ਪੰਜਾਬ ਤੋਂ ਲਗਾਤਾਰ ਕੈਨੇਡਾ ਵਿੱਚ ਪੜਾਈ ਕਰਨ ਲਈ ਲੜਕੇ ਲੜਕੀਆਂ ਪਹੁੰਚ ਰਹੇ ਹਨ। ਇਸ ਤਰ੍ਹਾਂ ਮੋਗਾ ਜ਼ਿਲ੍ਹੇ ਦੇ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡ ਖਾਈ ਦੀ ਜਸਪ੍ਰੀਤ ਕੌਰ ਤਿੰਨ ਸਾਲ ਪਹਿਲਾਂ ਆਈਲੈਟਸ ਕਰਕੇ ਕੈਨੇਡਾ ਦੇ ਬਰੈਂਪਟਨ ਵਿੱਚ ਪੜਨ ਗਈਂ ਸੀ । ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਜਾਣ ਤੋਂ ਪਹਿਲਾਂ ਪਿੰਡ ਸੋਹੀਆਂ ਦੇ ਗੁਰਮੀਤ ਸਿੰਘ ਨਾਲ ਸ਼ਾਦੀ ਹੋਈ ਸੀ ਤੇ ਜਸਪ੍ਰੀਤ ਨੇ ਆਪਣੇ ਪਤੀ ਨੂੰ ਕੈਨੇਡਾ ਸੱਦਣ ਲਈ ਤਿੰਨ ਵਾਰ ਅਪਲਾਈ ਕੀਤਾ ਸੀ ਪਰ ਵੀਜ਼ਾ ਫਿਰ ਨਾ ਮਿਲਿਆ ਜਿਸ ਤੋਂ ਬਾਅਦ ਸੋਹੀਆਂ ਪਰਿਵਾਰ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਦਬਾ ਬਣਾ ਰਹੇ ਸੀ । ਇਸ ਤੋਂ ਤੰਗ ਹੋ ਕੇ ਜਸਪ੍ਰੀਤ ਨੇ ਆਪਣੇ ਘਰ ਦੇ ਬਾਹਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਸਪ੍ਰੀਤ ਕੌਰ ਪਿੰਡ ਖਾਈ ਮੋਗਾ ਨੂੰ 3 ਸਾਲ ਪਹਿਲਾਂ ਉਸ ਦੇ ਮਾਪਿਆਂ ਨੇ ਬਹੁਤ ਹੀ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਸੀ। ਪਰ ਬੀਤੀ ਰਾਤ ਕੁੜੀ ਵੱਲੋਂ ਖੋਫਨਾਕ ਕਦਮ ਚੁੱਕਿਆ ਗਿਆ। ਉਸ ਨੇ ਬਰੈਂਪਟਨ ਵਿਚ ਆਪਣੇ ਘਰ ਦੇ ਬਾਹਰ ਖੁਦਕੁਸ਼ੀ ਕਰ ਲਈ।ਪਿਛਲੇ ਕੁਝ ਸਮੇਂ ਦੌਰਾਨ ਕੈਨੇਡਾ ਵਿਚ ਪੜ੍ਹਾਈ ਲਈ ਆਉਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਆਤਮ ਹੱਤਿਆ ਕੀਤੇ ਜਾਣ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ ਅਤੇ ਆਤਮ ਹਤਿਆ ਵਰਗਾ ਘਾਤਕ ਕਦਮ ਚੁੱਕਣ ਵਾਲੇ ਵਿਦਿਆਰਥੀਆਂ ਵਿਚੋਂ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਅੰਕੜਿਆਂ ਮੁਤਾਬਿਕ ਆਤਮ ਹੱਤਿਆ ਕਰਨ ਵਾਲਿਆਂ ਦੀ ਉਮਰ 29 ਸਾਲ ਤੋਂ ਹੇਠਾਂ ਹੁੰਦੀ ਹੈ ਇਸ ਕਾਰਨ ਹੀ ਪੰਜਾਬ ਵਿਚ ਮਾਪੇ ਕੈਨੇਡਾ ਪੜ੍ਹਾਈ ਲਈ ਆਉਣ ਵਾਲੇ ਆਪਣੇ ਬੱਚਿਆਂ ਦੀ ਸੁਰਖਿਆ ਨੂੰ ਲੈ ਕੇ ਚਿੰਤਿਤ ਰਹਿੰਦੇ ਹਨ।
PUNJAB




INDIA








WORLD









