ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਪਰਿਵਾਰ ਪਿਛਲੇ ਡੇਢ ਮਹੀਨੇ ਤੋਂ ਲਾਪਤਾ ਹੋਇਆ ਸੀ । ਪਰ ਪੁਲਿਸ ਵੱਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਮਿਲੀ ਜਾਣਕਾਰੀ ਮੁਤਾਬਕ ਅੱਜ ਲਾਪਤਾ ਹੋਏ ਪਰਿਵਾਰ ਦੀਆਂ ਲਾਸ਼ਾਂ ਸਰਹਿੰਦ ਨਹਿਰ ਵਿੱਚੋਂ ਸਮੇਤ ਗੱਡੀ ਮਿਲ ਗਈਆਂ ਹਨ। ਡੇਢ ਮਹੀਨਾ ਪਹਿਲਾਂ ਪਰਿਵਾਰ ਦੇ ਚਾਰ ਜੀ ਪਤੀ ਪਤਨੀ ਅਤੇ ਦੋ ਬੱਚਿਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਘਰੋਂ ਨਿਕਲਿਆ ਸੀ ਪਰ ਉਹ ਸ੍ਰੀ ਦਰਬਾਰ ਸਾਹਿਬ ਤਾਂ ਨਹੀਂ ਪਹੁੰਚਿਆ ਸੀ ਉਹ ਕਿਧਰੇ ਰਸਤੇ ਵਿੱਚ ਹੀ ਗਾਇਬ ਹੋ ਗਏ ਸਨ। ਅੱਜ ਉਸ ਪਰਿਵਾਰ ਦੀਆਂ ਗਲੀ ਸੜੀ ਹਾਲਤ ਵਿੱਚ ਚਾਰ ਲਾਸ਼ਾਂ ਗੱਡੀ ਸਮੇਤ ਮਿਲੀਆਂ ਹਨ। ਪੁਲਿਸ ਨੇ ਲਾਸ਼ਾਂ ਕੱਢ ਕੇ ਆਪਣੇ ਕਾਬਜੇ ਵਿੱਚ ਲੈ ਲਈਆਂ ਹਨ ਤੇ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਹਾਦਸੇ ਦੇ ਕਾਰਨਾਂ ਦਾ ਬਹੁਤ ਜਲਦ ਪਤਾ ਲੱਗ ਜਾਵੇਗਾ
PUNJAB




INDIA








WORLD










