ਅੰਮ੍ਰਿਤਸਰ 13 ਅਗਸਤ (ਪ.ਪ.) : ਆਜ਼ਾਦੀ ਦਿਹਾੜਾ ਨੇੜੇ ਹੋਣ ਕਰਕੇ ਪੰਜਾਬ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤੇ ਆਏ ਦਿਨ ਦਿਲ ਦਹਿਲਾਉਣ ਵਾਲਿਆਂ ਘਟਨਾਵਾਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਹਨ। ਜਿਥੇ ਕਿ ਪਿਛਲੇ ਦਿਨੀਂ ਮਿਲੇ ਇਕ ਟਿਫਨ ਬੰਬ ਨੇ ਇਲਾਕੇ ਵਿਚ ਸਨਸਨੀ ਫੈਲਾ ਦਿੱਤੀ ਸੀ ਉਥੇ ਹੀ ਹੁਣ ਅੰਮ੍ਰਿਤਸਰ ਵਿਚੋਂ ਮਿਲੇ ਹੈਂਡ ਗਿਰਨੇਡ ਕਾਰਨ ਆਮ ਜਨਤਾ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਬੰਬ ਪੋਸ਼ ਏਰੀਏ ਵਿਚੋਂ ਸਫਾਈ ਕਰਨ ਵਾਲੇ ਕਰਮਚਾਰੀ ਨੂੰ ਮਿਲਿਆ ਅਤੇ ਉਸਨੇ ਮੌਕੇ ਤੇ ਪੁਲਿਸ ਨੂੰ ਇਤਲਾਹ ਦਿੱਤੀ। ਅੰਮ੍ਰਿਤਸਰ ਦੇ ਡੀ.ਸੀ.ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਬੰਬ ਨੁਮਾ ਚੀਜ ਨੂੰ ਬੰਬ ਸੁਕਾਡ ਵਲੋਂ ਨਸ਼ਟ ਕਰ ਦਿੱਤਾ ਜਾਵੇਗਾ।
PUNJAB




INDIA








WORLD










