ਬਾਘਾਪੁਰਾਣਾ 15 ਅਗਸਤ (ਪ.ਪ.) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਜਾਦੀ ਦਿਵਸ ਤੇ ਅੰਮ੍ਰਿਤਸਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਪਹੁੰਚੇ ਜਿਸ ਵੇਲੇ ਉਨ੍ਹਾਂ ਦੁਆਰਾ ਆਪਣੀ ਡਿਊਟੀ ਪ੍ਰਤੀ ਅਨੁਸ਼ਾਸਿਤ ਅਤੇ ਬਹਾਦਰੀ ਦਾ ਰੁਤਬਾ ਰੱਖਣ ਵਾਲੇ ਪੁਲਿਸ ਅਫਸਰਾਂ ਦਾ ਸਨਮਾਨ ਕੀਤਾ। ਸਨਮਾਨਿਤ ਹੋਏ ਅਫਸਰਾਂ ਵਿਚ ਜਿਲ੍ਹਾ ਮੋਗਾ ਵਿਚ ਤਾਇਨਾਤ ਡੀ. ਐਸ.ਪੀ ਜੰਗਜੀਤ ਸਿੰਘ ਰੰਧਾਵਾ ਦਾ ਵੀ ਨਾਮ ਸ਼ਾਮਿਲ ਰਿਹਾ ਤੇ ਉਨ੍ਹਾਂ ਨੂੰ ਮੁੱਖ ਮੰਤਰੀ ਵਲੋਂ ਮੈਡਲ ਫਾਰ ਆਊਟਸਟੈਂਡਿੰਗ ਡੀਵੋਸ਼ਨ ਟੁ ਡਿਊਟੀ ਨਾਲ ਸਨਮਾਨਿਤ ਕੀਤਾ। ਕੈਪਟਨ ਨੇ ਆਪਣੇ ਭਾਸ਼ਣ ਦੌਰਾਨ ਸਮੁੱਚੇ ਪੁਲਿਸ ਮਹਿਕਮੇ ਨੂੰ ਵਧਾਈ ਦਿੱਤੀ ਅਤੇ ਦੇਸ਼ ਵਿਦੇਸ਼ ਵਿਚ ਬੈਠੇ ਭਾਰਤੀਆਂ ਨੂੰ ਵੀ ਆਜ਼ਾਦੀ ਦਿਹਾੜੇ ਦਿਆਂਨ ਸ਼ੁਭਕਾਮਨਾਵਾਂ ਦਿੱਤੀਆਂ। ਜੰਗਜੀਤ ਰੰਧਾਵਾ ਦੇ ਸਨਮਾਨਿਤ ਹੋਣ ਨਾਲ ਸਮੁੱਚੇ ਜਿਲ੍ਹੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।
PUNJAB




INDIA








WORLD










