ਪੰਜਾਬ ਸਰਕਾਰ ਵੱਲੋਂ ਦਿੱਲੀ ਦੀ ਤਰਜ਼ ਤੇ 75 ਮਹੁੱਲਾ ਕਲੀਨਿਕ ਖੋਲਣ ਲਈ ਪ੍ਰਬੰਧ ਮੁਕੰਮਲ ਕਰ ਲਏ ਹਨ। ਸਰਕਾਰ ਨੇ ਐਲਾਨ ਕੀਤਾ ਹੈ 15 ਅਗਸਤ ਨੂੰ 75 ਮਹੁੱਲਾ ਕਲੀਨਿਕ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਜ਼ੋ ਪੰਜਾਬ ਵਿੱਚ ਮਹੁੱਲਾ ਕਲੀਨਿਕ ਖੋਲਣ ਰਹੇ ਹੈ ਉਨ੍ਹਾਂ ਦੇ ਨਾਮ ਸਰਕਾਰ ਨੇ ਆਪਣੀ ਪਾਰਟੀ ਦੇ ਨਾਮ ਤੇ ਹੀ (ਆਮ ਆਦਮੀ ਕਲੀਨਿਕ) ਦਿੱਤਾ ਹੈ
ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਦੇ ਸਰਕਾਰ ਬਣੀ ਤਾਂ ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ ਤੇ ਉਸੇ ਕੜੀ ਵਿੱਚ ਮਹੁੱਲਾ ਕਲੀਨਿਕ ਖੋਲੇ ਜਾ ਰਹੇ ਹੈ। ਤੁਹਾਨੂੰ ਦੱਸ ਦਈਏ ਕਿ ਜ਼ੋ ਅਕਾਲੀ ਸਰਕਾਰ ਦੌਰਾਨ ਸੇਵਾ ਕੇਂਦਰ ਬਣਾਏ ਗਏ ਸੀ ਉਹ ਕੈਪਟਨ ਸਰਕਾਰ ਵਿੱਚ ਬੰਦ ਹੋ ਗਏ ਸੀ ਉਨ੍ਹਾਂ ਵਿੱਚ ਹੀ ਪੰਜਾਬ ਸਰਕਾਰ ਨੇ ਮਹੁੱਲਾ ਕਲੀਨਿਕ ਖੋਲਣ ਦਾ ਰਹੀ ਹੈ । ਇਹ ਆਮ ਆਦਮੀ ਕਲੀਨਿਕ ਹਰ ਵਿਧਾਨ ਸਭਾ ਹਲਕੇ ਵਿੱਚ ਹੋਵੇਗਾ । ਪਰ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਬਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਹਸਪਤਾਲਾਂ ਨੂੰ ਹੀ ਸਹੀ ਤਰੀਕੇ ਚਲਾਉਣ ਲਈ ਡਾਕਟਰ ਅਤੇ ਦੁਵਾਈਆ ਦਾ ਪ੍ਰਬੰਧ ਮਾਨ ਸਰਕਾਰ ਨੂੰ ਕਰਨਾ ਚਾਹੀਦਾ ਹੈ । ਤਾਂ ਜੋ ਲੋਕ ਦਵਾਈ ਲੈਣ ਲਈ ਸ਼ਹਿਰ ਭੱਜਦੇ ਹੈ ਉਨ੍ਹਾਂ ਸ਼ਹਿਰ ਜਾਣ ਦੀ ਲੋੜ ਨਹੀਂ ਪਵੇਗੀ
PUNJAB




INDIA








WORLD










