ਥਾਣਾ ਬੱਧਨੀ ਕਲਾਂ
ਮੁਦੈਲਾ ਨੇ ਦਰਜ ਕਰਾਇਆ ਕਿ ਮਿਤੀ 06-06-2021 ਨੂੰ ਜੱਗਬਾਣੀ ਅਖਬਾਰ ਪਰ ਲਕਸ਼ਮੀ ਫਾਇਨਾਸ ਵੱਲੋਂ ਲੋਨ ਸਬੰਧੀ ਇਕ ਇਸ਼ਤਿਹਾਰ ਦਿੱਤਾ ਗਿਆ ਸੀ ਅਤੇ ਜਦ ਮੁਦੈਲਾ ਨੇ ਲੋਨ ਲੈਣ ਲਈ ਇਸ਼ਤਿਹਾਰ ਪਰ ਦਿੱਤੇ ਫੋਨ ਨੰਬਰ ਪਰ ਫੋਨ ਕੀਤਾ ਤਾਂ ਦੋਸ਼ੀਆਂ ਨੇ ਮੁਦੈਲਾ ਨੂੰ ਸਾਜਿਸ਼ ਵਿੱਚ ਫਸਾ ਕੇ ਅਤੇ ਬਾਅਦ ਵਿੱਚ ਡਰਾ ਧਮਕਾ ਕੇ, ਬੈਂਕ ਖਾਤਿਆਂ ਰਾਹੀਂ, ਮੁਦੈਲਾ ਪਾਸੋਂ 13,59,860/- ਰੁਪਏ ਠੱਗ ਲਏ। ਸ:ਥ: ਪ੍ਰੀਤਮ ਸਿੰਘ ਨੇ ਨਾਮਲੂਮ ਵਿਅਕਤੀ ਤੇ 119/25-08-2021 ਅ/ਧ 420, 388, 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੱਤਲੁਜ ਦਰਿਆ ਤੋਂ ਚੋਰੀ ਰੇਤਾ ਭਰ ਕੇ, ਆਪਣੇ ਸਵਰਾਜ 744 ਟਰੈਕਟਰ ਪਿੱਛੇ ਰੇਤਾ ਨਾਲ ਭਰੀ ਟਰਾਲੀ ਪਾ ਕੇ, ਪਿੰਡ ਕਾਵਾਂ ਵੱਲ ਨੂੰ ਆ ਰਿਹਾ ਹੈ। ਜਿਸਤੇ ਦੋਸ਼ੀ ਨੂੰ ਸਮੇਤ ਟਰੈਕਟਰ-ਟਰਾਲੀ (ਲੋਡ ਰੇਤਾ) ਦੇ ਗ੍ਰਿਫਤਾਰ ਕਰ ਲਿਆ ਗਿਆ। ਸ:ਥ: ਸੁਲੱਖਣ ਸਿੰਘ ਨੇ ਗੁਰਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸੈਦ ਜਲਾਲਪੁਰ ਜਿਲ੍ਹਾ ਮੋਗਾ ਤੇ 169/25-08-2021 ਅ/ਧ 379,411 ਭ:ਦ: 21 ਮਾਈਨਿੰਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਮਾਲਸਰ
ਮੁਦੈਲਾ ਨੇ ਦਰਜ ਕਰਾਇਆ ਕਿ ਉਸਦਾ ਪਤੀ ਮੁਖਤਿਆਰ ਸਿੰਘ ਉਮਰ ਕ੍ਰੀਬ: 60 ਸਾਲ ਪਲਟੀਨਾ ਮੋਟਰਸਾਈਕਲ ਪਰ ਸਵਾਰ ਹੋ ਕੇ ਬਠਿੰਡਾ ਤੋਂ ਕੋਟ ਈਸੇ ਖਾਂ ਨੂੰ ਆ ਰਿਹਾ ਸੀ ਤਾਂ ਦੋਸ਼ੀ ਨੇ ਆਪਣੀ ਸਵਿਫਟ ਕਾਰ ਨੰਬਰੀ ਪੀ.ਬੀ-22-ਐਨ-5820 ਤੇਜ ਰਫਤਾਰ ਅਤੇ ਲਾਪ੍ਰਵਾਹੀ ਨਾਲ ਚਲਾ ਕੇ, ਗਲਤ ਸਾਈਡ ਲਿਆ ਕੇ, ਮੁਦੈਲਾ ਦੇ ਪਤੀ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਨਾਲ ਮੁਦੈਲਾ ਦਾ ਪਤੀ ਗੰਭੀਰ ਜਖਮੀ ਹੋ ਗਿਆ ਅਤੇ ੳੇੁਸਦੀ ਮੋਕਾ ਪਰ ਹੀ ਮੌਤ ਹੋ ਗਈ। ਸ:ਥ: ਗੁਰਨਾਇਬ ਸਿੰਘ ਨੇ ਜਸ਼ਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ 16-ਪੀ.ਐਸ. ਤਹਿਸੀਲ ਰਾਈ ਸਿੰਘ ਨਗਰ, ਜਿਲ੍ਹਾ ਗੰਗਾਨਗਰ (ਰਾਜਸਥਾਨ) ਤੇ 89/25-08-2021 ਅ/ਧ 304(ਏ), 279, 337, 338, 427 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਨਸ਼ੀਲੀਆਂ ਮਾਰਕਾ ਏਟੀਜੋਲਮ ਅਤੇ 150 ਨਸ਼ੀਲੀਆਂ ਗੋਲੀਆਂ ਮਾਰਕਾ ਰਾਲੇਨ 0.5 (ਕੁੱਲ:200 ਨਸ਼ੀਲੀਆਂ ਗੋਲੀਆਂ) ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਮੱਘਰ ਸਿੰਘ ਨੇ ਸੁਖਮੰਦਰ ਸਿੰਘ ਉਰਫ ਮੰਦਰ ਪੁੱਤਰ ਭਾਗ ਸਿੰਘ ਵਾਸੀ ਨਿਹਾਲ ਸਿੰਘ ਵਾਲਾ ਤੇ 154/25-08-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਕੋਟ ਈਸੇ ਖਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੇ ਘਰ ਵਿਚੋਂ 25 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ:ਲਖਵੀਰ ਸਿੰਘ ਨੇ ਜੋਗਾ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਤਲਵੰਡੀ ਨੌ ਬਹਾਰ ਜਿਲ੍ਹਾ ਮੋਗਾ ਤੇ 145/25-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋਂ ਇਕ ਚਾਲੂ ਭੱਠੀ, 80 ਲੀਟਰ ਲਾਹਣ ਅਤੇ ਇਕ ਬੋਤਲ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਪਰਮਜੀਤ ਸਿੰਘ ਨੇ 1.ਕਾਕਾ ਸਿੰਘ ਪੁੱਤਰ ਜੰਗੀਰ ਸਿੰਘ 2.ਵੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀਆਨ ਪਿੰਡ ਗੱਜਣਵਾਲਾ ਜਿਲ੍ਹਾ ਮੋਗਾ ਤੇ 187/25-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਘਰ ਵਿਚੋਂ 40 ਲੀਟਰ ਲਾਹਣ ਅਤੇ 10 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਕਰ ਲਈ ਗਈ। ਸ:ਥ: ਜਸਵੰਤ ਸਿੰਘ ਨੇ ਗੁਰਮੀਤ ਸਿੰਘ ਪੁੱਤਰ ਮੱਲ ਸਿੰਘ ਵਾਸੀ ਪਿੰਡ ਲੰਡੇ ਜਿਲ੍ਹਾ ਮੋਗਾ ਤੇ 90/25-08-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









