ ਕੌਰ ਪਤਨੀ ਸਵਰਨਜੀਤ ਸਿੰਘ
3.ਸਵਰਨਜੀਤ ਸਿੰਘ ਪੁੱਤਰ ਹਰਨਾਮ ਸਿੰਘ ਵਾਸੀਆਨ ਪਿੰਡ ਬਾਸੀਆਂ ਬੇਟ ਜਿਲ੍ਹਾ ਲੁਧਿਆਣਾ ਤੇ 63/24-04-2021 ਅ/ਧ 498(ਏ), 406 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਤੁਰ ਫਿਰ ਕੇ ਹੈਰੋਇਨ ਵੇਚਣ ਦਾ ਆਦੀ ਹੈ। ਜੋ ਅੱਜ ਵੀ ਹੈਰੋਇਨ ਸਮੇਤ ਆਪਣੇ ਬੁੱਲਟ ਮੋਟਰਸਾਈਕਲ ਨੰਬਰੀ ਪੀ.ਬੀ-76-ਬੀ-0705 ਪਰ ਸਵਾਰ ਹੋ ਕੇ ਧਰਮਕੋਟ ਵੱਲ ਨੂੰ ਆ ਰਿਹਾ ਹੈ।ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 20 ਗ੍ਰਾਂਮ ਹੈਰੋਇਨ ਅਤੇ ਇਕ ਬੁੱਲਟ ਮੋਟਰਸਾਈਕਲ ਨੰਬਰੀ ਪੀ.ਬੀ 76-ਬੀ-0705 ਬ੍ਰਾਂਮਦ ਕਰ ਲਿਆ।ਥਾਣੇਦਾਰ ਮੇਜਰ ਸਿੰਘ ਨੇ ਸੋਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਨੂਰਪੁਰ ਹਕੀਮਾਂ ਜਿਲ੍ਹਾ ਮੋਗਾ ਤੇ 62/24-04-2021 ਅ/ਧ 21-61-85 ਐਨ.ਡੀ.ਪੀ.ਐਸ .ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਜਾਇਜ ਸ਼ਰਾਬ ਕੱਢਣ ਅਤੇ ਵੇਚਣ ਦਾ ਆਦੀ ਹੈ।ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਪਾਸੋਂ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਜਾਂ ਲਾਹਣ ਬ੍ਰਾਂਮਦ ਹੋ ਸਕਦੀ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ੳੇੁਸਦੇ ਘਰ ਵਿਚੋਂ 8-1/4 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ।
ਸ:ਥ: ਜਸਵੀਰ ਸਿੰਘ ਨੇ ਅਮਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਰੋਂਤਾ ਜਿਲ੍ਹਾ ਮੋਗਾ ਤੇ 59/24-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਜਾਇਜ ਸ਼ਰਾਬ ਕੱਢਣ ਅਤੇ ਵੇਚਣ ਦਾ ਆਦੀ ਹੈ।ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਪਾਸੋਂ ਭਾਰੀ ਮਾਤਰਾ ਵਿੱਚ ਨਜਾਇਜ ਸ਼ਰਾਬ ਜਾਂ ਲਾਹਣ ਬ੍ਰਾਂਮਦ ਹੋ ਸਕਦੀ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ੳੇੁਸਦੇ ਘਰ ਵਿਚੋਂ 50 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈਸ:ਥ: ਸੁਰਜੀਤ ਸਿੰਘ ਨੇ ਜੱਸੂ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਰੋਂਤਾ ਜਿਲ੍ਹਾ ਮੋਗਾ ਤੇ 60/24-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਆਪਣੇ ਘਰ ਵਿੱਚ ਨਜਾਇਜ ਸ਼ਰਾਬ ਕਸ਼ੀਦ ਕਰ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ ਇਕ ਚਾਲੂ ਭੱਠੀ, 20 ਬੋਤਲਾਂ ਸ਼ਰਾਬ ਨਜਾਇਜ ਅਤੇ 40 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ।
ਹੋਲ:ਸੰਦੀਪ ਕੁਮਾਰ ਨੇ ਬਲਵੀਰ ਸਿੰਘ ਉਰਫ ਬਲੀਰੀ ਪੁੱਤਰ ਮੇਜਰ ਸਿੰਘ ਵਾਸੀ ਤਖਾਣਵੱਧ ਜਿਲ੍ਹਾ ਮੋਗਾ
ਤੇ 24/24-04-2021 ਵਕਤ:61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਅਜੀਤਵਾਲ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਜਾਇਜ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਪਾਸੋਂ ਭਾਰੀ ਮਾਰਤਾ ਵਿੱਚ ਸ਼ਰਾਬ ਬ੍ਰਾਂਮਦ ਹੋ ਸਕਦੀ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 50 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ।ਹੋਲ: ਗੁਰਦੇਵ ਸਿੰਘ ਨੇ ਜਸਵੀਰ ਸਿੰਘ ਉਰਫ ਬੀਰਾ ਪੁੱਤਰ ਮਹਿੰਦਰ ਸਿੰਘ ਵਾਸੀ ਪੱਤੀ ਕਾਲੂ ਕੀ ਅਜੀਤਵਾਲ ਤੇ 25/24-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।