ਪੰਜਾਬ ਦੇ ਸਿਹਤ ਮੰਤਰੀ ਪਿਛਲੇ ਦਿਨਾਂ ਤੋਂ ਸੁਰਖੀਆਂ ਵਿੱਚ ਹਨ । ਜਦੋਂ ਤੋਂ ਪੰਜਾਬ ਦੇ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਲਗਾਤਾਰ ਹਸਪਤਾਲਾਂ ਦੇ ਦੌਰੇ ਕਰ ਰਹੇ ਹਨ। ਜਿਥੇ ਵੀ ਹਸਪਤਾਲਾਂ ਵਿੱਚ ਕਮੀ ਪਾਈ ਜਾਂਦੀ ਹੈ ਤਾਂ ਉਥੋਂ ਦੇ ਸਬੰਧਤ ਡਾਕਟਰਾਂ ਨੂੰ ਝਾੜ ਵੀ ਪਾ ਰਹੇ ਹੈ ਤੇ ਸਖਤ ਹਦਾਇਤਾਂ ਕਰ ਰਹੇ ਹਨ। ਪਿਛਲੇ ਦਿਨੀਂ ਖਰੜ ਦੇ ਹਸਪਤਾਲ ਦਾ ਦੌਰਾ ਮੰਤਰੀ ਵੱਲੋਂ ਕੀਤਾ ਗਿਆ ਸੀ। ਉਸ ਦੌਰਾਨ ਹਸਪਤਾਲ ਵਿੱਚ ਚੈਕ ਅੱਪ ਕੀਤਾ ਗਿਆ ਤਾਂ ਵਾਰਡਾਂ ਦੇ ਪੱਖੇ ਨਹੀਂ ਚਲਦੇ ਸੀ ਤੇ ਵਾਸ਼ਰੂਮਾਂ ਦੀ ਸਫਾਈ ਦਾ ਬਹੁਤ ਮਾੜਾ ਹਾਲ ਸੀ । ਜਿਸ ਤੋਂ ਬਾਅਦ ਸਬੰਧਤ ਡਾਕਟਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਰਜਾਈ ਐਸ ਐਮ ਓ ਡਾ ਮਨਿੰਦਰ ਕੌਰ ਨੂੰ ਝਾੜ ਪਾਈ ਤੇ ਉਸ ਤੋਂ ਬਾਅਦ ਸਿਹਤ ਮੰਤਰੀ ਵੱਲੋਂ ਐਸ ਐਮ ਓ ਡਾ ਮਨਿੰਦਰ ਕੌਰ ਦੀ ਬਦਲੀ ਕਰਨ ਦੇ ਹੁਕਮ ਕਰ ਦਿੱਤੇ ਸਨ। ਡਾ ਮਨਿੰਦਰ ਕੌਰ ਨੂੰ ਬਰਨਾਲਾ ਦੇ ਧਨੌਲਾ ਵਿਖੇ ਭੇਜ ਦਿੱਤਾ ਗਿਆ ਸੀ। ਅੱਜ ਉਨ੍ਹਾਂ ਵੱਲੋਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ।
ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ 20 ਜੁਲਾਈ ਨੂੰ ਖਰੜ ਦੇ ਹਸਪਤਾਲ ਪਹੁੰਚੇ ਸੀ। ਉਨ੍ਹਾਂ ਨਾਲ ਸਥਾਨਕ ਵਿਧਾਇਕ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਵੀ ਮੌਜੂਦ ਸਨ। ਇਸ ਦੌਰਾਨ ਮੰਤਰੀ ਨੇ ਐਸ.ਐਮ.ਓ ਨੂੰ ਹਸਪਤਾਲ ਵਿੱਚ ਸਾਫ਼-ਸਫ਼ਾਈ ਬਾਰੇ ਵਿਸਥਾਰ ਨਾਲ ਦੱਸਿਆ।
ਡਾ: ਮਨਿੰਦਰ ਕੌਰ ਦੇ ਪਤੀ ਡਾ: ਮਨੋਹਰ ਸਿੰਘ ਨੇ ਵੀ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਸੀ। ਇਸ ਦੇ ਲਈ ਉਨ੍ਹਾਂ ਨੇ ਐੱਸਐੱਮਓ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਉਹ ਬੱਸੀ ਪਠਾਣਾ ਤੋਂ ਕਾਂਗਰਸ ਦੀ ਟਿਕਟ ਦੀ ਮੰਗ ਕਰ ਰਹੇ ਸਨ। ਕਾਂਗਰਸ ਤੋਂ ਟਿਕਟ ਨਾ ਮਿਲਣ ‘ਤੇ ਉਹ ਆਜ਼ਾਦ ਚੋਣ ਲੜੇ ਪਰ ਹਾਰ ਗਏ। ਉਨ੍ਹਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਚਰਨਜੀਤ ਜਿੱਤਣਗੇ ਪਰ ਚੰਨੀ ਖੁਦ 2 ਸੀਟਾਂ ਤੋਂ ਚੋਣ ਹਾਰ ਗਏ। ਡਾ: ਮਨਿੰਦਰ ਕੌਰ ਨੇ ਕਿਹਾ ਕਿ ਉਸਨੇ ਨਿੱਜੀ ਕਾਰਨਾਂ ਕਰਕੇ ਨੌਕਰੀ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ 10 ਦਿਨ ਪਹਿਲਾਂ ਅਸਤੀਫਾ ਦੇ ਦਿੱਤਾ ਸੀ।
PUNJAB




INDIA








WORLD










