ਫਰੀਦਕੋਟ ਜਿਲ੍ਹੇ ਦੇ ਪਿੰਡ ਪਿਪਲੀ ਵਿੱਚ ਦਿਨ ਦਿਹਾੜੇ ਸਿਖਰ ਦੁਪਹਿਰੇ ਲੁਟੇਰਿਆਂ ਵੱਲੋਂ ਘਰ ਵਿੱਚ ਇਕੱਲੀ ਔਰਤ ਨੂੰ ਬੰਦੀ ਬਣਾਅ ਕੇ ਲੁੱਟ ਕੇ ਲੈ ਜਾਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਮੁਤਾਬਿਕ ਪਿੰਡ ਪਿਪਲੀ ਵਿਖੇ ਅੱਜ ਦੁਪਹਿਰ ਵੇਲੇ 2 ਨਕਾਬਪੋਸ਼ ਲੁਟੇਰਿਆਂ ਨੇ ਘਰ ਵਿੱਚ ਇਕੱਲੀ ਔਰਤ ਨੂੰ ਬੰਦੀ ਬਣਾਅ ਕੇ ਕੁੱਟਮਾਰ ਕੀਤੀ ਤੇ ਬੇਹੋਸ਼ੀ ਦੀ ਹਾਲਤ ਚ ਉਸ ਨੂੰ ਬਾਥਰੂਮ ਵਿੱਚ ਬੰਦ ਕਰਕੇ ਤੇ ਉਸ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਤੇ ਘਰ ਵਿੱਚ ਪਏ 15000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ । ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਮੌਕੇ ਪੀੜਤ ਔਰਤ ਦਾ ਪਤੀ ਟੀਚਰ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ । ਉਹ ਘਰ ਵਿੱਚ ਮਜੂਦ ਨਹੀਂ ਸੀ।ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਵੀ ਦੋ -ਤਿੰਨ ਦਿਨ ਪਹਿਲਾਂ ਇੱਕ ਲੜਕਾ ਬੈਂਕ ਦੀ ਕਾਪੀ ਦੇਖਣ ਦੇ ਬਹਾਨੇ ਘਰ ਆਇਆ ਸੀ , ਉਨ੍ਹਾਂ ਨੂੰ ਸ਼ੱਕ ਹੈ ਕਿ ਉਹ ਪਹਿਲਾਂ ਘਰ ਦੀ ਰੇਕੀ ਕਰਕੇ ਗਏ ਸਨ। ਇਸ ਮਾਮਲੇ ‘ਚ ਥਾਣਾ ਸਦਰ ਮੁਖੀ ਪੁਸ਼ਪਿੰਦਰ ਸਿੰਘ ਨੇ ਕਿਹਾ ਕਿ ਪੀੜਿਤਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਵੇਗਾ।
PUNJAB




INDIA








WORLD










