ਮੋਗਾ 1 ਅਗਸਤ (ਪ.ਪ.) : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ ਕਰਤਾ ਲਾਰੈਂਸ ਬਿਸ਼ਨੋਈ ਨੂੰ ਇਕ ਮਹੀਨਾ ਪਹਿਲਾਂ ਪੰਜਾਬ ਪੁਲਿਸ ਦਿੱਲੀ ਤੋਂ ਪੰਜਾਬ ਲਿਆਈ ਸੀ , ਜਿਸਤੋਂ ਬਾਅਦ ਉਸ ਦੁਆਰਾ ਵੱਖ ਵੱਖ ਘਟਨਾਵਾਂ ਵਿਚ ਮਾਸਟਰਮਾਇੰਡ ਵਜੋਂ ਅੰਜਾਮ ਦੇਣ ਕਰਕੇ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀ ਪੁਲਿਸ ਉਸਦਾ ਰਿਮਾਂਡ ਲੈ ਰਹੀ ਹੈ. ਸਭ ਤੋਂ ਪਹਿਲਾਂ ਮਾਨਸਾ ਪੁਲਿਸ ਫਿਰ ਅੰਮ੍ਰਿਤਸਰ, ਹੁਸ਼ਿਆਰਪੁਰ,ਮਲੋਟ ਅਤੇ ਹੁਣ ਮੋਗਾ ਪੁਲਿਸ ਉਸਦਾ ਰਿਮਾਂਡ ਹਾਸਿਲ ਕਰਨ ਵਿਚ ਸਫਲ ਹੋਈ ਹੈ. ਮੋਗਾ ਪੁਲਿਸ ਨੇ ਪੈਂਟਾ ਮਾੜੀ ਕਤਲ ਕੇਸ ਅਤੇ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਉੱਪਰ ਗੋਲੀਆਂ ਚੱਲਣ ਦਾ ਹਵਾਲਾ ਦੇਕੇ ਲਾਰੈਂਸ ਬਿਸ਼ਨੋਈ ਦਾ ਟ੍ਰਾੰਸਿਟ ਰਿਮਾਂਡ ਹਾਸਿਲ ਕੀਤਾ ਹੈ. ਦੂਜੇ ਪਾਸੇ ਫਰੀਦਕੋਟ ਪੁਲਿਸ ਵੀ ਲਾਰੈਂਸ ਦਾ ਰਿਮਾਂਡ ਲੈਣ ਨੂੰ ਕਾਹਲੀ ਹੈ.
PUNJAB




INDIA








WORLD










