ਖੰਨਾ:- ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਲਾਏ ਗਏ ਇਲੈਕਟ੍ਰਾਨਿਕ ਬੋਰਡ ਨੂੰ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਹੈਕ ਕਰਕੇ ਉਸ ਬੋਰਡ ਵਿੱਚ ਭੱਦੇ ਸ਼ਬਦ ਲਿਖ ਦਿੱਤੇ ਸੀ । ਉਸ ਤੋਂ ਬਾਅਦ ਸਥਾਨਿਕ ਪੁਲਿਸ ਵੱਲੋਂ ਲਗਾਤਾਰ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਸੀ । ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਉਨ੍ਹਾਂ ਦੋ ਲੋਕਾਂ ਨੂੰ ਕਾਬੂ ਕਰ ਲਿਆ ਹੈ ।ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ ਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇੰਟੈਲੀਜੈਂਸ ਬਿਊਰੋ ਅਤੇ ਟੈਕਨੀਕਲ ਦੀ ਟੀਮਾਂ ਦੀ ਸਹਾਇਤਾ ਨਾਲ ਫੜ ਗਏ ਦੋ ਵਿਅਕਤੀ ਜਿਨ੍ਹਾਂ ਦਾ ਨਾਮ ਕੁਨਾਲ, ਤੇ ਦੂਜੇ ਦਾ ਨਾਮ ਯੋਗੇਸ਼ ਹੈ। ਇਹ ਦੋਨੇ ਐਲਸੀਡੀ ਦਾ ਕੰਮ ਕਰਦੇ ਹੈ ਤੇ ਟੈਕਨਾਲੋਜੀ ਵਿੱਚ ਮਾਹਿਰ ਹੈ । ਜਿਸ ਸਮੇਂ ਇੰਨਾ ਨੇ ਬੋਰਡ ਵਿੱਚ ਸ਼ਰਾਰਤ ਕੀਤੀ ਉਸ ਟਾਈਮ ਇਹ ਕਸੋਲੀ ਤੋਂ ਸਾਈਨ ਬੋਰਡ ਲੱਗਾਅ ਕੇ ਆਏ ਸੀ ਤੇ ਰਸਤੇ ਵਿੱਚ ਆਉਂਦੇ ਕਰੀਬ 12 ਵਜੇ ਲਿਬੜਾ ਢਾਬੇ ਤੇ ਰੋਟੀ ਖਾਣ ਲਈ ਰੁੱਕੇ ਸੀ । ਤੇ ਇੰਨਾ ਦੋਨਾਂ ਨੇ ਸੜਕ ਤੇ ਲੱਗੇ ਐਲਸੀਡੀ ਬੋਰਡ ਨੂੰ ਹੈਕ ਕਰਕੇ ਉਸ ਦਾ ਸਾਰਾ ਡਾਟਾ ਨਸ਼ਟ ਕਰਕੇ ਉਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਭੱਦੇ ਸ਼ਬਦ ਲਿਖ ਦਿੱਤੇ । ਫਿਲਹਾਲ ਪੁਲਿਸ ਨੇ ਇਹਨਾਂ ਦੋਨਾਂ ਉਪਰ ਪਰਚਾ ਦਰਜ ਕਰ ਦਿੱਤਾ ਤੇ ਮੁਢਲੀ ਪੁੱਛਗਿੱਛ ਦੌਰਾਨ ਸਾਰਾ ਮਾਮਲਾ ਸਾਫ ਹੋ ਗਿਆ ਹੈ ਤੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕੇ ਹੋਰ ਵੀ ਇਸ ਕੇਸ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ
PUNJAB




INDIA








WORLD










