ਥਾਣਾ ਬਾਘਾਪੁਰਾਣਾ
ਮੁਦੈਲਾ ਨੇ ਦਰਜ ਕਰਾਇਆ ਕਿ ਉਹ ਆਪਣੀ ਲੜਕੀ ਜਸ਼ਨਦੀਪ ਕੌਰ ਅਤੇ ਹਰਦੀਪ ਕੌਰ ਨੂੰ ਸਕੂਲ ਤੋਂ ਲੈ ਕੇ ਆ ਰਹੀ ਸੀ ਤਾਂ ਰਸਤੇ ਵਿੱਚ ਇਕ ਮੋਟਰਸਾਈਕਲ ਮਾਰਕਾ ਬਜਾਜ ਨੰਬਰੀ ਪੀ.ਬੀ 04-ਵਾਈ-5511 ਪਰ ਸਾਹਮਣੇ ਤੋਂ ਦੋ ਵਿਅਕਤੀ ਆਏ ਜਿਹਨਾ ਨੇ ਮੁਦੈਲਾ ਦੀ ਲੜਕੀ ਜਸ਼ਨਦੀਪ ਕੌਰ ਦੇ ਹੱਥ ਵਿੱਚ ਫੜਿਆ ਲਾਵਾ ਕੰਪਨੀ ਦਾ ਮੋਬਾਇਲ ਫੋਨ ਜਬਰਦਸਤੀ ਖੋਹ ਲਿਆ ਅਤੇ ਮੋਕਾ ਤੋਂ ਫਰਾਰ ਹੋ ਗਏ। ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਮੋਬਾਇਲ ਫੋਨ ਦੋਸ਼ੀ ਲਾਡੀ ਅਤੇ ਗਗਨਦੀਪ ਸਿੰਘ ਨੇ ਖੋਹਿਆ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਜਗਨਦੀਪ ਸਿੰਘ ਨੇ 1.ਲਾਡੀ ਪੁੱਤਰ ਗੁਰਜੰਟ ਸਿੰਘ ਵਾਸੀ ਸਮਾਲਸਰ 2.ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਪ੍ਰਕਾਸ਼ ਸਿੰਘ ਵਾਸੀ ਸਮਾਲਸਰ ਤੇ 133/09-07-2021 ਅ/ਧ 379(ਬੀ),34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਮੁਦੈਲਾ ਨੇ ਦਰਜ ਕਰਾਇਆ ਕਿ ਉਹ ਆਪਣੇ ਲੜਕੇ ਵਿਸਾਖਾ ਸਿੰਘ ਨਾਲ ਰਹਿੰਦੀ ਹੈ ਅਤੇ ਮੁਦੈਲਾ ਦਾ ਦੂਜਾ ਲੜਕੇ ਦੋਸ਼ੀ ਹਰਦੀਪ ਸਿੰਘ ਦਾ ਮੁਦੈਲਾ ਦੇ ਪੋਤਰੇ ਜੋਬਨਪ੍ਰੀਤ ਸਿੰਘ ਨਾਲ ਝਗੜਾ ਹੋ ਗਿਆ ਅਤੇ ਦੋਸ਼ੀ ਹਰਦੀਪ ਸਿੰਘ ਕਹੀ ਲੈ ਕੇ,ਮੁਦੈਲਾ ਦੇ ਘਰ ਅੰਦਰ ਦਾਖਲ ਹੋ ਕੇ, ਜੋਬਨਪ੍ਰੀਤ ਸਿੰਘ ਦੇ ਪਿੱਛੇ ਲੱਗ ਗਿਆ। ਜੱਦ ਮੁਦੈਲਾ ਜੋਬਨਪ੍ਰੀਤ ਸਿੰਘ ਨੂੰ ਬਚਾਉੇਣ ਲੱਗੀ ਤਾਂ ਦੋਸ਼ੀ ਨੇ ਮੁਦੈਲਾ ਦੀ ਕੁੱਟਮਾਰ ਕੀਤੀ, ਸੱਟਾਂ ਮਾਰੀਆਂ ਅਤੇ ਘਰ ਵਿਚ ਖੜੀ ਸਵਿਫਟ ਡਜਾਇਰ ਕਾਰ ਦੀ ਭੰਨਤੋੜ ਕੀਤੀ। ਰੋਲਾ ਪਾਉਣ ਤੇ ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਮੁਦੈਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਘਰੇਲੂ ਝਗੜਾ। ਸ:ਥ: ਗੁਰਦੇਵ ਸਿੰਘ ਨੇ ਹਰਦੀਪ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਬੁੱਟਰ ਕਲਾਂ ਜਿਲ੍ਹਾ ਮੋਗਾ ਤੇ 93/09-07-2021 ਅ/ਧ 325,452,323,427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਫਤਿਹਗੜ੍ਹ ਪੰਜਤੂਰ
