ਥਾਣਾ ਕੋਟ ਈਸੇ ਖਾਂ
ਇਹ ਮੁੱਕਦਮਾਂ ਦਰਖਾਸਤ ਨੰਬਰੀ 641/ਐਲ.ਪੀ.ਸੀ ਮਿਤੀ 04-05-2021 ਥਾਣਾ ਕੋਟ ਈਸੇ ਖਾਂ ਪਰ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀ ਸਿਵਲ ਹਸਪਤਾਲ ਕੋਟ ਈਸੇ ਖਾਂ ਦੇ ਅੰਦਰ ਦਾਖਲ ਹੋ ਕੇ ਗਾਲੀ ਗਲੋਚ ਕਰਨ ਲੱਗ ਗਿਆ ਅਤੇ ਡਾਕਟਰਾਂ ਦੇ ਮੂੰਹ ਤੋਂ ਧੱਕੇ ਨਾਲ ਮਾਸਕ ਉਤਾਰਨ ਲੱਗ ਗਿਆ। ਦੋਸ਼ੀ, ਲੇਡੀ ਡਾਕਟਰ ਨਿਮਰਤ ਕੌਰ ਦੇ ਸਾਹਮਣੇ ਕੱਪੜੇ ਉਤਾਰ ਕੇ ਨੰਗਾ ਹੋ ਗਿਆ ਅਤੇ ਨਰਸ ਰਾਜਵਿੰਦਰ ਕੌਰ ਪੁੱਤਰੀ ਦਲਜਿੰਦਰ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਨੂੰ ਕਹਿਣ ਕਿ, “ਮੇਰੇ ਨਾਲ ਫਰੈਂਡਸ਼ਿਪ ਕਰ ਲੈ”। ਅਜਿਹਾ ਕਰਨ ਤੋਂ ਰੋਕਣ ਤੇ ਦੋਸ਼ੀ ਸਟਾਫ ਨਾਲ ਹੱਥੋਪਾਈ ਕਰਨ ਲੱਗ ਗਿਆ ਅਤੇ ਸਟਾਫ ਨੂੰ ਹਸਪਤਾਲ ਦੇ ਅੰਦਰ ਬੰਦ ਕਰਕੇ ਬਾਹਰੋ ਜਿੰਦਰਾ ਲਗਾ ਦਿੱਤਾ, ਮਾਰ ਦੇਣ ਦੀਆ ਧਮਕੀਆ ਦੇਣ ਲੱਗਾ, ਹਸਪਤਾਲ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਇਆ ਅਤੇ ਮੈਡੀਕਲ ਸਟਾਫ ਦੀ ਡਿਊਟੀ ਵਿੱਚ ਵਿਗਨ ਪਾਇਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਕੁਲਵੰਤ ਸਿੰਘ ਨੇ ਸੁਖਦੇਵ ਸਿੰਘ ਖੁਰਮੀ ਪੁੱਤਰ ਦਿਵਾਰਕਾ ਦਾਸ ਵਾਸੀ ਸੁੰਦਰ ਨਗਰ, ਕੋਟ ਈਸੇ ਖਾਂ ਤੇ 53/04-05-2021 ਅ/ਧ 353, 186, 342, 427, 506, 354(ਏ) ਭ:ਦ: 3 ਮੈਡੀਕਲ ਸਰਵਿਸ ਪ੍ਰੋਟੈਕਸ਼ਨ ਬਿੱਲ 2008 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਅਮਿਤ, ਸ਼ੰਨੀਦੇਵ ਮੰਦਰ, ਮਹਿਿਰਆਂ ਵਾਲੀ ਗਲੀ ਮੋਗਾ ਦਾ ਪੁਜਾਰੀ ਹੈ। ਜੋ ਬਿਨ੍ਹਾ ਕਿਸੇ ਮੰਨਜੂਰੀ ਦੇ ਮੰਦਰ ਦੇ ਅੰਦਰ ਪੂਜਾ ਪਾਠ ਕਰ ਰਿਹਾ ਸੀ ਅਤੇ ਕਰੀਬ 50/55 ਵਿਅਕਤੀ ਅਤੇ ਅੋਰਤਾਂ ਦਾ ਇਕੱਠ ਕੀਤਾ ਹੋਇਆ ਸੀ। ਜਿਸਨੇ ਅਜਿਹਾ ਕਰਕੇ ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਹੋਲ: ਦਿਲਦਾਰ ਸਿੰਘ ਨੇ ਅਮਿਤ ਪੁੱਤਰ ਪਵਨ ਕੁਮਾਰ ਸ਼ਰਮਾਂ ਵਾਸੀ ਪੱਤੀ ਮੱਲੋਕੀ, ਗਲੀ ਨੰ:3, ਮਹਿਿਰਆਂ ਵਾਲੀ ਗਲੀ ਮੋਗਾ ਜਿਲ੍ਹਾ ਮੋਗਾ ਤੇ 84/04-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਸ:ਥ: ਗੁਰਦੇਵ ਸਿੰਘ 19/ਮੋਗਾ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ਣ ਨਸ਼ੀਲੀਆਂ ਗੋਲੀਆਂ ਵੇਚਣ ਦੀ ਆਦੀ ਹੈ। ਜੋ ਆਪਣੇ ਘਰ ਵਿੱਚ ਨਸ਼ੀਲੀਆਂ ਗੋਲੀਆ ਵੇਚ ਰਹੀ ਹੈ। ਜਿਸਤੇ ਅਗਲੀ ਕਾਰਵਾਈ ਲਈ ਥਾਣੇਦਾਰ ਬਲਵਿੰਦਰ ਸਿੰਘ 736/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1200 ਨਸ਼ੀਲੀਆਂ ਗੋਲੀਆਂ ਮਾਰਕਾ ਰੋਲਿਨ 0.5 ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਬਲਵਿੰਦਰ ਸਿੰਘ ਨੇ ਜੀਵਨ ਬਾਲਾ ਪਤਨੀ ਮਨਜੀਤ ਕੁਮਾਰ ਵਾਸੀ ਦੋਲਤਪੁਰਾ ਨੀਵਾਂ ਜਿਲ੍ਹਾਂ ਮੋਗਾ ਤੇ 46/04-05-2021 ਅ/ਧ 22(ਸੀ)-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰ ਵਿੱਚੋਂ 40 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਹੋਲ: ਮੰਗਲ ਰਾਮ ਨੇ ਗੁਰਦੇਵ ਸਿੰਘ ਉਰਫ ਦੇਬੂ ਪੁੱਤਰ ਸੋਹਣ ਸਿੰਘ ਵਾਸੀ ਮਾਹਲਾ ਕਲਾਂ ਤੇ 72/04-5-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।