ਅਫਗਾਨਿਸਤਾਨ ‘ਚ ਤਾਲਿਬਾਨ ਦੇ ਕਬਜੇ ਤੋਂ ਬਾਦ ਭਾਰਤ ‘ਚ ਉਸ ਦੇ ਸਮਰਥਕਾਂ ਖਿਲਾਫ ਕਾਰਵਾਈ ਹੋ ਰਹੀ ਹੈ। ਦਰਅਸਲ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਕੇ ਤਾਲਿਬਾਨ ਦੀ ਕਾਰਵਾਈ ਨੂੰ ਸਹੀ ਠਹਿਰਾਉਣ ਵਾਲੇ ਕਈ ਲੋਕਾਂ ਖਿਲਾਫ ਪੁਲਿਸ ਨੇ ਕਾਰਵਾਈ ਵਿੱਢੀ ਹੈ। ਇਕੱਲੇ ਆਸਾਮ ‘ਚੋਂ ਹੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 15 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਇਹ ਸਾਰੇ ਲੋਕ ਤਾਲਿਬਾਨ ਦੀਆਂ ਕਾਰਵਾਈਆਂ ਨੂੰ ਸਹੀ ਠਹਿਰਾਉਂਦੇ ਹੋਏ ਜਿੱਤ ਦੀ ਪੋਸਟਾਂ ਪਾ ਰਹੇ ਸਨ। ਇਹ ਗ੍ਰਿਫਤਾਰੀਆਂ ਸ਼ੁੱਕਰਵਾਰ ਰਾਤ ਤੋਂ ਆਰੰਭ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਆਈਟੀ ਐਕਟ ਅਤੇ ਸੀਆਰਪੀਸੀ ਦੀਆਂ ਵੱਖ -ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਸਾਮ ਪੁਲਿਸ ਦੇ ਮੁਤਾਬਕ ਅਜਿਹੇ ਲੋਕਾਂ ਉੱਪਰ ਵਿਸੇਸ਼ ਨਿਗ੍ਹਾ ਰੱਖੀ ਜਾ ਰਹੀ ਹੈ ਜੋ ਤਾਲਿਬਾਨ ਦੇ ਹੱਕ ਵਿੱਚ ਭੁਗਤ ਰਹੇ ਹਨ। ਆਸਾਮ ਪੁਲਿਸ ਨੇ ਦੱਸਿਆ ਕਿ ਦਾਰੰਗ, ਕਚਾਰ, ਹੈਲਾਕੰਡੀ, ਦੱਖਣੀ ਸਲਮਾਰਾ, ਗੋਲਪਾਰਾ ਅਤੇ ਹੋਜਾਈ ਜ਼ਿਲ੍ਹਿਆਂ ਵਿੱਚੋਂ ਇੱਕ -ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
PUNJAB




INDIA








WORLD










