ਬਾਘਾਪੁਰਾਣਾ (ਪ.ਪ.) :- ਆਮ ਆਦਮੀ ਪਾਰਟੀ ਨੂੰ ਅੱਜ ਉਸ ਵੇਲੇ ਵੱਡਾ ਬਲ ਮਿਲਦਾ ਦਿਖਾਈ ਦਿੱਤਾ ਜਦ ਹਲਕਾ ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਸੁਖਾਨੰਦ ਵਿਚੋਂ ਹਲਕਾ ਇੰਚਾਰਜ ਅਮ੍ਰਿਤਪਾਲ ਸਿੱਧੂ ਦੇ ਸਮਰਥਨ ਵਿਚ ਪੂਰਾ ਪਿੰਡ ਹੀ ਉਤਰ ਆਇਆ, ਪਹੁੰਚੇ ਹੋਏ ਲੋਕਾਂ ਦੀ ਸੰਖਿਆ ਐਨੀ ਜਿਆਦਾ ਸੀ ਕਿ ਬੈਠਣ ਤੱਕ ਲਈ ਜਗ੍ਹਾ ਘੱਟ ਗਈ। ਮੀਡੀਆ ਨੂੰ ਜਾਣਕਾਰੀ ਦਿੰਦਿਆ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਉਨ੍ਹਾਂ ਦੇ ਨਿੱਕੇ ਜਿਹੇ ਸੱਦੇ ਸਮੁੱਚੇ ਪਿੰਡ ਵਿਚੋਂ ਆ ਕੇ ਲੋਕਾਂ ਨੇ ਉਨ੍ਹਾਂ ਦਾ ਏਜੰਡਾ ਸੁਣਿਆ ਅਤੇ ਮੋਢੇ ਨਾਲ ਮੋਢਾ ਜੋੜਕੇ ਤੁਰਨ ਦਾ ਵਿਸ਼ਵਾਸ ਦਵਾਇਆ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੁਆਰਾ ਫਰੀ ਬਿਜਲੀ ਦੇ ਕੀਤੇ ਗਏ ਵਾਅਦੇ ਕਰਕੇ ਪੰਜਾਬ ਦੇ ਹਰੇਕ ਵਿਅਕਤੀ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਪੁਰਾਤਨ ਰਾਜਸੀ ਪਾਰਟੀਆਂ ਦੇ ਦਾਅਵਿਆਂ ਤੋਂ ਇਸ ਕਦਰ ਅੱਕ ਚੁੱਕੇ ਹਨ ਜਿਸਦਾ ਨਤੀਜਾ ਅਗਾਮੀ ਚੋਣਾਂ ਵਿਚ ਜਰੂਰ ਦੇਖਣ ਨੂੰ ਮਿਲੇਗਾ। ਉਨ੍ਹਾਂ ਲੋਕਾਂ ਦੁਆਰਾ ਦਿੱਤੇ ਸਤਿਕਾਰ ਲਈ ਧੰਨਵਾਦ ਕੀਤਾ ਅਤੇ ਹਲਕਾ ਬਾਘਾਪੁਰਾਣਾ ਵਿਚੋਂ ਸੀਟ ਨੂੰ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਪਾਉਣ ਦਾ ਵਾਅਦਾ ਕੀਤਾ। ਦੂਜੇ ਪਾਸੇ ਜੇਕਰ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਅਮ੍ਰਿਤਪਾਲ ਸੁਖਾਨੰਦ ਦੁਆਰਾ ਪਿੰਡ ਸੁਖਾਨੰਦ ਵਿਚ ਕੀਤੇ ਗਏ ਵੱਡੇ ਇਕੱਠ ਨੇ ਕਿਤੇ ਨਾ ਕਿਤੇ ਹੋਰਨਾਂ ਸਿਆਸੀ ਪਾਰਟੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਆਉਣ ਵਾਲੀਆਂ ਅਗਾਮੀ ਚੋਣਾਂ ਵਿਚ ਕਿਸਦਾ ਪਲੜਾ ਭਾਰੀ ਰਹਿੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ।
PUNJAB




INDIA








WORLD










