ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਦੀ ਟੀਮ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ 1 ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦੀ ਇੱਕ ਸਕੂਟਰੀ ਐਕਟਿਵਾ ਅਤੇ ਚੋਰੀ ਕੀਤੇ 06 ਮੋਟਰ ਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ । ਸ : ਥ ; ਤਰਸੇਮ ਸਿੰਘ ਸੀ.ਆਈ.ਏ ਸਟਾਫ ਬਾਘਾਪੁਰਾਣਾ ਪਾਸ ਮੇਨ ਰੋਡ ਪਿੰਡ ਦਾਰਾਪੁਰ ਵਿਖੇ ਮੁਖਬਰੀ ਹੋਈ ਕਿ ਜਸਪਾਲ ਸਿੰਘ ਉਰਫ ਜੱਸਾ ਪੁੱਤਰ ਅਮਰਜੀਤ ਸਿੰਘ ਵਾਸੀ ਚੋਟੀਆਂ ਕਲਾਂ ਸਕੂਟਰੀਆਂ ਐਕਟਿਵਾ / ਮੋਟਰ ਸਾਈਕਲ ਚੋਰੀ ਕਰਨ ਦਾ ਆਦੀ ਹੈ।ਜਿਸਤੇ ਦਾਰਾਪੁਰ ਤੋਂ ਚੋਟੀਆਂ ਰੋਡ ਪਰ ਨਾਕਾਬੰਦ ਕਰਕੇ ਉਸ ਪਾਸੋਂ ਚੋਰੀ ਕੀਤੀ ਸਕੂਟਰੀ ਐਕਟਿਵਾ ਰੰਗ ਚਿੱਟਾ ਬ੍ਰਾਮਦ ਕੀਤੀ ਅਤੇ ਦੋਸ਼ੀ ਜਸਪਾਲ ਸਿੰਘ ਦੀ ਪੁੱਛਗਿੱਛ ਪਰ ਉਸਦੇ ਘਰੋਂ ਚੋਰੀ ਕੀਤੇ 06 ਮੋਟਰ ਸਾਈਕਲ ਵੀ ਬ੍ਰਾਮਦ ਕਰਕੇ ਮੁਕੱਦਮਾ ਨੰਬਰ 72 ਮਿਤੀ 25.07.2022 ਅ / ਧ 379-411 IPC ਥਾਣਾ ਸਦਰ ਮੋਗਾ ਦਰਜ ਰਜਿਸਟਰ ਕੀਤਾ ਗਿਆ।ਉਕਤ ਦੋਸ਼ੀ ਨੂੰ ਪੇਸ਼ ਅਦਾਲਤ ਕਰੇ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ।
PUNJAB




INDIA








WORLD










