ਪੰਜਾਬ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਨੂੰ ਲੈ ਕੇ ਜਿਥੇ ਪੰਜਾਬ ਸਰਕਾਰ ਵੀ ਗੰਭੀਰ ਹੋਈ ਵੀ ਹੈ ਤੇ ਨਾਲ ਹੀ ਐਨਆਈਏ ਵੀ ਲਗਾਤਾਰ ਗੈਂਗਸਟਰਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਐਤਵਾਦੀਆਂ ਦੇ ਆਪਸੀ ਸਬੰਧਾਂ ਦੀ ਬਹੁਤ ਜਲਦ ਜਾਂਚ ਸ਼ੁਰੂ ਕਰੇਗੀ। ਇਸ ਸਬੰਧੀ ਐਨ ਆਈਏ ਦੇ ਮੁਖੀ ਤੇ ਪੰਜਾਬ ਦੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨੇ ਗੈਂਗਸਟਰ ਗਰੁੱਪਾਂ ਅਤੇ ਅਤਵਾਦੀਆਂ ਦੇ ਨੈਕਸਸ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਵਿੱਚ ਗੈਂਗਸਟਰਾਂ ਖਿਲਾਫ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਕਈ ਗੈਂਗਸਟਰਾਂ ਅਤੇ ਸ਼ਾਰਪ ਸੂਟਰਾਂ ਦਾ ਐਨਕਾਊਂਟਰ ਕੀਤਾ ਗਿਆ। ਇਨ੍ਹਾਂ ਵਿਚੋਂ ਇਹ ਗੱਲ ਸਾਹਮਣੇ ਆਈ ਸੀ ਕਿ ਉਹ ਸ਼ਾਰਪ ਸੂਟਰ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਵਿੱਚ ਸਨ। ਇਸ ਦੇ ਮੱਦੇਨਜ਼ਰ ਐਨਆਈਏ ਹੁਣ ਕਾਰਵਾਈ ਕਰਨ ਜਾ ਰਹੀ ਹੈ ਕਿ ਗੈਂਗਸਟਰ ਦਾ ਅੱਤਵਾਦੀ ਨਾਲ ਕੀ ਸੰਬੰਧ ਹੈ। ਇਸ ਦੀ ਜਾਂਚ ਐਨਆਈਏ ਕਰੇਗੀ।
PUNJAB




INDIA








WORLD










