ਥਾਣਾ ਸਿਟੀ ਸਾਊਥ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਰੇਹੜੀ ਪਰ ਜਾ ਰਿਹਾ ਸੀ ਤਾਂ ਦੋਸ਼ੀ ਆਪਣੀ ਬਲੈਰੋ ਗੱਡੀ ਨੰਬਰੀ ਪੀ ਬੀ 04 ਏ ਬੀ 6592 ਪਰ ਬੜੀ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਸ ਵਿੱਚ ਮਾਰੀ ਜਿਸ ਨਾਲ ਮੁਦਈ ਭੋਲਾ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਗਿਆ।ਮੁਦਈ ਦੀ ਰੇਹੜੀ ਟੁੱਟ ਭੱਜ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ। ਐਸ ਆਈ ਬਲਵਿੰਦਰ ਸਿੰਘ ਨੇ ਮੰਗਾ ਸਿੰਘ ਪੁੱਤਰ ਨਾਮਾਲੂਮ ਵਾਸੀ ਸਾਧਾਂਵਾਲੀ ਬਸਤੀ ਮੋਗਾ ਤੇ 209/23-08-2021 ਅ/ਧ 279/337/338/427 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਰੇਤਾ ਦੀ ਪ੍ਰਇਮ ਵੀਜ ਕੰਪਨੀ ਵਿੱਚ ਚੋਕੀਦਾਰ ਦੀ ਨੌਕਰੀ ਕਰਦਾ ਸੀ ਤਾਂ ਉਕਤਾਨ ਦੋਸ਼ੀਆਨ ਆਪਣੇ ਸਵਰਾਜ ਟਰੈਕਟਰ ਟਰਾਲੀ ਪਰ ਧੱਕੇ ਨਾਲ ਰੇਤਾ ਭਰਨ ਲੱਗ ਪਏ। ਜਦ ਮੁਦਈ ਨੇ ਉਹਨਾਂ ਨੂੰ ਰੋਕਿਆ ਤਾਂ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਦੀ ਬੇਲਚਾ, ਲੋਹੇ ਦੇ ਖੰਡੇ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ।ਜਿਸਤੇ ਦੋਸ਼ੀਆਨ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬੂਟਾ ਸਿੰਘ ਨੇ 1.ਗੁਰਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੈਦ ਜਲਾਲਪੁਰ 2.ਮੇਜਰ ਸਿੰਘ 3. ਗੁਰਜੰਟ ਸਿੰਘ ਪੁਤਰਾਨ ਸੋਨ ਸਿੰਘ 4.ਲਖਵਿੰਦਰ ਸਿੰਘ 5.ਗੁਰਦੀਪ ਸਿੰਘ ਉਰਫ ਦੀਪਾ ਪੁੱਤਰਾਨ ਜੰਗੀਰ ਸਿੰਘ ਵਾਸੀਆਨ ਸੈਦ ਜਲਾਲਪੁਰ ਤੇ 168/23-08-2021 ਅ/ਧ 323/324/148/149 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਇਹ ਮਕੁੱਦਮਾ ਦ/ਨੰਬਰੀ 371 ਪੀ ਸੀ 4/19 ਮਿਤੀ 27-03-2019 ਬਾਅਦ ਪੜਤਾਲ ਐਸ ਪੀ ਸਥਾਨਿਕ ਮੋਗਾ ਬਾਅਦ ਰਾਇ ਡੀ.ਏ ਲੀਗਲ ਮੋਗਾ ਬਾਹੁਕਮ ਐਸ ਐਸ ਪੀ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਇੱਕ ਸਕਾਰਪੀਓ ਗੱਡੀ ਨੰਬਰੀ ਪੀ ਬੀ 11 ਵੀ 0100 ਜੋ ਐਕਸੀਡੈਟ ਮੁੱਕਦਮੇ ਵਿੱਚ ਲੋੜੀਦੀ ਸੀ ਜਿਸਤੇ ਲੋਨ ਵੀ ਚੱਲ ਰਿਹਾ ਸੀ। ਦੋਸ਼ੀਆਂ ਨੇ ਆਪਸੀ ਸਾਜਬਾਜ ਹੋ ਕੇ ਦਰਖਾਸਤੀ ਰਣਜੀਤ ਸਿੰਘ ਨੂੰ ਧੋਖੇ ਵਿੱਚ ਰੱਖ ਕੇ 6 ਲੱਖ 70 ਹਜਾਰ ਰੁਪਏ ਦੀ ਵੇਚ ਦਿੱਤੀ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਦਿਲਜੀਤ ਸਿੰਘ ਨੇ 1.