ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲਿਆਂ ਨੂੰ ਪੁਲਿਸ ਨੇ ਬੀਤੇ ਦਿਨ ਹੀ ਮੁਕਾਬਲੇ ਵਿੱਚ ਮਾਰਿਆ ਹੈ ਸੀ ਤੇ ਅੱਜ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਜਾਣਾ ਸੀ । ਅੱਜ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਅੰਮ੍ਰਿਤਸਰ ਸੱਦਿਆ ਗਿਆ ਸੀ ਤੇ ਪੁਲਿਸ ਨਾਲ ਮੁਕਾਬਲੇ ਵਿੱਚ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਕਰਨੀ ਸੀ । ਉਸ ਤੋਂ ਬਾਅਦ ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕੇ ਇਹ ਤਾਂ ਸ਼ੁਰੂਆਤ ਹੈ, ਉਨ੍ਹਾਂ ਦੀ ਲੜਾਈ ਬਹੁਤ ਲੰਬੀ ਹੈ। ਇੰਨਾ ਦੋ ਗੈਂਗਸਟਰਾਂ ਦੀ ਮੌਤ, ਮੇਰੇ ਪੁੱਤ ਨੂੰ ਵਾਪਸ ਨਹੀਂ ਲਿਆ ਸਕਦੀ ਤੇ ਮੈਂ ਆਪਣੇ ਬੇਟੇ ਦਾ ਇਨਸਾਫ ਲੈਣ ਲਈ ਲੜਦਾ ਰਹਾਂਗਾ। ਦੂਜੇ ਪਾਸੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਸ ਨੂੰ ਕੁੱਝ ਦਿਨਾਂ ਤੋਂ ਇੰਸਟਾਗ੍ਰਾਮ ਤੇ ਪਾਕਿਸਤਾਨ ਤੋਂ ਧਮਕੀਆਂ ਮਿਲ ਰਹੀਆਂ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਮੁਤਾਬਕ ਸ਼ਭਦੀਪ ਸਿੱਧੂ ਦੇ ਦੋਸਤਾਂ ਨੇ ਮੈਨੂੰ ਦੱਸਿਆ ਹੈ ਕਿ ਇੰਸਟਾਗ੍ਰਾਮ ਤੇ ਪਾਕਿਸਤਾਨ ਤੋਂ ਇੱਕ ਪੋਸਟ ਪਾਈ ਗਈ ਹੈ ਜਿਸ ਵਿੱਚ ਲਿਖਿਆ ਹੈ ਕਿ ਅਗਲਾ ਨੰਬਰ ਬਾਪੂ ਦਾ ਹੈ । ਬਲਕੌਰ ਸਿੰਘ ਨੇ ਦੱਸਿਆ ਹੈ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
PUNJAB




INDIA








WORLD










