
ਸੁਲਤਾਨਪੁਰ ਲੋਧੀ ਦੇ ਥਾਣਾ ਫੱਤੂ ਢੀਗਾ ਦੇ ਅਧੀਨ ਆਉਂਦੇ ਪਿੰਡ ਦੁਰਗਾਪੁਰ ਵਿੱਚ ਪਾਣੀ ਦੇ ਰੋਲੇ ਨੂੰ ਲੈ ਕੇ ਪਿੰਡ ਦੀਆ ਦੋ ਧਿਰਾਂ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਭਿੜ ਗਏ। ਪਾਣੀ ਦਾ ਮਾਮੂਲੀ ਰੋਲਾ ਇੰਨਾਂ ਵਧਿਆ ਕਿ ਕਈ ਕਾਰਾ ਤੋੜ ਦਿੱਤੀਆਂ ਗਈਆਂ, ਮੋਟਰ ਸਾਈਕਲ ਭੰਨ ਦਿੱਤੇ ਗਏ। ਇਸ ਖੂਨੀ ਝਗੜੇ ਵਿੱਚ ਤਲਵਾਰਾਂ ਚੱਲੀਆ ਤੇ ਚਾਰ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋਏ। ਦੱਸਿਆ ਤਾ ਇਹ ਵੀ ਜਾ ਰਿਹਾ ਹੈ ਕਿ 8-10 ਦੇ ਕਰੀਬ ਗੋਲ਼ੀਆਂ ਵੀ ਚੱਲੀਆ ਲੇਕਿਨ ਇਸ ਦੀ ਪੁਸ਼ਟੀ ਨਹੀਂ ਹੈ। ਇਸ ਮਾਮਲੇ ਵਿੱਚ ਦੋਨਾ ਪੱਖਾ ਦੇ ਕੁਝ ਲੋਕ ਅਲੱਗ ਅਲੱਗ ਹਸਪਤਾਲ ਵਿੱਚ ਦਾਖਲ ਹੋਏ ਹਨ। ਹਸਪਤਾਲ ਵਿੱਚ ਦਾਖਲ ਇੱਕ ਵਿਅਕਤੀ ਵੱਲੋ ਦੱਸਿਆ ਗਿਆ ਕਿ ਪੰਚਾਇਤੀ ਜ਼ਮੀਨ ਦੀ ਬੋਲੀ ਨਾ ਹੋਣ ਕਰਕੇ ਪੰਚਾਇਤ ਵੱਲੋ ਆਪਸੀ ਸਲਾਹ ਨਾਲ ਫੈਸਲਾ ਕੀਤਾ ਗਿਆ ਕਿ ਕੋਈ ਮੋਟਰ ਨਹੀਂ ਚਲਾਏਗਾ ਲੇਕਿਨ ਕਾਂਗਰਸ ਨਾਲ ਸੰਬੰਧਿਤ ਦੂਸਰੀ ਧਿਰ ਦਾ ਗੁਰਮੇਲ ਸਿੰਘ ਧੱਕੇਸ਼ਾਹੀ ਕਰਦਾ ਹੈ ਤੇ ਰਾਤ ਵੀ ਕਾਫ਼ੀ ਸੰਖਿਆ ਵਿੱਚ ਉਸ ਵੱਲੋ ਬਾਹਰੋ ਬੰਦੇ ਸੱਦੇ ਗਏ ਤੇ ਧੱਕੇਸ਼ਾਹੀ ਕਰਨੀ ਚਾਹੀ ਜਿਵੇ ਪੰਚਾਇਤ ਦੇ ਕਈ ਲੋਕ ਉੱਥੇ ਪਹੁੰਚੇ ਤਾ ਇਹਨਾਂ ਵੱਲੋ ਗੋਲੀ ਚਲਾ ਦਿੱਤੀ ਤੇ ਉਹਨਾਂ ਤੇ ਹਮਲਾ ਕੀਤਾ ਗਿਆ। ਦੂਸਰੇ ਪਾਸੇ ਕਾਗਰਸ ਨਾਲ ਸੰਬੰਧਿਤ ਗੁਰਮੇਲ ਸਿੰਘ ਗੰਭੀਰ ਜਖਮੀ ਹੋ ਗਿਆ ਤੇ ਲੱਤਾਂ ਦੇ ਬੁਰੀ ਤਰਾਂ ਕੁੱਚਲੇ ਜਾਣ ਦੀ ਜਾਣਕਾਰੀ ਹੈ ਗੁਰਮੇਲ ਸਿੰਘ ਨਾਲ ਸੰਬੰਧਿਤ ਧਿਰ ਦਾ ਪੱਖ ਵੀ ਜਾਣਨ ਲਈ ਸੰਪਰਕ ਕੀਤਾ ਲੇਕਿਨ ਕਿਸੀ ਨਾਲ ਸੰਪਰਕ ਨਹੀਂ ਹੋ ਸਕਿਆਂ। ਜਦਕਿ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਡਿਊਟੀ ਡਾਕਟਰ ਮੁਤਾਬਕ ਉਹਨਾਂ ਕੋਲ ਜਖਮੀ ਆਏ ਦੋਨੋ ਮਰੀਜ਼ਾਂ ਦੀ ਹਾਲਤ ਨੂੰ ਵੇਖਦੇ ਉਹਨਾਂ ਨੂੰ ਜਲੰਧਰ ਰੇਫਰ ਕੀਤਾ ਗਿਆ ਹੈ। ਫ਼ਿਲਹਾਲ ਪੁਲਿਸ ਨੇ ਮਾਮਲੇ ਵਿੱਚ ਕਾਂਗਰਸੀ ਧਿਰ ਦੇ ਗੁਰਮੇਲ ਸਿੰਘ ਚਾਹਲ ਤੇ ਹਮਲਾ ਕਰਨ ਦੇ ਆਰੋਪ ਵਿੱਚ ਦੂਸਰੀ ਧਿਰ ਦੇ 17 ਲੋਕਾ ਖਿਲ਼ਾਫ ਬਾਈ ਨਾਮ ਤੇ 10 ਅਣਪਛਾਤੇ ਲੋਕਾ ਖਿਲ਼ਾਫ ਮਾਮਲਾ ਦਰਜ ਕੀਤਾ ਹੈ। ਪਾਣੀ ਤੇ ਵੱਟ ਦੀ ਲੜਾਈ ਵਿੱਚ ਨਾ ਜਾਨੇ ਕਿੰਨੇ ਲੋਕ ਜਾਨ ਗੁਆ ਚੁੱਕੇ ਹਨ ਤੇ ਪੀੜੀ ਦਰ ਪੀੜੀ ਇਹ ਰੋਲਾ ਮੁੱਕਦਾ ਹੀ ਨਹੀਂ ਹੈ। ਮੌਕੇ ਦੀਆਂ ਤਸਵੀਰਾਂ ਵਿੱਚ ਗੱਡੀਆਂ ਦੀ ਭੰਨਤੋੜ ਸਾਫ ਨਜ਼ਰ ਆ ਰਿਹਾ ਹੈ।
PUNJAB




INDIA








WORLD










