ਫਰੀਦਕੋਟ:- ਪੰਜਾਬ ਪੁਲਿਸ ਵਲੋਂ ਗੈਂਗਸਟਰਾਂ ਖਿਲਾਫ ਚਲਾਈ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਫਰੀਦਕੋਟ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਮਨਪ੍ਰੀਤ ਸਿੰਘ ਮਨੀ ਅਤੇ ਉਸਦੇ ਇਕ ਸਾਥੀ ਨੂੰ 9 ਐਮ.ਐਮ. ਵਿਦੇਸ਼ੀ ਪਿਸਟਲ ਸਮੇਤ ਕਾਬੂ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਉਕਤ ਮਨਦੀਪ ਸਿੰਘ ਉਰਫ ਮਨੀ ਦੀ ਪਿਛਲੇ ਦਿਨੀਂ ਕੋਟਪੂਰਾ ਵਿੱਚ ਹੋਈ ਇੱਕ ਗੈਂਗਵਾਰ ਵਿੱਚ ਵੀ ਸ਼ਮੂਲੀਅਤ ਪਾਈ ਗਈ ਸੀ।
ਐਸਪੀ. ਬਾਲ ਕ੍ਰਿਸ਼ਨ ਸਿੰਗਲਾ ਨੇ ਵਿਸ਼ੇਸ਼ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਸੀ.ਆਈ.ਏ. ਸਟਾਫ ਫਰੀਦਕੋਟ ਨੇ ਇਕ ਨਾਕੇਬੰਦੀ ਦੌਰਾਨ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਹਨਾਂ ਪਾਸੋਂ ਇਕ ਵਿਦੇਸ਼ੀ ਪਿਸਟਲ ਅਤੇ ਕੁਝ ਜਿੰਦਾ ਕਾਰਤੂਸ 9ਮਮ ਮਿਲੇ। ਉਹਨਾਂ ਦੱਸਿਆ ਕਿ ਜਦ ਇਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਵਿਚੋਂ ਇਕ ਲਾਰੈਂਸ ਬਿਸ਼ਨੋਈ ਗਰੁੱਪ ਦਾ ਗੈਂਗਸਟਰ ਮਨਦੀਪ ਉਰਫ ਮਨੀ ਚਹਿਲ ਸੀ ਜਿਸ ਨੂੰ ਸਾਥੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਉਹਨਾਂ ਦੱਸਿਆ ਕਿ ਮਨਦੀਪ ਉਰਫ ਮਨੀ ਚਹਿਲ ਫਰੀਦਕੋਟ ਪੁਲਿਸ ਨੇ ਕੁਝ ਦਿਨ ਪਹਿਲਾਂ ਕੋਟਕਪੂਰਾ ਵਿਚ ਹੋਈ ਇਕ ਗੈਂਗਵਾਰ ਵਿਚ ਵੀ ਲੋੜੀਂਦਾ ਸੀ ਜਿਸ ਨੂੰ ਇਨ੍ਹਾਂ ਵੱਲੋਂ ਗੋਲਡੀ ਬਰਾੜ ਜੋ ਕੇ ਵਿਦੇਸ਼ ਵਿਚ ਬੈਠਾ ਹੈ, ਦੇ ਇਸ਼ਾਰੇ ਉਤੇ ਕੋਟਕਪੂਰਾ ਦੇ ਰਵੇਲ ਸਿੰਘ ਦੀ ਹੱਤਿਆ ਕਰਨ ਲਈ ਇਹ ਕੋਰੋਲਾ ਗੱਡੀ ਉਤੇ ਆਇਆ ਸੀ ਪਰ ਘਟਨਾ ਨੂੰ ਅੰਜਾਮ ਇਸ ਦੇ ਦੋ ਸਾਥੀਆਂ ਵੱਲੋਂ ਦਿੱਤਾ ਗਿਆ ਸੀ ਅਤੇ ਆਪ ਇਹ ਗੱਡੀ ਰਾਹੀਂ ਮੁਕਤਸਰ ਸਾਹਿਬ ਨੂੰ ਨਿਕਲ ਗਿਆ ਸੀ।
ਉਹਨਾਂ ਦੱਸਿਆ ਕਿ ਦੋਹਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।
PUNJAB




INDIA








WORLD










