ਚੰਡੀਗੜ੍ਹ 19 ਅਗਸਤ : ਲਗਾਤਾਰ ਖ਼ਬਰਾਂ ਦੀ ਹੈਡਲਾਈਨ ਬਣ ਰਹੇ ਸੁਮੇਧ ਸੈਣੀ ਬੀਤੀ ਰਾਤ ਆਖਿਰ ਵਿਜੀਲੈਂਸ ਅੜਿਕੇ ਚੜ ਹੀ ਗਿਆ। ਮੁਲਤਾਨੀ ਕਾਂਡ ਜਿਹੇ ਕ੍ਰਿਮੀਨਲ ਕੇਸ ਅਤੇ ਕਈ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਲੋੜੀਂਦੇ ਸੁਮੇਧ ਸੈਣੀ ਦੀ ਗ੍ਰਿਫਤਾਰੀ ਆਖਿਰ ਕਾਰ ਇਕ ਨਵੇਂ ਖੁਲ੍ਹੇ ਕੇਸ ਵਿਚ ਹੋਈ ਹੈ। ਸੈਣੀ ਦੁਆਰਾ ਆਪਣੇ ਕਾਰਜਕਾਰ ਦੌਰਾਨ ਨੌਜਵਾਨਾਂ ਨੂੰ ਪੁਲਿਸ ਵਿਚ ਭਾਰਤੀ ਕਰਨ ਲਈ ਮੋਟਾ ਫੰਡ ਲਿਆ ਗਿਆ ਸੀ ਤੇ ਉਸਦੇ ਤਹਿਤ ਵਿਜੀਲੈਂਸ ਨੇ ਸੈਣੀ ਨੂੰ ਗ੍ਰਿਫਤਾਰ ਕੀਤਾ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਹਾਈਕੋਰਟ ਨੇ ਸੈਣੀ ਨੂੰ ਹਦਾਇਤ ਕੀਤੀ ਸੀ ਕਿ ਇਕ ਹਫਤੇ ਦੇ ਵਿਚ ਵਿਚ ਉਹ ਜਾਂਚ ਵਿਚ ਸ਼ਾਮਿਲ ਹੋਵੇ ਤੇ ਬੀਤੀ ਰਾਤ ਉਹ ਜਾਂਚ ਵਿਚ ਜਦ ਸ਼ਾਮਿਲ ਹੋਣ ਲਈ ਗਏ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਪਾ ਲਈ ਗਈ। ਸੁਮੇਧ ਸੈਣੀ ਜ਼ੈੱਡ ਪਲੱਸ ਸੁਰੱਖਿਆ ਕੈਟਾਗਿਰੀ ਵਾਲਾ ਵਿਅਕਤੀ ਸੀ ਤੇ ਪਿੱਛਲੇ ਲੰਬੇ ਸਮੇਂ ਤੋਂ ਪੁਲਿਸ ਤੋਂ ਭੱਜ ਰਿਹਾ ਸੀ।
PUNJAB




INDIA








WORLD










