ਚੰਡੀਗੜ੍ਹ :- ਪਿਛਲੀ ਦਿਨੀਂ ਅਕਾਲੀ ਦਲ ਦੇ ਯੂਥ ਆਗੂ ਵਿੱਕੀ ਮਿਡੂ ਖੇੜਾ ਦਾ ਗੈਂਗਸਟਰ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਉਸ ਤੋਂ ਬਾਅਦ ਅਕਾਲੀ ਦਲ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਹੈ । ਅੱਜ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੀ ਲਾਅ ਐਂਡ ਔਰਡਰ ਦੀ ਸਥਿਤੀ ਨੂੰ ਲੈ ਕੇ ਪੁਲਿਸ ਤੇ ਸਵਾਲ ਚੱਕੇ ਹੈ ਰੰਧਾਵਾਂ ਨੇ ਪੁਲਿਸ ਦਾ ਸਕ੍ਰਊ ਕੱਸਣ ਦੀ ਗੱਲ ਆਖੀ ਹੈ । ਰੰਧਾਵਾਂ ਨੇ ਆਖਿਆ ਇਹ ਕਤਲ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਪਰ ਜਦੋਂ ਮੈ ਬੋਲਦਾ ਤਾਂ ਮੁੱਖ ਮੰਤਰੀ ਨਰਾਜ਼ ਹੋ ਜਾਂਦੇ ਮੰਤਰੀ ਨੇ ਆਖਿਆ ਜਿਥੇ ਵਾਰਦਾਤ ਹੋਈ ਹੈ ਉਥੋਂ ਦੇ ਸਾਰੇ ਅਫਸਰਾਂ ਤੇ ਐਕਸ਼ਨ ਹੋਣਾ ਚਾਹੀਦਾ
ਯੂਥ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਸਬੰਧੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜਿਸ ਜੱਗੂ ਭਗਵਾਨੀਆ ਦਾ ਜ਼ਿਕਰ ਅਕਾਲੀ ਦਲ ਦਾ ਪ੍ਰਧਾਨ ਕਰ ਰਿਹਾ ਹੈ, ਉਹ ਬੀਤੀ 5 ਜੂਨ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਹੈ ਜਿਹੜੀ ਕਿ ਦਿੱਲੀ ਸਰਕਾਰ ਦੇ ਅਧੀਨ ਆਉਂਦੀ ਹੈ। ਸ. ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤੱਥਾਂ ਨਾਲ ਗੱਲ ਕਰਨ ਦੀ ਬਜਾਏ ਝੂਠ ਬੋਲਣ ਦੀ ਆਦਤ ਅਤੇ ਉਸ ਨੂੰ ਹਰ ਵੇਲੇ ‘ਰੰਧਾਵਾ ਫੋਬੀਆ’ ਹੋਇਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਤਾਂ ਉਨ੍ਹਾਂ ਨੂੰ ਬਿਨਾਂ ਸਿਰ-ਪੈਰ ‘ਤੇ ਦੋਸ਼ ਲਾਉਣ ਦੀ ਬਜਾਏ ਦਿੱਲੀ ਸਰਕਾਰ ਜਾਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਮਾਮਲਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਖੁਦ ਲੋਕ ਸਭਾ ਮੈਂਬਰ ਵੀ ਹਨ ਜਿਸ ਲਈ ਇਸ ਸਬੰਧੀ ਮਾਮਲਾ ਪਾਰਲੀਮੈਂਟ ਵਿੱਚ ਉਠਾਉਣਾ ਚਾਹੀਦਾ ਹੈ।
PUNJAB




INDIA








WORLD