ਮੁਦਈ ਨੇ ਦਰਜ ਕਰਾਇਆ ਕਿ ਉਸਨੇ ਆਪਣਾ ਮੋਟਰਸਾਈਕਲ ਨੰਬਰੀ ਪੀ.ਬੀ 03-ਏ.ਐਚ-3229 ਪੀਰ ਨਿਗਾਹਾ ਦੀ ਪਾਰਕਿੰਗ ਵਿੱਚ ਖੜਾ ਕੀਤਾ ਸੀ। ਜਿਸਨੂੰ ਕੋਈ ਨਾਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ। ਜਿਸਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਰਿਹਾ ਅਤੇ ਹੁਣ ਮੁਦਈ ਨੂੰ ਯਕੀਨ ਹੋ ਗਿਆ ਹੈ ਕਿ ਇਕ ਮੋਟਰਸਾਈਕਲ ਲਖਵੀਰ ਸਿੰਘ ਉਰਫ ਲੱਖੀ ਅਤੇ ਸੰਨੀ ਉਰਫ ਟਿੱਡੀ ਨੇ ਚੋਰੀ ਕੀਤਾ ਹੈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਕੁੱਲ ਮਲੀਤੀ:16000/- ਰੁਪਏ। ਸ:ਥ: ਗੁਰਮੇਜ ਸਿੰਘ ਨੇ 1.ਲਖਵੀਰ ਸਿੰਘ ਉਰਫ ਲੱਖੀ ਪੁੱਤਰ ਹਰਦੀਪ ਸਿੰਘ ਵਾਸੀ ਜੈਮਲਵਾਲਾ 2.ਸੰਨੀ ਸਿੰਘ ਉਰਫ ਟਿੱਡੀ ਪੁੱਤਰ ਭੋਲਾ ਸਿੰਘ ਵਾਸੀ ਜੈਮਲਵਾਲਾ ਜਿਲ੍ਹਾ ਮੋਗਾ ਤੇ 134/09-07-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮਹਿਣਾ
ਮੁਦੈਲਾ ਨੇ ਦਰਜ ਕਰਾਇਆ ਕਿ ਉਹਨਾ ਦਾ ਆਪਣੇ ਮਾਮੇ ਕਿਸ਼ਨ ਸਿੰਘ ਨਾਲ ਜਮੀਨ ਦੀ ਵੰਡ ਸਬੰਧੀ ਅਦਾਲਤੀ ਕੇਸ ਚਲ ਰਿਹਾ ਹੈ। ਜਿਸ ਸਬੰਧੀ ਮਾਨਯੋਗ ਅਦਾਲਤ ਵੱਲੋਂ ਉਕਤ ਜਮੀਨ ਪਰ ਸਟੇਅ ਲੱਗਾ ਹੋਇਆ ਹੈ। ਮਿਤੀ 02-05-2021 ਨੂੰ ਦੋਸ਼ੀ ਆਪਣੀ ਸਕੂਟਰੀ ਨੰਬਰੀ ਪੀ.ਬੀ 29-4036 ਪਰ ਸਵਾਰ ਹੋ ਕੇ ਆਇਆ ਅਤੇ ਸਟੇਅ ਵਾਲੀ ਜਮੀਨ ਵਿੱਚ ਲੱਗੀਆਂ ਡੇਕਾਂ (ਦਰੱਖਤ) ਛਾਗਣ ਲੱਗ ਗਿਆ। ਜਦ ਮੁਦੈਲਾ ਦੀ ਮਾਤਾ ਕਾਂਤਾ ਰਾਣੀ ਨੇ ਦੋਸ਼ੀ ਨੂੰ ਅਜਿਹਾ ਕਰ ਤੋਂ ਰੋਕਿਆ ਤਾਂ ਦੋਸ਼ੀ ਮੁਦੈਲਾ ਦੀ ਮਾਤਾ ਨਾਲ ਹੱਥੋਪਾਈ ਹੋ ਗਿਆ। ਜਦ ਮੁਦੈਲਾ ਆਪਣੀ ਮਾਤਾ ਨੂੰ ਛੁੱਡਾਉਣ ਲੱਗੀ ਤਾਂ ਦੋਸ਼ੀ ਨੇ ਮੁਦੈਲਾ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਮੁਦੈਲਾ ਨੂੰ ਇਲਾਜ ਲਈ ਸਿਵਲ ਹਸਪਤਾਲ ਢੁੱਡੀਕੇ ਵਿਖੇ ਦਾਖਲ ਕਰਾਇਆ ਗਿਆ। ਜਿਥੇ ਡਾਕਟਰ ਸਾਹਿਬ ਵੱਲੋਂ ਅੰਡਰ ਐਕਸਰੇ ਰੱਖੀ ਸੱਟ ਦਾ ਨਤੀਜਾ ਗਰੀਵੀਅਸ ਆਉਣ ਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਵਜ੍ਹਾ ਰੰਜਿਸ਼: ਜਮੀਨ ਦੀ ਵੰਡ ਸਬੰਧੀ ਝਗੜਾ। ਸ:ਥ: ਸੁਖਪਾਲ ਸਿੰਘ ਨੇ ਕਿਸ਼ਨ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਮਹਿਣਾ ਜਿਲ੍ਹਾ ਮੋਗਾ ਤੇ 64/09-07-2021 ਅ/ਧ 323,325 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 1000 ਨਸ਼ੀਲੀਆਂ ਗੋਲੀਆਂ ਮਾਰਕਾਾ ਟਰਾਂਮਾਡੋਲ 100 ਐਸ.ਆਰ ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਦਿਲਬਾਗ ਸਿੰਘ ਨੇ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੁੱਟਰ ਕਲਾਂ ਜਿਲ੍ਹਾ ਮੋਗਾ ਤੇ 92/09-07-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਹੀਰ ਸੋਂਫੀ ਬ੍ਰਾਂਮਦ ਕਰ ਲਈ ਗਈ। ਸ:ਥ: ਨਾਹਰ ਸਿੰਘ ਨੇ ਕੁਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬੁੱਟਰ ਕਲਾਂ ਜਿਲ੍ਹਾ ਮੋਗਾ ਤੇ 91/09-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਪਾਸੋਂ 9 ਬੋਤਲਾਂ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਰਸ਼ਪਾਲ ਸਿੰਘ ਨੇ ਗੁਰਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਢੋਲੇਵਾਲਾ ਜਿਲ੍ਹਾ ਮੋਗਾ ਤੇ 125/09-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਸ਼ੱਕ ਦੇ ਅਧਾਰ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 9 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਪਿੱਪਲ ਸਿੰਘ ਨੇ ਹਰਪ੍ਰੀਤ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਸਿੰਘਾਂਵਾਲਾ ਜਿਲ੍ਹਾ ਮੋਗਾ ਤੇ 147/09-07-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









