ਪੰਜਾਬ ਦੇ ਅੰਮ੍ਰਿਤਸਰ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਦੁਬਈ ਤੋਂ ਆਏ ਯਾਤਰੀ ਕੋਲੋਂ ਕਸਟਮ ਵਿਭਾਗ ਨੇ 8 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਇੰਨਾ ਬਿਸਕੁਟਾਂ ਦੀ ਕੀਮਤ ਲੱਗਭਗ 49.27 ਲੱਖ ਰੁਪਏ ਬਣਦੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਇੱਕ ਯਾਤਰੀ ਸਪਾਈਸ ਸੈੱਟ ਫ਼ਲਾਈਟ ਨੰਬਰ SG56 ਤੇ ਦੁਬਈ ਤੋਂ ਅੰਮ੍ਰਿਤਸਰ ਆਇਆ ਸੀ । ਜਦੋਂ ਉਸ ਯਾਤਰੀ ਦਾ ਸਮਾਨ ਦਾ ਐਕਸਰੇ ਕੀਤਾ ਗਿਆ ਤਾਂ ਬੈਗ ਵਿੱਚ ਕੁੱਝ ਸ਼ੱਕੀ ਨਜ਼ਰ ਆਇਆ ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਉਸ ਯਾਤਰੀ ਨੂੰ ਬੈਗ ਸਮੇਤ ਵੱਖ ਕਰਕੇ ਤਲਾਸ਼ੀ ਲਈ ਗਈ ਤਾਂ ਬੈਗ ਵਿੱਚ ਰੱਖੇ ਗਏ ਸੋਨੇ ਦੇ 8 ਬਿਸਕੁਟ ਬਰਾਮਦ ਕੀਤੇ ਜਿੰਨਾ ਦੀ ਲਗਭਗ ਕੀਮਤ 49.27 ਲੱਖ ਰੁਪਏ ਬਣਦੀ ਹੈ। ਕਸਟਮ ਵਿਭਾਗ ਨੇ ਉਸ ਯਾਤਰੀ ਨੂੰ ਗ੍ਰਿਫਤਾਰ ਕਰ ਕੇ ਧਾਰਾ 104 ਕਸਟਮ ਐਕਟ 1962 ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਪੁਛਗਿੱਛ ਕੀਤੀ ਜਾ ਰਹੀ ਹੈ।
ਜ਼ਬਤ ਕੀਤੇ ਗਏ ਸੋਨੇ ਦਾ ਜਦੋਂ ਵਜ਼ਨ ਕੀਤਾ ਗਿਆ ਤਾਂ ਇਹ 933.2 ਗ੍ਰਾਮ ਸੀ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 49.27 ਲੱਖ ਰੁਪਏ ਬਣਦੀ ਹੈ
PUNJAB




INDIA








WORLD










