ਬਾਘਾਪੁਰਾਣਾ 13 ਅਗਸਤ (ਪ.ਪ.) : ਪੰਜਾਬ ਸਰਕਾਰ ਦੁਆਰਾ ਵੱਖ ਵੱਖ ਖੇਤਰਾਂ ਵਿਚ ਚੰਗੀ ਸੇਵਾ ਨਿਭਾ ਰਹੇ ਵੱਖ ਅਧਿਕਾਰੀਆਂ ਨੂੰ ਸਮੇਂ ਸਮੇਂ ਤੇ ਪੁਰਸਕਾਰ ਦਿੱਤੇ ਜਾਂਦੇ ਹਨ। ਅਜਿਹਾ ਹੀ ਪੰਜਾਬ ਸਰਕਾਰ ਵਲੋਂ ਅਵਲ ਦਰਜੇ ਦੀ ਡਿਊਟੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਨ ਕਰਕੇ ਹੋਰ ਉਤਸ਼ਾਹਿਤ ਅਤੇ ਡਿਊਟੀ ਪ੍ਰਤੀ ਹੋਰ ਪ੍ਰੇਰਿਤ ਕਰਨ ਲਈ ਕੀਤਾ ਜਾਂਦਾ ਹੈ, ਜਿਸ ਤਹਿਤ ਮੋਗਾ ਪੁਲਿਸ ਨਾਲ ਸਬੰਧਤ ਡੀ.ਐਸ.ਪੀ. ਜੰਗਜੀਤ ਸਿੰਘ ਰੰਧਾਵਾ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਮੈਡਲ ਫਾਰ ਆਊਟਸਟੈਂਡਿੰਗ ਡੀਵੋਸ਼ਨ ਟੁ ਡਿਊਟੀ ਨਾਲ 15 ਅਗਸਤ ਨੂੰ ਅੰਮ੍ਰਿਤਸਰ ਵਿਖੇ ਸਨਮਾਨ ਕੀਤਾ ਜਾਵੇਗਾ। ਡੀ.ਐਸ.ਪੀ. ਜੰਗਜੀਤ ਸਿੰਘ ਰੰਧਾਵਾ ਵਲੋਂ ਤਨਦੇਹੀ ਨਾਲ ਕੀਤੀ ਗਈ ਡਿਊਟੀ ਅਤੇ ਜਿਲ੍ਹੇ ਵਿਚੋਂ ਵੱਖ ਵੱਖ ਤਰ੍ਹਾਂ ਦੇ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਲੋਕਾਂ ਨੂੰ ਫੜਨ ਵਿਚ ਦਿਖਾਈ ਗਈ ਮੁਸਤੈਦੀ ਦੀ ਬਦੌਲਤ ਹੀ ਪੰਜਾਬ ਸਰਕਾਰ ਦੁਆਰਾ ਇਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਥੇ ਹੀ ਤੁਹਾਨੂੰ ਦੱਸ ਦਈਏ ਕਿ ਡੀ.ਐਸ.ਪੀ. ਜੰਗਜੀਤ ਸਿੰਘ ਰੰਧਾਵਾ ਪਹਿਲਾ ਥਾਣਾ ਬਾਘਾਪੁਰਾਣਾ ਵਿਚ ਵੀ ਬਤੌਰ ਐਸ.ਐਚ.ਓ ਸੇਵਾ ਨਿਭਾ ਚੁੱਕੇ ਹਨ ਤੇ ਉਨ੍ਹਾਂ ਦੀ ਉਕਤ ਸਨਮਾਨ ਲਈ ਨਿਯੁਕਤੀ ਕਾਰਨ ਮੋਗਾ ਪੁਲਿਸ ਦਾ ਮਨੋਬਲ ਹੋਰ ਉਚਾ ਹੋ ਗਿਆ ਹੈ।
PUNJAB




INDIA








WORLD










