ਪਿਛਲੇ ਦਿਨੀਂ ਕੈਨੇਡਾ ਵਿੱਚ ਝਰਨੇ ਵਿੱਚ ਪੈਰ ਤਿਲਕ ਜਾਣ ਕਾਰਨ ਦੋ ਵਿਅਕਤੀ ਡਿੱਗ ਪਏ ਸਨ ਤੇ ਉਥੇ ਨੇੜੇ ਹੀ ਪੰਜ ਪੰਜਾਬੀ ਮੁੰਡੇ ਪਾਰਕ ਵਿੱਚ ਹਾਈਕਿੰਗ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਦੋ ਵਿਅਕਤੀਆਂ ਦੇ ਠੰਡੇ ਪਾਣੀ ਵਿੱਚ ਡਿੱਗੇ ਹੋਣ ਦਾ ਪਤਾ ਲੱਗਾ ਤਾਂ ਉਹ ਤਰੰਤ ਉਸ ਜਗਾ ਤੇ ਪਹੁੰਚੇ ਪਰ ਉਥੇ ਦੋ ਵਿਅਕਤੀਆਂ ਨੂੰ ਬਚਾਉਣ ਲਈ ਕੁੱਝ ਵੀ ਨਹੀਂ ਸੀ । ਪਰ ਮੁੰਡਿਆਂ ਨੇ ਆਪਣੀਆਂ ਪੱਗਾਂ ਲਾਹ ਕੇ ਉਨ੍ਹਾਂ ਨੂੰ ਜੋੜ ਕੇ ਉਨ੍ਹਾਂ ਦੋ ਵਿਅਕਤੀਆਂ ਨੂੰ ਬਚਾਉਣ ਲਈ ਖੁਦ ਝਰਨੇ ਵਿੱਚ ਉਤਰ ਕੇ ਠੰਡੇ ਪਾਣੀ ਵਿੱਚ ਡਿੱਗੇ ਦੋ ਲੋਕਾਂ ਨੂੰ ਕੱਢਣ ਵਿੱਚ ਸਫਲਤਾ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਪੂਰੇ ਕੈਨੇਡਾ ਵਿੱਚ ਉਨ੍ਹਾਂ ਪੰਜ ਪੰਜਾਬੀ ਮੁੰਡਿਆਂ ਦੀਆਂ ਤਰੀਫਾਂ ਹੋ ਰਹੀਆਂ ਹਨ। ਜਿਸ ਤੋਂ ਬਾਅਦ ਰਿਜ ਮੀਡੋਅ ਆਰ. ਸੀ. ਐੱਮ. ਪੀ. (ਕੈਨੇਡੀਅਨ ਪੈਸੀਫਿਕ ਪੁਲਿਸ ਸਰਵਿਸ (ਸੀ. ਪੀ. ਪੀ. ਐੱਸ.) ਅਤੇ ਮੈਟਰੋ ਵੈਨਕੂਵਰ ਟਰਾਂਜ਼ਿਟ ਪੁਲਿਸ ਵਿਚਕਾਰ ਇੱਕ ਸੰਯੁਕਤ ਫੋਰਸ ਆਪਰੇਸ਼ਨ) ਵੱਲੋਂ ਉਨ੍ਹਾਂ ਦੇ ਇਸ ਜਾਂਬਾਜ਼ੀ ਭਰੇ ਕਾਰਨਾਮੇ ਲਈ ਇਹ ਸਨਮਾਨ ਦਿੱਤਾ ਗਿਆ। ਇਹ ਜਾਣਕਾਰੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ।