ਮੋਗਾ :- ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੀਰਾ ਤੋਂ 100 ਦਿਨ ਦੀ ਯਾਤਰਾ ਸ਼ੁਰੂ ਕੀਤੀ ਗਈ ਹੈ । ਜਿਸ ਨੂੰ ਲੈ ਕੇ ਮੋਗਾ ਜਿਲ੍ਹੇ ਦੇ ਸੀਨੀਅਰ ਲੀਡਰ ਜਥੇਦਾਰ ਤੋਤਾ ਸਿੰਘ ਵੀ ਹਲਕੇ ਦੇ ਪਿੰਡਾਂ ਵਿੱਚ ਜਾ ਕੇ 2 ਸਤੰਬਰ ਨੂੰ ਹੋਣ ਵਾਲੀ ਰੈਲੀ ਸਬੰਧੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ । ਜਥੇਦਾਰ ਤੋਤਾ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕੇ ਆਉਣ ਵਾਲੀ 2022 ਵਿਧਾਨ ਸਭਾ ਚੋਣਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਵੇਗਾ ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀ ਕਾਨੂੰਨਾ ਨੂੰ ਲੈ ਕੇ ਭਾਜਪਾ ਦੇ ਬਹੁਤ ਸਾਰੇ ਲੀਡਰ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹੈ ਅਤੇ ਦੂਸਰੀਆਂ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ । ਜਥੇਦਾਰ ਨੇ ਦੱਸਿਆ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ ਕਿਉਂਕਿ ਜੋਸ਼ੀ ਦਾ ਆਪਣੇ ਹਲਕੇ ਵਿੱਚ ਬਹੁਤ ਆਧਾਰ ਹੈ। ਜਦੋਂ ਪੱਤਰਕਾਰਾਂ ਨੇ ਬੀਜੇਪੀ ਦੇ ਕਿਹੜੇ ਆਗੂ ਸ਼ਾਮਲ ਹੋ ਸਕਦੇ ਪੁਛਿਆ ਗਿਆ ਤਾਂ ਜਥੇਦਾਰ ਨੇ ਆਖਿਆ ਕੇ ਸ਼ਾਮਲ ਹੋਣ ਵਾਲਿਆਂ ਆਗੂਆਂ ਦੇ ਨਾਮ ਅਜੇ ਜਨਤਕ ਨਹੀਂ ਕਰ ਸਕਦੇ ।ਤੁਹਾਨੂੰ ਦੱਸਿਆ ਦੇਈਏ ਕੇ ਜਥੇਦਾਰ ਤੋਤਾ ਸਿੰਘ ਵੱਲੋਂ ਰੈਲੀ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਲੋਕ ਵੱਡੀ ਗਿਣਤੀ ਪਹੁੰਚ ਰਹੇ ਹਨ ਤੇ ਵੱਡੇ ਇਕੱਠ ਲੈ ਕੇ ਰੈਲੀ ਵਿੱਚ ਪਹੁੰਚਣ ਦਾ ਵਿਸ਼ਵਾਸ ਦੇ ਰਹੇ ਹਨ
PUNJAB




INDIA








WORLD










