ਦੇਸ਼ ਵਿੱਚ ਚੱਲ ਰਹੇ ਕਿਸਾਨ ਅਦਲੋਨ ਕਾਰਨ ਜਿਥੇ ਬੀਜੇਪੀ ਦਾ ਸਖਤ ਵਿਰੋਧ ਹੋ ਰਿਹਾ ਹੈ । ਉਥੇ ਹੀ ਪੰਜਾਬ ਵਿੱਚ ਸਿਆਸੀ ਪਾਰਟੀਆਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ । ਅੱਜ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਸੀ ਜਿਥੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਪਹੁੰਚਣਾ ਸੀ ।ਤੇ ਇਸ ਬਰਸੀ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਸ਼ੇਸ਼ ਤੌਰ ਤੇ ਪਹੁੰਚਣਾ ਸੀ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕੇ ਕਿਸਾਨ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਸਖਤ ਵਿਰੋਧ ਕਰ ਸਕਦੀਆਂ ਹਨ । ਜਿਸ ਤੋਂ ਬਾਅਦ ਸੁਖਬੀਰ ਬਾਦਲ ਨੇ ਆਪਣਾ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਇਸ ਤੋਂ ਪਹਿਲਾਂ ਬਰਸੀ ਸਮਾਗਮ ਵਿੱਚ ਪੰਜਾਬ ਦੇ ਮੰਤਰੀ ਵਿਜੇਇੰਦਰ ਸਿੰਗਲਾ ਅਤੇ ਸਾਧੂ ਸਿੰਘ ਧਰਮਸੋਤ ਵੀ ਪਹੁੰਚ ਚੁੱਕੇ ਸਨ। ਤੇ ਕਾਂਗਰਸੀ ਮੰਤਰੀਆਂ ਦਾ ਕਿਸਾਨਾਂ ਵੱਲੋਂ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਗਿਆ। ਕਿਸਾਨ ਇੰਨੇ ਗੁੱਸੇ ਵਿੱਚ ਸੀ ਕਿ ਉਹ ਵੱਡੀ ਤਾਦਾਦ ’ਚ ਅਨਾਜ ਮੰਡੀ ਕੋਲ ਪੁੱਜ ਗਏ। ਉਨ੍ਹਾਂ ਨੂੰ ਪੁਲਿਸ ਨੇ ਸਖਤ ਨਾਕੇਬੰਦੀ ਕਰਕੇ ਰੋਕ ਲਿਆ ਪਰ ਕਿਸਾਨ ਪੁਲਿਸ ਦੀ ਨਾਕਾਬੰਦੀ ਉਖਾੜ ਕੇ ਅਨਾਜ ਮੰਡੀ ’ਚ ਪੁੱਜ ਗਏ। ਪ੍ਰੋਗਰਾਮ ਖਤਮ ਹੁੰਦਿਆਂ ਜਿਉਂ ਹੀ ਮੰਤਰੀ ਗੱਡੀਆਂ ’ਚ ਬੈਠ ਕੇ ਜਾਣ ਵਾਲੇ ਸਨ ਤਾਂ ਕਿਸਾਨ ਗੱਡੀਆਂ ਦੇ ਪਿੱਛੇ ਪੈ ਗਏ ਤੇ ਦੂਰ ਤੱਕ ਗੱਡੀਆਂ ਦਾ ਪਿੱਛਾ ਕੀਤਾ। ਇਸੇ ਦੌਰਾਨ ਪੁਲਿਸ ਬੇਬੱਸ ਨਜ਼ਰ ਆਈ। ਗੱਡੀਆਂ ਭਜਾਉਣ ਕਰਕੇ ਮੰਤਰੀ ਨਿਕਲ ਗਏ। ਕਿਸਾਨ ਸਟੇਜ ਦੇ ਨਜ਼ਦੀਕ ਪੁੱਜ ਗਏ ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
PUNJAB




INDIA








WORLD










