ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਅਧੀਨ ਆਉਂਦੇ ਘਰਿੰਡਾ ਹੁਸ਼ਿਆਰ ਨਗਰ ਸੜਕ ਤੇ ਪਿੰਡ ਭਕਨਾ ਖੇਤਾਂ ਵਿੱਚ ਲੁਕੇ ਹੋਏ ਗੈਂਗਸਟਰਾਂ ਦਾ ਪੁਲਿਸ ਨਾਲ ਚਲੇ ਲੰਬੇ ਮੁਕਾਬਲੇ ਦੌਰਾਨ 2 ਦੀ ਮੌਤ ਹੋ ਗਈ ਹੈ । ਮਿਲੀ ਜਾਣਕਾਰੀ ਮੁਤਾਬਕ ਅੱਜ ਪੁਲਿਸ ਨੂੰ ਪਿਡ ਭਕਨਾ ਦੇ ਖੇਤਾਂ ਵਿੱਚ ਸੁਨੇ ਪਏ ਘਰ ਵਿੱਚ ਲੁਕ ਕੇ ਬੈਠੇ ਗੈਂਗਸਟਰਾਂ ਪਤਾ ਲੱਗਾ ਸੀ । ਜਿਸ ਤੋਂ ਬਾਅਦ ਪੁਲਿਸ ਨੇ ਉਸ ਘਰ ਨੂੰ ਚਾਰ ਚੁਫੇਰੇ ਤੋਂ ਘੇਰ ਲਿਆ ਸੀ । ਜਦੋਂ ਪੁਲਿਸ ਨੇ ਲੁਕੇ ਹੋਏ ਗੈਂਗਸਟਰਾਂ ਨੂੰ ਹੱਥ ਖੜ੍ਹੇ ਕਰਕੇ ਬਾਹਰ ਆਉਣ ਲਈ ਆਖਿਆ ਤਾਂ ਗੈਂਗਸਟਰਾਂ ਵੱਲੋਂ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਗਈ । ਉਸ ਤੋਂ ਲੰਬਾ ਸਮਾਂ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਫਾਇਰਿੰਗ ਹੁੰਦੀ ਰਹੀ। ਇਸ ਮੁਕਾਬਲੇ ਵਿੱਚ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਮਾਰੇ ਗਏ ਪਰ ਪੁਲਿਸ ਵੱਲੋਂ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਇਹ ਸੂਤਰਾਂ ਦੇ ਹਵਾਲੇ ਤੋਂ ਹੈ। ਇਸ ਮੌਕੇ ਕਵਰ ਕਰਨ ਗਏ ਪੱਤਰਕਾਰ ਨੂੰ ਵੀ ਗੋਲੀ ਲੱਗੀ ਹੈ ਤੇ ਜ਼ਖ਼ਮੀ ਹੋਇਆ ਹੈ। ਮੁਕਾਬਲੇ ਤੋਂ ਬਾਅਦ ਪੁਲਿਸ ਵੱਲੋਂ ਉਸ ਘਰ ਦੀ ਛਾਣਬੀਣ ਕੀਤੀ ਜਾ ਰਹੀ ਹੈ ।ਪਤਾ ਲੱਗਾ ਹੈ ਜਿਹੜੇ ਘਰ ਵਿੱਚ ਗੈਂਗਸਟਰ ਲੁਕੇ ਹੋਏ ਸੀ ਉਹ ਲੰਬੇ ਸਮੇਂ ਤੋਂ ਬੰਦ ਪਿਆ ਸੀ। ਜਦੋਂ ਪੁਲਿਸ ਨੂੰ ਇਸ ਘਰ ਵਿੱਚ ਗੈਂਗਸਟਰਾਂ ਦੇ ਲੁਕੇ ਹੋਣ ਦਾ ਪਤਾ ਲੱਗਾ ਤਾਂ ਪੁਲਿਸ ਨੇ ਉਨ੍ਹਾਂ ਘਰਾਂ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਸਨ । ਉਸ ਤੋਂ ਬਾਅਦ ਲਗਾਤਾਰ ਚਾਰ ਘੰਟੇ ਤੋਂ ਉਪਰ ਗੈਂਗਸਟਰ ਤੇ ਪੁਲਿਸ ਵਿੱਚ ਗੋਲੀਬਾਰੀ ਹੁੰਦੀ ਰਹੀ ਤੇ ਉਸ ਦੌਰਾਨ ਗੈਂਗਸਟਰਾਂ ਨੂੰ ਪੁਲਿਸ ਨੇ ਮਾਰ ਲਿਆ ਹੈ ਤੇ ਗੈਂਗਸਟਰਾਂ ਵੱਲੋਂ ਏ ਕੇ 47 ਨਾਲ ਫਾਇਰਿੰਗ ਕੀਤੀ ਜਾ ਰਹੀ ਸੀ
PUNJAB




INDIA








WORLD










