ਬਾਘਾਪੁਰਾਣਾ 4ਅਗਸਤ (ਪ.ਪ.) : ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆ ਅਤੇ ਨਸ਼ਾ ਤਸਕਰਾਂ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ਼੍ਰੀ ਗੁਲਨੀਤ ਸਿੰਘ ਖੁਰਾਣਾ , IPS , ਐਸ.ਐਸ.ਪੀ ਮੋਗਾ ਜੀ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈਆਂ ਕੀਤੀਆ ਜਾ ਰਹੀਆ ਹਨ । ਬੀਤੇ ਦਿਨੀਂ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਇੰਸ : ਤਰਲੋਚਣ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾਪੁਰਾਣਾ ਵੱਲੋ ਮਾੜੇ ਅਨਸਰਾਂ ਦੀ ਤਲਾਸ਼ ਵਿਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਜਦ ਇੰਸ : ਤਰਲੋਚਣ ਸਿੰਘ ਅਤੇ ਏ. ਐਸ. ਆਈ. ਤਰਸੇਮ ਸਿੰਘ ਬਰਾੜ ਸਮੇਤ ਸੀ.ਆਈ.ਏ ਸਟਾਫ ਬਾਘਾਪੁਰਾਣਾ ਪੁਲਿਸ ਪਾਰਟੀ ਸਮੇਤ ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਲਈ ਜਵਾਹਰ ਸਿੰਘ ਵਾਲਾ ਵਿਖੇ ਮੌਜੂਦ ਸੀ ਤਾਂ ਇਕ ਕਾਰ ਸਵਿੱਫਟ ਰੰਗ ਚਿੱਟਾ ਨੰਬਰੀ MP – 13 – CB – 7319 ਜੋ ਜਵਾਹਰ ਸਿੰਘ ਵਾਲਾ ਪਿੰਡ ਵੱਲੋਂ ਆਉਂਦੀ ਦਿਖਾਈ ਦਿੱਤੀ ਜੋ ਨਾਕੇ ਦੇ ਬਿਲਕੁਲ ਨਜ਼ਦੀਕ ਆਈ ਤਾਂ ਪੁਲਿਸ ਨੂੰ ਦੇਖ ਕੇ ਕਾਰ ਚਾਲਕ ਘਬਰਾ ਗਿਆ ਅਤੇ ਉਸਨੇ ਗੱਡੀ ਰੋਕ ਕੇ ਇਕਦਮ ਪਿੱਛੇ ਨੂੰ ਮੌੜਣ ਦੀ ਕੋਸ਼ਿਸ਼ ਕੀਤੀ ਤਾਂ ਲਿੰਕ ਰੋਡ ਹੋਣ ਕਰਕੇ ਗੱਡੀ ਨਹੀਂ ਮੁੜ ਸਕੀ ਅਤੇ ਬੰਦ ਹੋ ਗਈ । ਜਿਸਤੇ ਪੁਲਿਸ ਪਾਰਟੀ ਦੁਆਰਾ ਉਕਤ ਗੱਡੀ ਵਿਚ ਸਵਾਰ ਦੋ ਨੌਜਵਾਨ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਕਾਬੂ ਕੀਤਾ ਗਿਆ ਅਤੇ ਕਾਰ ਚਲਾਉਣ ਵਾਲੇ ਵਿਅਕਤੀ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ 1 ) ਅੰਕਿਤ ਸਿੰਘ ਸ਼ੱਕਤਾਵੰਤ ਪੁੱਤਰ ਈਸ਼ਵਰ ਸਿੰਘ ਸ਼ੱਕਤਾਵੱਤ ਵਾਸੀ ਮਕਾਨ ਨੂੰ 12 ਨਵੀ ਅਬਾਦੀ ਅਸਵ ਸੈਮਲੀ ਮੰਦਸੌਰ ( MP ) ਦੱਸਿਆ ਅਤੇ ਕੰਡਕਟਰ ਸੀਟ ਪਰ ਬੈਠੇ ਨੌਜਵਾਨ ਵਿਅਕਤੀ ਨੇ ਆਪਣਾ ਨਾਮ 2 ) ਅਜੀਤ ਸਿੰਘ ਰਠੌਰ ਪੁੱਤਰ ਅਮਰ ਸਿੰਘ ਰਾਜਪੂਤ ਵਾਸੀ ਵਾਰਡ ਨੰਬਰ 14 ਮਕਾਨ ਨੰਬਰ 031 ਕਾਲੀ ਕੋਠੜੀ ਤਹਿਸੀਲ ਜੀਰਨ ਜ਼ਿਲਾ ਨਿਮਰ ਦੱਸਿਆ । ਜਿਨ੍ਹਾਂ ਦੇ ਕਬਜ਼ਾ ਵਿਚਲੀ ਸਵਿਫਟ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੇ ਡੈਸ਼ਬੋਰਡ ਵਿੱਚੋਂ ਇੱਕ ਕਾਲੇ ਰੰਗ ਦਾ ਲਿਫਾਫਾ ਮਿਲਿਆ ਜਿਸ ਨੂੰ ਖੋਲਣ ਤੇ ਉਸ ਵਿਚੋਂ 1 ਕਿੱਲੋ 500 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਮੁੱਕਦਮਾ ਨੰਬਰ 128 ਮਿਤੀ 03 08-2022 ਅ / ਧ 18/61/85 ਐਨ ਡੀ ਪੀ ਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ ਰਜਿਸਟਰ ਕੀਤਾ ਗਿਆ ਹੈ । ਪੁੱਛ ਗਿੱਛ ਦੌਰਾਨ ਦੋਸ਼ੀ ਅੰਕਤ ਸਿੰਘ ਸ਼ਿਖਾਵਤ ਅਤੇ ਅਜੀਤ ਸਿੰਘ ਰਠੋਰ ਨੇ ਮੰਨਿਆ ਕਿ ਉਹ ਮੱਧ – ਪ੍ਰਦੇਸ਼ ਵਿਚੋਂ ਉਹਨਾਂ ਲੋਕਾਂ ਪਾਸੋ ਚੋਰੀ ਅਫੀਮ ਲੈ ਕੇ ਆਏ ਸਨ ਜਿਨ੍ਹਾਂ ਪਾਸ ਅਫੀਮ ਵੇਚਣ ਦੇ ਲਾਇਸੰਸ ਹਨ ਅਤੇ ਅੱਗੇ ਪੰਜਾਬ ਵਿੱਚ ਸਪਲਾਈ ਕਰਨ ਲਈ ਆਏ ਸਨ । ਦੋਸ਼ੀਆਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਜਿਹਨਾਂ ਪਾਸੋਂ ਪੁੱਛ ਗਿੱਛ ਜਾਰੀ ਹੈ । ਦੋਰਾਨੇ ਪੁੱਛ ਗਿੱਛ ਹੋਰ ਵੀ ਸਮੱਲਗਰਾਂ ਦੇ ਨਾਮ ਸਾਹਮਣੇ ਆ ਸਕਦੇ ਹਨ ।
PUNJAB




INDIA








WORLD










