ਪੰਜਾਬ ਵਿੱਚ ਪਿਛਲੇ ਕਈ ਸਾਲਾਂ ਤੋਂ ਨੌਜਵਾਨ ਮੁੰਡੇ ਅਤੇ ਕੁੜੀਆਂ ਪੜਾਈ ਕਰਨ ਲਈ ਲਗਾਤਾਰ ਕੈਨੇਡਾ ਅਤੇ ਹੋਰ ਦੇਸ਼ ਵਿੱਚ ਜਾ ਰਹੇ ਹਨ । ਮੋਗਾ ਜਿਲ੍ਹੇ ਦੇ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਅੰਦਰ ਆਉਂਦੇ ਪਿੰਡ ਰੌਂਤਾ ਦਾ 22 ਸਾਲਾ ਨੌਜਵਾਨ ਹਰਕੰਵਲ ਸਿੰਘ ਉਰਫ ਹਨੀ ਦੋ ਹਫਤੇ ਪਹਿਲਾਂ ਹੀ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਗਿਆ ਸੀ । ਜਿਸ ਦੇ ਭੇਦਭਾਰੇ ਹਾਲਤਾਂ ਵਿੱਚ ਟਰਾਲੇ ਵਿਚੋਂ ਲਾਸ਼ ਮਿਲਣ ਦਾ ਪਤਾ ਲੱਗਾ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ।ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਦੇ ਪਿਤਾ ਸਵਰਨ ਸਿੰਘ ਗਿੱਲ ਨੇ ਦੱਸਿਆ ਕਿ ਉਸ ਦਾ ਬੇਟਾ ਦੋ ਹਫਤੇ ਪਹਿਲਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਵਿਜਟਰ ਵੀਜਾ ਤੇ ਗਿਆ ਸੀ । ਬਰੈਂਪਟਨ ਵਿੱਚ ਆਪਣੇ ਦੋਸਤ ਨਾਲ ਟਰਾਲੇ ਤੇ ਜਾ ਰਿਹਾ ਸੀ ਤਾਂ ਉਸ ਦੀ ਅਚਾਨਕ ਸਿਹਤ ਵਿਗੜ ਗਈ ਤੇ ਉਸ ਦੀ ਟਰਾਲੇ ਵਿੱਚ ਹੀ ਮੌਤ ਹੋ ਗਈ ਤੇ ਉਸ ਦਾ ਦੋਸਤ ਟਰਾਲੇ ਵਿੱਚ ਹੀ ਛੱਡ ਕੇ ਭੱਜ ਗਿਆ । ਉਸ ਤੋਂ ਬਾਅਦ ਕੈਨੇਡਾ ਪੁਲਿਸ ਨੇ ਪੰਪ ਤੇ ਖੜੇ ਟਰਾਲੇ ਵਿਚੋਂ ਹਨੀ ਦੀ ਮ੍ਰਿਤਕ ਦੇਹ ਨੂੰ ਆਪਣੇ ਕਾਬਜ਼ੇ ਲਿਆ ਤੇ ਪੋਸਟਮਾਰਟਮ ਲਈ ਭੇਜਿਆ ।ਦੱਸ ਦੇਈਏ ਬਰੈਂਪਟਨ ਵਿਖੇ ਹਨੀ ਦੀਆਂ ਤਿਨ ਭੈਣਾਂ ਰਹਿ ਰਹੀਆਂ ਹਨ ਤੇ ਇਕੱਲਾ ਹੀ ਭਰਾ ਸੀ
PUNJAB




INDIA








WORLD









