ਪੰਜਾਬ ਦੇ ਮੁੱਖ ਮੰਤਰੀ ਨੇ ਜ਼ਿਲਿਆਂ ਵਿੱਚ ਵਿਕਾਸ ਕਾਰਜਾਂ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਅਤੇ ਆਮ ਲੋਕਾਂ ਤੱਕ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ 14 ਕੈਬਨਿਟ ਮੰਤਰੀ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਸਾਂਝਾ ਕੀਤੀ ਹੈ।ਉਨ੍ਹਾਂ ਲਿਖਿਆ, “ਆਮ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਮਿਲੇ..ਹਰ ਛੋਟੀ-ਵੱਡੀ ਸਮੱਸਿਆ ਦੇ ਨਿਪਟਾਰੇ ਅਤੇ ਨਾਲ ਹੀ ਹਲਕਿਆਂ ‘ਚ ਚੱਲ ਰਹੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣ..ਨਵੇਂ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਲਈ ਸਾਰੇ ਕੈਬਨਿਟ ਦੇ ਸਾਥੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ..”
ਜਾਰੀ ਲਿਸਟ ਮੁਤਾਬਿਕ ਇਸ ਮੰਤਰੀ ਕੋਲ ਇਹ ਜ਼ਿਲ੍ਹਾ
- ਹਰਪਾਲ ਚੀਮਾ-ਪਟਿਆਲਾ
- ਗੁਰਮੀਤ ਸਿੰਘ ਮੀਤ ਹੇਅਰ-ਅੰਮ੍ਰਿਤਸਰ ਤੇ ਤਰਨਤਾਰਨ
- ਡਾ. ਬਲਜੀਤ ਕੌਰ-ਬਠਿੰਡਾ ਤੇ ਮਾਨਸਾ
- ਹਰਭਜਨ ਸਿੰਘ-ਫਿਰੋਜ਼ਪੁਰ ਤੇ ਮੋਗਾ
- ਲਾਲ ਚੰਦ ਕਟਾਰੁਚੱਕ-ਲੁਧਿਆਣਾ
- ਕੁਲਦੀਪ ਸਿੰਘ ਧਾਲੀਵਾਲ-ਗੁਰਦਾਸਪੁਰ ਤੇ ਪਠਾਨਕੋਟ
- ਲਾਲਜੀਤ ਸਿੰਘ ਭੁੱਲਰ-ਸੰਗਰੂਰ
- ਬ੍ਰਮ ਸ਼ੰਕਰ ਜ਼ਿੰਪਾ-ਰੋਪੜ ਤੇ ਐਸ.ਏ.ਐਸ. ਨਗਰ
- ਹਰਜੋਤ ਬੈਂਸ-ਹੁਸ਼ਿਆਰਪੁਰ
- ਅਮਨ ਅਰੋੜਾ-ਸ੍ਰੀ ਫਤਿਹਗੜ੍ਹ ਸਾਹਿਬ ਤੇ ਸ੍ਰੀ ਮੁਕਤਸਰ ਸਾਹਿਬ
- ਡਾ. ਇੰਦਰਬੀਰ ਸਿੰਘ ਨਿੱਜਰ-ਜਲੰਧਰ
- ਫੌਜਾ ਸਿੰਘ-ਫਰੀਦਕੋਟ ਤੇ ਫਜ਼ਿਲਕਾ
- ਚੇਤਨ ਸਿੰਘ ਜੋੜਮਾਜਰਾ-ਬਰਨਾਲਾ ਤੇ ਮਲੇਰਕੋਟਲਾ
- ਅਨਮੋਲ ਗਗਨ ਮਾਨ-ਐਸ.ਬੀ.ਐਸ. ਨਗਰ


PUNJAB




INDIA








WORLD