ਸਾਰਜ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਦੋਲੇਵਾਲਾ 2.ਤਜਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬੜਾ ਪਿੰਡ ਜਲੰਧਰ 3.ਮਨਪ੍ਰੀਤ ਸਿੰਘ ਉਰਫ ਮੋਨੂੰ ਪੁੱਤਰ ਬਲਵਿੰਦਰ ਸਿੰਘ ਵਾਸੀ ਗਿੱਲ ਨਗਰ ਮੋਗਾ 4.ਲਖਵੀਰ ਸਿੰਘ ਕਰੈਡਿਟ ਮਨੈਜਰ ਪੁੱਤਰ ਇੰਦਰ ਸਿੰਘ ਵਾਸੀ ਗਿੱਲ ਨਗਰ ਮੋਗਾ ਤੇ 141/23-08-2021 ਅ/ਧ 420/465/120ਬੀ ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬੱਧਨੀ ਕਲਾਂ
ਦਰਖਾਸਤੀ ਮਨਜੀਤ ਕੌਰ ਵੱਲੋ ਮਾਨਯੋਗ ਹਾਈਕੋਰਟ ਵਿੱਚ ਇੱਕ ਰਿੱਟ ਨੰਬਰੀ 2197 ਆਫ 2021 ਪਾਈ ਸੀ ਜਿਸ ਵਿੱਚ ਉਸਨੇ ਕਿਹਾ ਸੀ ਕਿ ਥਾਣਾ ਇੰਚਾਰਜ ਬੱਧਨੀ ਕਲਾਂ ਐਸ ਆਈ ਕਰਮਜੀਤ ਸਿੰਘ,ਸ:ਥ:ਜਸਵੰਤ ਰਾਏ, ਗੰਨਮੈਨ ਪਵਨ ਕੁਮਾਰ ਅਤੇ ਇਕ ਨਾਮਾਲੂਮ ਮਹਿਲਾ ਸਿਪਾਹੀ ਨੇ ਉਸਦੀ ਲੜਕੀ ਪਰਮਜੀਤ ਕੌਰ ਅਤੇ ਉਸਦਾ ਜਵਾਈ ਸ਼ਿੰਦਾ ਸਿੰਘ ਨੂੰ ਲਿਆ ਕਿ ਬਿਨਾਂ ਕਿਸੇ ਹੁਕਮ ਦੇ ਨਜਾਇਜ ਹਿਰਾਸਤ ਵਿੱਚ ਰੱਖਿਆ ਹੈ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਸੰਦੀਪ ਸਿੰਘ ਨੇ 1.ਐਸ ਆਈ ਕਰਮਜੀਤ ਸਿੰਘ 455 ਫਿਰੋਜਪੁਰ 2.ਸ:ਥ:ਜਸਵੰਤ ਰਾਏ 492 ਮੋਗਾ 3.ਸਿਪਾਹੀ:ਪਵਨ ਕਮੁਾਰ 579 ਮੋਗਾ 4.ਲੇਡੀ ਸਿਪਾਹੀ ਨਾਮਾਲੂਮ ਤੇ 118/23-08-2021 ਅ/ਧ 342 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਮੋਟਰ ਸਾਇਕਲ ਡੀਲਕਸ ਹੀਰੋ ਨੰਬਰੀ ਪੀ ਬੀ 47ਈ 5775 ਸਮੇਤ ਗ੍ਰਿਫਤਾਰ ਕਰਕੇ ਉਨਾਂ ਪਾਸੋਂ 50 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। ਐਸ ਆਈ ਗੁਰਤੇਜ ਸਿੰਘ ਨੇ ਵਿਸ਼ਾਲ ਸਿੰਘ ਪੁੱਤਰ ਰੋਸ਼ਨ ਸਿੰਘ ਵਾਸੀ ਬਸਤੀ ਮਾਛੀਆਂ ਜੀਰਾ (ਫਿਰੋਜਪੁਰ) ਤੇ 88/23-08-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸਨਾਂ ਪਾਸੋਂ 48 ਬੋਤਲਾਂ ਸ਼ਰਾਬ ਮਾਰਕਾ ਹੀਰ ਸੋਫੀ ਹਰਿਆਣਾ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਹੋਲ:ਰਾਜਾ ਸਿੰਘ ਨੇ ਜਗਸੀਰ ਸਿੰਘ ਉਰਫ ਸੀਰਾ ਪੁੱਤਰ ਭਜਨ ਸਿੰਘ ਵਾਸੀ ਭਾਗੀਕੇ ਤੇ 151/23-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਸਨਾਂ ਪਾਸੋਂ 36 ਬੋਤਲਾਂ ਸ਼ਰਾਬ ਮਾਰਕਾ ਪੰਜਾਬ ਜੁਗਨੀ ਦੀਆਂ ਬ੍ਰਾਂਮਦ ਕੀਤੀਆਂ ਗਈਆਂ। ਸ:ਥ:ਪਰਮਿੰਦਰ ਸਿੰਘ ਨੇ ਵਰੁਣ ਕੁਮਾਰ ਪੁੱਤਰ ਅਨਿਲ ਕੁਮਾਰ ਵਾਸੀ ਗਹਾਲਾ ਪੈਲਿਸ ਮੋਗਾ ਤੇ 210/23-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









